ਦਸੂਹਾ ਚ ਹੋਏ ਪੰਚ ਅੰਗਰੇਜ ਸਿੰਘ ਦੇ ਬਲਾਂਇਡ ਮਰਡਰ ਦੇ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਚ ਪੁਲਸ ਨੂੰ ਮਿਲੀ ਵੱਡੀ ਸਫਲਤਾ

ਦਸੂਹਾ / ਹੁਸਿਆਰਪੁਰ (ਚੌਧਰੀ) :  ਦਸੂਹਾ ਪੁਲਿਸ ਨੇ 8 ਅਗਸਤ ਨੂੰ ਹੋਏ ਪੰਚ ਅੰਗਰੇਜ ਸਿੰਘ ਵਾਸੀ ਰਾਘੋਵਾਲ ਦੇ ਬਲਾਂਇਡ ਮਰਡਰ ਦੇ ਦੋ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੀ.ਪੀ.ਐਸ.ਉੱਪ ਕਪਤਾਨ ਪੁਲਿਸ ਸਬ ਡਵੀਜ਼ਨ ਦਸੂਹਾ ਅਨਿਲ ਕੁਮਾਰ ਭਨੋਟ ਦੀ ਹਦਾਇਤ ਤੇ ਥਾਣਾ ਦਸੂਹਾ ਦੀ ਪੁਲਿਸ ਵਲੋਂ ਕਾਫੀ ਮੇਹਨਤ,ਹਿਊਮਨ ਅਤੇ ਟੈਕਨੀਕਲ ਇੰਟੈਲੀਜੈਂਸੀ ਤੋਰ ਪਰ ਕੀਤੀ ਗਈ ਤਫਤੀਸ਼ ਦੇ ਅਧਾਰ ਪਰ ਬਲਾਂਇਡ ਮਰਡਰ ਮੁਕੱਦਮਾ ਨੰਬਰ 175 ਮਿਤੀ 09-08-2020 ਅ/ਧ 302 ਭ.ਦ ਥਾਣਾ ਦਸੂਹਾ ਨੂੰ ਟਰੇਸ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ।

ਮੁਕੱਦਮਾਂ ਉਕਤ ਬਰ-ਬਿਆਨ ਬੂਟਾ ਸਿੰਘ ਪੁੱਤਰ ਰਾਮ ਜੀ ਦਾਸ ਵਾਸੀ ਰਾਘੋਵਾਲ ਥਾਣਾ ਦਸੂਹਾ ਜਿਲ੍ਹਾ ਹੁਸ਼ਿਆਰਪੁਰ ਦੇ ਬਿਆਨ ਤੇ ਦਰਜ ਹੋਇਆ ਕਿ ਉਸਦਾ ਛੋਟਾ ਭਰਾ ਅੰਗਰੇਜ ਸਿੰਘ ਜੋ ਪਿੰਡ ਦਾ ਮੌਜੂਦਾ ਮੈਂਬਰ ਪੰਚਾਇਤ ਹੈ, ਜਿਸਨੇ ਪਿੰਡ ਤਿਹਾੜਾ ਵਿਖੇ ਆਰਾ ਲਗਾਇਆ ਹੋਇਆ।8 ਅਗਸਤ ਸਵੇਰ ਨੂੰ ਉਸਦਾ ਭਰਾ ਪਿੰਡ ਆਇਆ ਤੇ ਕੰਮ-ਕਾਰ ਦੇਖਣ ਤੋਂ ਬਾਅਦ ਸ਼ਾਮ ਵਕਤ ਕਰੀਬ 7:45/8:00 ਵਜੇ ਆਪਣੀ ਕਾਰ ਨੰਬਰੀ ਪੀ.ਬੀ.-08 ਬੀ.ਯੂ.-7355 ਮਾਰਕਾ ਆਲਟੋ ਤੇ ਪਿੰਡ ਚੱਲਿਆ ਸੀ ਤੇ ਜਦ ਉਹ ਪਿੰਡ ਤਿਹਾੜੇ ਨਜ਼ਦੀਕ ਪੰਧੇਰ ਭੱਠਾ ਬਾਊ ਕ੍ਰਿਸ਼ਨ ਕੁਮਾਰ ਪਾਸ ਪੁੱਜਾ ਤਾਂ ਨਾ-ਮਾਲੂਮ ਵਿਅਕਤੀਆਂ ਨੇ ਚਿੱਟੇ ਰੰਗ ਦੀ ਕਾਰ ਵਿੱਚ ਉਸਦੇ ਭਰਾ ਨੂੰ ਘੇਰ ਕੇ ਤੇਜ ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ ਤੇ ਬਾਅਦ ਉਸਦੀ ਮੌਤ ਹੋ ਗਈ।

