ਨਿਰੰਕਾਰੀ ਮਿਸ਼ਨ ਦੇ ਸਤਿਗੁਰ ਪ੍ਰਤੀ ਫੇਸਬੂਕ ਉੱਪਰ ਅਸ਼ਲੀਲ ਅਤੇ ਭੱਦੇ ਕੁਮੈਂਟਸ ਕਰਨ ਤੇ ਪੁਲਿਸ ਵੱਲੋਂ ਮਾਮਲਾ ਦਰਜ


ਗੁਰਦਾਸਪੁਰ 28 ਅਕਤੂਬਰ ( ਅਸ਼ਵਨੀ ) : ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਵੱਲੋਂ ਇਕ ਵਿਅਕਤੀ ਦੇ ਵਿਰੁੱਧ ਨਿਰੰਕਾਰੀ ਮਿਸ਼ਨ ਦੇ ਸਤਿਗੁਰ ਵਿਰੁੱਧ ਫੇਸਬੂਕ ਉੱਪਰ ਅਸ਼ਲੀਲ ਅਤੇ ਭੱਦੇ ਕੁਮੈਂਟਸ ਕਰ ਕੇ ਨਿਰੰਕਾਰੀ ਮਿਸ਼ਨ ਦੇ ਸ਼ਰਧਾਲੁਆ ਦੀਆ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਵਿਚ ਪੁਲਿਸ ਵੱਲੋਂ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।ਇੰਸਪੈਕਟਰ ਕੁਲਵੰਤ ਸਿੰਘ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਨੇ ਦੱਸਿਆ ਕਿ ਗੁਰਬਖਸ਼ ਸਿੰਘ ਮਹੇ ਪੁੱਤਰ ਸਰਵਨ ਸਿੰਘ ਵਾਸੀ ਅੰਮ੍ਰਿਤਸਰ ਨੇ ਪੁਲਿਸ ਪਾਸ ਸ਼ਿਕਾਇਤ ਦਰਜ ਕਰਵਾਈ ਕਿ ਰਾਕੇਸ਼ ਸੈਣੀ ਪੁੱਤਰ ਯਸ਼ਪਾਲ ਸੇਣੀ ਵਾਸੀ ਗੁਰਦਾਸਪੁਰ ਜੋ ਆਪਣੀ ਫੇਸਬੂਕ ਆਈ ਡੀ ਰਕੇਸ਼ ਸੈਣੀ ਨਾਮ ਨਾਲ ਚਲਾਉਂਦਾ ਹੈ ਉਸ ਉਤੇ ਰੋਜ਼ਾਨਾ ਸੰਤ ਨਿਰੰਕਾਰੀ ਮਿਸ਼ਨ ਦੇ ਸਤਿਗੁਰ ਵਿਰੁੱਧ ਫੇਸਬੂਕ ਉੱਪਰ ਅਸ਼ਲੀਲ ਅਤੇ ਭੱਦੇ ਕੁਮੈਂਟਸ ਪਾ ਕੇ ਨਿਰੰਕਾਰੀ ਮਿਸ਼ਨ ਦੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਭੜਕਾ ਰਿਹਾ ਹੈ ਅਤੇ ਸੰਤ ਨਿਰੰਕਾਰੀ ਮਿਸ਼ਨ ਨੂੰ ਬਦਨਾਮ ਕਰ ਰਿਹਾ ਹੈ । ਇਸ ਸ਼ਿਕਾਇਤ ਦੀ ਜਾਂਚ ਪੁਲਿਸ ਕਪਤਾਨ ਪੀ ਬੀ ਆਈ ਗੁਰਦਾਸਪੁਰ ਵੱਲੋਂ ਕਰਨ ਉਪਰੰਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply