24 ਬੋਤਲਾਂ ਨਜਾਇਜ ਸ਼ਰਾਬ ਸਮੇਤ ਪੁਲਸ ਵਲੋਂ ਇੱਕ ਕਾਬੂ

ਗੜ੍ਹਦੀਵਾਲਾ 29 ਸਤੰਬਰ (ਚੌਧਰੀ) : ਸਥਾਨਕ ਪੁਲਿਸ ਨੇ ਨਜਾਇਜ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਚ ਓ ਗੜ੍ਹਦੀਵਾਲਾ ਬਲਜਿੰਦਰਪਾਲ ਨੇ ਦੱਸਿਆ ਕਿ ਏ ਐੱਸ ਆਈ ਅਨਿਲ ਕੁਮਾਰ ਆਪਣੇ ਸਾਥੀਆਂ ਸਮੇਤ ਗਸ਼ਤ ਦੌਰਾਨ ਪਿੰਡ ਚੌਹਕਾ ਰੂਪੋਵਾਲ ਵੱਲ ਜਾ ਰਹੇ ਸਨ ਤਾਂ ਚੌਹਕਾ ਮੋੜ ਨਜਦੀਕ ਇੱਕ ਮੋਨਾ ਵਿਅਕਤੀ ਆਉਂਦਾ ਦਿਖਾਈ ਦਿੱਤਾ। ਜੋ ਪੁਲਿਗ ਪਾਰਟੀ ਨੂੰ ਦੇਖ ਕੇ ਪਿੱਛੇ ਨੂੰ ਮੁੜਨ ਲੱਗਾ। ਜਿਸ ਨੂੰ ਏ ਐਸ ਆਈ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਂ ਸੁਰਿੰਦਰ ਸਿੰਘ ਉਰਫ ਬਿੱਟੂ ਪੁੱਤਰ ਉਮ ਪ੍ਰਕਾਸ਼ ਵਾਸੀ ਵਾਰਡ ਨੰਬਰ 1 ਥਾਣਾ ਗੜ੍ਹਦੀਵਾਲਾ ਦੱਸਿਆ। ਜਿਸਦੇ ਕਬਜੇ ਵਿੱਚੋਂ 24 ਬੋਤਲਾਂ ਸ਼ਰਾਬ ਮਾਰਕਾ ਪੰਜਾਬ ਕੱਲਬ ਗੋਲਡ ਵਿਸਕੀ ਬਰਾਮਦ ਹੋਈ। ਪੁਲਿਸ ਨੇ ਸੁਰਿੰਦਰ ਸਿੰਘ ਉਰਫ ਬਿੱਟੂ ਤੇ 61-1-14 ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related posts

Leave a Reply