UPDATED: ਮਾਹਿਲਪੁਰ ਚ ਫੈਲੀ ਗੰਦਗੀ, ਟੁਆਲਿਟਾਂ ਚ ਚਲਦੇ ਕੀੜੇ, ਪਲਾਸਟਿਕ ਦਾ ਫੈਲਿਆ ਸਾਮਰਾਜ, ਬਦਬੂ ਨੇ ਆਸ ਪਾਸ ਲੋਕਾਂ ਦਾ ਜਿਊਣਾ ਕੀਤਾ ਦੁਬਰ

ਮਾਹਿਲਪੁਰ ਚ ਫੈਲੀ ਗੰਦਗੀ, ਟੁਆਲਿਟਾਂ ਚ ਚਲਦੇ ਕੀੜੇ, ਪਲਾਸਟਿਕ ਦਾ ਫੈਲਿਆ ਸਾਮਰਾਜ, ਬਦਬੂ ਨੇ ਆਸ ਪਾਸ ਲੋਕਾਂ ਦਾ ਜਿਊਣਾ ਕੀਤਾ ਦੂਭਰ
2006 ਵਿਚ ਲਾਇਬ੍ਰੇਰੀ ਅਤੇ ਕਮਿਉਨਟੀ ਸੈਂਟਰ ਲਈ ਰੱਖੇ ਨੀਂਹ ਪਥੱਰ ਦੀ ਥਾਂ ਬਣੀ ਕੂੜੇ ਦਾ ਡੰਪ : ਧੀਮਾਨ
ਮਾਹਿਲਪੁਰ:  ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਮਾਹਿਲਪੁਰ ਪੁਰ ਨਗਰ ਨਿਗਮ ਵਲੋਂ ਮਿਤੀ 23 ਦਸੰਬਰ 2006 ਵਿਚ ਲਾਇਬ੍ਰੇਰੀ ਅਤੇ ਕਮਿਊਨਟੀ ਸੈਂਟਰ ਬਨਾਉਣ ਲਈ ਰੱਖੇ ਨੀਂਹ ਪਥੱਰ ਦੀ ਥਾਂ ਨੂੰ ਕੂੜੇ ਦਾ ਬਨਾਉਣ ਅਤੇ ਉਥੇ ਬਣੀ ਪਬਲਿਕ ਟੁਆਲਿਟ ਵਿਚ ਚਲਦੇ ਕਿੜੇ ਤੇ ਆਸ ਪਾਸ ਫੈਲੀ ਗੰਦਗੀ ਤੇ ਬਦਬੂ ਭਰੇ ਹਲਾਤਾਂ ਕਾਰਨ ਆਮ ਲੋਕਾਂ, ਭੋਜਨ ਦੀਆਂ ਦੁਕਾਨਾ ਕਰ ਰਹੇ ਦੁਕਾਨਦਦਾਰਾਂ ਪ੍ਰਤੀ ਨਾ ਧਿਆਨ ਦੇਣ ਦੀ ਨਗਰ ਨਿਗਮ ਪੰਚਾਇਤ ਦੀ ਸਖਤ ਸ਼ਬਦਾਂ ਨਿੰਦਾ ਕਰਦਿਆਂ ਕਿਹਾ ਕਿ ਗੰਦਗੀ,ਬਦਬੂ ਭਰਿਆ ਵਾਤਾਵਰਣ ਕਰੋਨਾ ਯੁੱਗ ਵਿਚ ਕਰੋਨਾ ਫੈਲਾਉਣ ਦਾ ਕੰਮ ਕਰ ਰਹੀ ਹੈ।ਨਗਰ ਪੰਚਾਇਤ ਮਹਿਲਪੁਰ ਲੋਕਾਂ ਨੁੰ ਤੰਦਰੁਸਤ ਜੀਵਨ ਦੇਣ ਦੀ ਥਾਂ ਉਤੇ ਕੈਂਸਰ, ਦਮਾ ਚਮੜੀ ਰੋਗ ਅਤੇ ਕਰੋਨਾ ਨੂੰ ਫੈਲਾਉਣ ਲਈ ਅਪਣੀ ਅਹਿਮ ਭੁਮਿਕਾ ਨਿਭਾ ਰਹੀ ਹੈ।

