32 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਪੁਲਸ ਨੇ ਦਬੋਚਿਆ

ਗੜ੍ਹਦੀਵਾਲਾ 10 ਸਤੰਬਰ (ਚੌਧਰੀ /ਪ੍ਰਦੀਪ ਸ਼ਰਮਾ ) : ਸਥਾਨਕ ਪੁਲਸ ਵੱਲੋਂ ਨਾਕੇ ਦੌਰਾਨ ਇੱਕ ਵਿਅਕਤੀ ਨੂੰ 32 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਕਾਬੂ ਕੀਤਾ ਹੈ। ਇਸ ਸੰਬੰਧ ਵਿੱਚ ਗੜ੍ਹਦੀਵਾਲਾ ਐਸ ਐਚ ਓ ਇੰਸਪੈਕਟਰ ਬਲਵਿੰਦਰ ਪਾਲ ਨੇ ਦੱਸਿਆ ਕਿ ਏ ਐੱਸ ਆਈ ਅਨਿਲ ਕੁਮਾਰ ਸਮੇਤ ਪੁਲਿਸ ਪਾਰਟੀ ਅੱਡਾ ਮਾਛੀਆਂ ਨਾਕਾ ਲਗਾਇਆ ਹੋਇਆ ਸੀ ਤਾਂ ਹੁਸ਼ਿਆਰਪੁਰ ਵਾਲੇ ਪਾਸੇ ਤੋਂ ਇਕ ਵਿਅਕਤੀ ਆਪਣੇ ਸਕੂਟਰ ਨੰਬਰ ਪੀ ਬੀ 07 ਕੇ 5892 ਉੱਤੇ ਵਜ਼ਨਦਾਰ ਬੋਰਾ ਰੱਖੀ ਆ ਰਿਹਾ ਸੀ। ਜਦੋਂ ਉਸ ਨੂੰ ਰੋਕ ਕੇ ਉਸ ਦੀ ਪਛਾਣ ਪੁੱਛੀ ਗਈ ਤਾਂ ਉਸ ਨੇ ਆਪਣਾ ਨਾਂ ਰਣਵੀਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਤਲਵੰਡੀ ਜੱਟਾਂ ਥਾਣਾ ਗੜ੍ਹਦੀਵਾਲਾ ਦੱਸਿਆ।ਜਦੋਂ ਪੁਲਸ ਵੱਲੋਂ ਉਸ ਬੋਰੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 32 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।ਉਕਤ ਵਿਅਕਤੀ ਨੂੰ ਨਜਾਇਜ ਸ਼ਰਾਬ ਸਣੇ ਕਾਬੂ ਕਰਕੇ ਪੁਲਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

Related posts

Leave a Reply