ਜਿਸ ਤੇ ਮੁਕੱਦਮਾ ਦਰਜ ਕਰਕੇ ਤਫਤੀਸ਼ ਐਸ.ਆਈ.ਗੁਰਦੇਵ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਨੇ ਅਮਲ ਵਿੱਚ ਲਿਆਂਦੀ।ਮੁਕੱਦਮਾਂ ਉਕਤ ਦੀ ਤਫਤੀਸ਼ ਦੌਰਾਨ ਅੰਨੇ ਕਤਲ ਦੀ ਗੁੱਥੀ ਸੁਲਝਾਉਦੇ ਹੋਏ ਮੁਕੱਦਮਾ ਹਜਾ ਵਿੱਚ ਜਸਪਾਲ ਸਿੰਘ ਉਰਫ ਜੱਸੀ ਪੁੱਤਰ ਅਮਰਜੀਤ ਸਿੰਘ ਅਤੇ ਵਰਿੰਦਰ ਪਾਲ ਸਿੰਘ ਉਰਫ ਬਿੰਦੂ ਪੁੱਤਰ ਅਮਰਜੀਤ ਸਿੰਘ ਵਾਸੀਆਨ ਰਾਏ ਚੱਕ ਥਾਣਾ ਦਸੂਹਾ ਨੂੰ 19 ਅਗਸਤ ਨੂੰ ਦੇਰ ਰਾਤ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ।ਗ੍ਰਿਫਤਾਰ ਆਰੋਪੀਆਂ ਨੇ ਪੁਲਿਸ ਦੀ ਪੁੱਛ ਗਿੱਛ ਪਰ ਮੰਨਿਆ ਕਿ ਅੰਗਰੇਜ ਸਿੰਘ ਨਾਲ ਉਹਨਾਂ ਦੀ ਪੁਰਾਣੀ ਰੰਜਿਸ਼ ਬਾਜੀ ਸੀ ਅਤੇ ਇੱਕ ਦੂਸਰੇ ਦੇ ਖਿਲਾਫ ਪਹਿਲਾ ਹੀ ਦੋਵਾਂ ਧਿਰਾਂ ਵਲੋਂ ਲੜਾਈ ਝਗੜੇ ਦੇ ਮੁੱਕਦਮੇ ਦਰਜ ਹਨ।

ਜਿਹਨਾਂ ਵਿੱਚ ਮੁਕੱਦਮਾ ਨੰਬਰ 133 ਮਿਤੀ 29-07-2013 ਅ/ਧ 341,323,324,506,34 ਭ.ਦ ਥਾਣਾ ਦਸੂਹਾ, ਮੁਕੱਦਮਾ ਨੰਬਰ 06 ਮਿਤੀ 11-01-2018 ਅ/ਧ 323,324, 148,149 ਭ.ਦ ਥਾਣਾ ਦਸੂਹਾ ਅਤੇ ਮੁੱਕਦਮਾ ਨੰਬਰ 18 ਮਿਤੀ 21-02-2009 ਅ/ਧ 324,323,34 ਭ.ਦ ਥਾਣਾ ਦਸੂਹਾ ਦਰਜ ਹਨ। ਅਰੋਪੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 04 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਆਰੋਪੀਆਂ ਵੱਲੋਂ ਕਤਲ ਕਰਨ ਸਮੇਂ ਕਿਹੜਾ ਵਹਿਕਲ ਵਰਤਿਆਂ ਗਿਆ ਅਤੇ ਇਹਨਾਂ ਨਾਲ ਕਤਲ ਕਰਨ ਸਮੇਂ ਹੋਰ ਕਿਹੜੇ ਆਰੋਪੀ ਸ਼ਾਮਲ ਸਨ ਬਾਰੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।

Related posts

Leave a Reply