ਚੰਗੀ ਗੱਲ ਹੈ ਕਿ ਸਰਕਾਰ ਲੋਕਾਂ ਨੂੰ ਮਾਸਕ ਲਗਾਉਣ ਦਾ ਉਪਦੇਸ਼ ਦੇ ਰਹੀ ਹੈ ਪਰ ਕੈਪਟਨ ਜੀ ਜਿਹੜੀ ਨਗਰ ਪੰਚਾਇਤਾਂ ਅਤੇ ਨਗਰ ਨਿਗਮਾਂ ਦੁਆਰਾ ਫੈਲਾਈ ਜਾ ਰਹੀ ਗੰਦਗੀ ਅਤੇ ਗੰਧਲਾ ਕੀਤੇ ਵਾਤਾਵਰਣ ਨੂੰ ਮਾਸਕ ਲਗਾ ਕੇ ਰਖਣ ਦਾ ਹੁਕਮ ਕਦੋਂ ਜਾਰੀ ਹੋਵੇਗਾ।ਧੀਮਾਨ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੀਆਂ ਗਾਇਡ ਲਾਇਨਾ ਦੀ ਉਲੰਘਣਾ ਕਰਨਾ ਵੀ ਗੈਰ ਕਨੂੰਨੀ ਕੰਮ ਹੈ ਤੇ ਸਰਕਾਰ ਨੇ ਹੀ ਉਨ੍ਹਾਂ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਢਾਂਚਾ ਬਨਾਉਣਾ ਹੁੰਦਾ ਹੈ।ਦੇਸ਼ ਅੰਦਰ ਸਭ ਤੋਂ ਮਾੜੀ ਗੱਲ ਹੈ ਕਿ ਸਰਕਾਰਾਂ ਅਤੇ ਨਗਰ ਨਿਗਮਾਂ ਟੁਆਲਿਟਾਂ ਦੇ ਰੱਖ ਰਖਾਵ ਵਿਚ ਲੋਕਾਂ ਨਾਲ ਸੰਵਿਧਾਨਕ ਵਿਤਕਰਾ ਕਰ ਰਹੀਆਂ ਹਨ, ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਮੁੱਖ ਮੰਤਰੀ ਪੰਜਾਬ, ਦੇਸ਼ ਦੇ ਪ੍ਰਧਾਨ ਮੰਤਰੀ, ਹੋਰ ਮੰਤਰੀ ਸਹਿਬਾਂ, ਭਾਰਤ ਦੇ ਪਹਿਲੇ ਨਾਗਰਿਕ ਜੀ ਦੀ ਟੁਆਲਿਟਾਂ ਵੀ ਇੰਝ ਹੀ ਗੰਦਗੀ ਨਾਲ ਭਰੀਆਂ ਰਹਿੰਦੀਆਂ ਹਨ ਤੇ ਕੀ ਉਨ੍ਹਾਂ ਦੇ ਆਸ ਪਾਸ ਵੀ ਇੰਝ ਹੀ ਦੂਸ਼ਿਤ ਵਾਤਾਵਰਣ ਤੇ ਬਦਬੂ ਭਰਿਆ ਮਾਹੋਲ ਬਣਿਆ ਹੋਇਆ ਹੈ ਜਿਵੇਂ ਕਿ ਸਰਕਾਰ ਲੋਕਾਂ ਨੂੰ ਮੁਹਈਆ ਕਰਵਾ ਰਹੀ ਹੈ।

ਉਨ੍ਹਾਂ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਪ੍ਰਤੀਨਿੱਧ ਵੀ ਬਿਨ੍ਹਾਂ ਕੰਮ ਕੀਤਿਆਂ ਅਤੇ ਕਰਵਾਇਆਂ ਭੱਤੇ ਲੈ ਰਹੇ ਹਨ ਪਰ ਕਿੰਨੀ ਸ਼ਮਰ ਦੀ ਗੱਲ ਹੈ ਕਿ ਮਾਹਿਲਪੁਰ ਨਗਰ ਪੰਚਾਇਤ ਅਪਣੇ ਲੋਕਾਂ ਨੂੰ ਸਾਰੀਆਂ ਮੁਢਲੀਆਂ ਸਹੂਲਤਾਂ ਮੁਹਈਆ ਕਰਵਾਉਣ ਵਿਚ ਪੂਰੀ ਤਰ੍ਹਾਂ ਅਸਫਲ ਹੈ।


