ਪਤੀ -ਪਤਨੀ ਨੂੰ ਰੇਲਵੇ ਵਿੱਚ ਨੋਕਰੀ ਦਿਵਾਉਣ ਦੇ ਨਾਂ ਤੇ 2 ਲੱਖ ਦੀ ਠੱਗੀ ਦੇ ਦੋਸ਼ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ


ਗੁਰਦਾਸਪੁਰ 8 ਨਵੰਬਰ ( ਅਸ਼ਵਨੀ ) :- ਪਤੀ – ਪਤਨੀ ਨੂੰ ਰੇਲਵੇ ਵਿੱਚ ਨੋਕਰੀ ਦਿਵਾਉਣ ਦੇ ਨਾਂ ਤੇ ਦੋ ਲੱਖ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।

ਸੁਰਜੀਤ ਸਿੰਘ ਪੁੱਤਰ ਰਾਮ ਸਿੰਘ ਵਾਸੀ ਗਿਦੜਪਿੰਡੀ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀਂ ਦਸਿਆਂ ਕਿ ਗੁਰਸਾਹਿਬ ਸਿੰਘ ਪੁੱਤਰ ਬਚਨ ਸਿੰਘ ਵਾਸੀ ਕਬੀਰਪੁਰ ਕਪੂਰਥਲਾ ਨੇ ਉਸ ਦੇ ਲੜਕੇ ਜਸਪਾਲ ਸਿੰਘ ਅਤੇ ਨੂੰਹ ਮਨਜੀਤ ਕੋਰ ਨੂੰ ਰੇਲਵੇ ਮਹਿਕਮੇ ਵਿੱਚ ਨੋਕਰੀ ਦਿਵਾਉਣ ਦਾ ਝਾਂਸਾ ਦੇ ਕੇ ਦੋ ਲੱਖ ਰੁਪਏ ਦੀ ਠੱਗੀ ਮਾਰ ਕੇ ਧੋਖਾਧੜੀ ਕੀਤੀ ਹੈ ।ਸਬ ਇੰਸਪੈਕਟਰ ਭੱਪੀ ਮਸੀਹ ਨੇ ਦਸਿਆਂ ਕਿ ਇਸ ਸ਼ਿਕਾਇਤ ਦੀ ਜਾਂਚ ਉਪ ਪੁਲਿਸ ਕਪਤਾਨ ਸਿਟੀ ਗੁਰਦਾਸਪੁਰ ਵੱਲੋਂ ਕਰਨ ਉਪਰਾਂਤ ਗੁਰਸਾਹਿਬ ਸਿੰਘ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ।

Related posts

Leave a Reply