ਧੀਮਾਨ ਨੇ ਕਿਹਾ ਕਿ ਉਹ ਪਹਿਲਾਂ ਵੀ ਡਿਪਟੀ ਕਮਿਸ਼ਨਰ ਹੁਸ਼ਿਆਰ ਪੁਰ, ਐਸ ਡੀ ਐਮ ਗੜ੍ਹਸ਼ੰਕਰ ਜੀ ਦੇ ਧਿਆਲ ਵਿਚ ਇਹ ਮਾਮਲਾ ਲਿਆ ਚੁੱਕੇ ਹਨ। ਪਰ ਨਗਰ ਪੰਚਾਇਤ ਮਾਹਿਲਪੁਰ ਉਤੇ ਕੋਈ ਅਸਰ ਨਹੀਂ ਹੋਇਆ।ਸਾਰੀਆਂ ਰਾਜਨੀਤਕ ਪਾਰਟੀਆਂ ਦੇ ਲੀਡਰ ਉਤੇ ਰਹਿੰਦੇ ਹਨ ਤੇ ਪਬਲਿਕ ਸਹੂਲਤਾਂ ਨਹੀ ਕੋਈ ਨਹੀਂ ਬੋਲ ਰਿਹਾ। ਵੋਟਾਂ ਵੇਲੇ ਤਾ ਸਾਰੇ ਵੱਡੇ ਵੱਡੇ ਪੋਸਟਰ ਲਗਾ ਕੇ ਬੱਲੇ ਬੱਲੇ ਖੱਟ ਕੇ ਚਲੇ ਜਾਂਦੇ ਹਨ।ਉਨ੍ਹਾਂ ਦਸਿਆ ਕਿ ਸਮੇਤ ਗੰਦਗੀ,ਫੈਲੀ ਪਲਾਸਟਿਕ, ਥਾਂ ਥਾਂ ਲੱਗੇ ਕੂੜੇ ਦੇ ਢੇਰਾਂ, ਗੰਗਗੀ ਨਾਲ ਭਰੀਆਂ ਲੇਡੀਜ ਅਤੇ ਪੁਰਸ਼ ਟੁਆਲਿਟਾਂ ਦੀਆਂ ਫੋਟੋਆਂ ਆਦਿ ਮਟੀਰੀਅਲ ਡਿਪਟੀ ਕਮਿਸ਼ਨਰ ਹੁਸ਼ਿਆਰ ਪੁਰ, ਜ਼ਿਲਾ ਹੈਲਥ ਅਫਸਰ, ਐਸ ਡੀ ਐਮ ਗੜ੍ਹਸ਼ੰਕਰ, ਮਾਨਯੋਗ ਚੀਫ ਸਕੱਤਰ ਪੰਜਾਬ ਸਰਕਾਰ, ਹੈਲਥ ਸੈਕਟੀਰਜ, ਕੇਂਦਰ ਸਰਕਾਰ ਦੇ ਹੈਲਥ ਸੈਕਟ੍ਰੀਜ ਨੂੰ ਭੇਜੀਆਂ ਜਾ ਰਹੀਆਂ ਹਨ। ਅਗਰ 15 ਦਿਨਾਂ ਵਿਚ ਉਥੇ ਸਫਾਈ ਨਾ ਮਿਲੀ ਤਾਂ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਤੇ ਵਿਸ਼ਵ ਸਿਹਤ ਸੰਗਠਨ ਦੇ ਸਕੱਤਰ ਨੂੰ ਮੇਲ ਕਰਕੇ ਦਖਲ ਦੇਣ ਲਈ ਬੈਨਤੀ ਕੀਤੀ ਜਾਵੇਗੀ। ਧੀਮਾਨ ਨੇ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਨਗਰ ਪੰਚਾਇਤ ਮਾਹਿਲਪੁਰ ਨੂੰ ਜਗਾਉਣ ਲਈ ਜਾਗਰੂਕ ਹੋਣ ਤੇ ਅਪਣੀ ਅਵਾਜ਼ ਬੁਲੰਦ ਕਰਨ।

Related posts

Leave a Reply