ਸਾਵਧਾਨੀਆਂ ਦਾ ਖਿਆਲ ਰੱਖ ਕੇ ਕੋਲਡ ਵੇਵ ਤੋਂ ਬਚਿਆ ਜਾ ਸਕਦਾ ਹੈ
ਪਠਾਨਕੋਟ,5 ਜਨਵਰੀ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਸਰਦੀ ਦੇ ਇਸ ਮੌਸਮ ਵਿਚ ਠੰਡੀਆਂ ਹਵਾਵਾਂ ਚੱਲਣ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਬਚਣ ਲਈ ਲੋਕਾਂ ਨੂੰ ਅਗਾਉਂ ਤੋਂ ਹੀ ਤਿਆਰੀਆਂ ਰੱਖਣੀਆਂ ਚਾਹੀਦੀਆਂ ਹਨ। ਜ਼ਿਲ੍ਹਾ ਵਾਸੀਆਂ ਨੂੰ ਆਪਣੇ-ਆਪ ਦੇ ਨਾਲ-ਨਾਲ, ਪਸ਼ੂਆਂ, ਫਸਲਾਂ ਅਤੇ ਹੋਰਨਾਂ ਵਸਤਾਂ ਦੀ ਸਾਂਭ-ਸੰਭਾਲ ਲਈ ਪਹਿਲਾਂ ਤੋਂ ਪ੍ਰਬੰਧ ਮੁਕੰਮਲ ਕਰਨੇ ਚਾਹੀਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਸਰਦੀ ਦੇ ਮੌਸਮ ਵਿਚ ਕੋਲਡ ਵੇਵ ਦੌਰਾਨ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ ਇਸ ਬਾਰੇ ਪ੍ਰੇਰਿਤ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਠੰਡ ਤੋਂ ਬਚਣ ਲਈ ਪਹਿਲਾਂ ਤੋਂ ਹੀ ਸਰਦੀਆਂ ਦੇ ਕਪੜੇ ਤਿਆਰ ਰੱਖਣੇ ਚਾਹੀਦੇ ਹਨ, ਮੋਟੇ ਕਪੜੇ ਸਰਦੀਆਂ ਤੋਂ ਬਚਣ ਵਿਚ ਸਹਾਈ ਹੁੰਦੇ ਹਨ। ਜਰੂਰੀ ਵਸਤਾਂ ਜਿਵੇਂ ਖਾਣਾ, ਪਟਰੋਲ, ਬੈਟਰੀਆਂ, ਚਾਰਜਰ, ਦਵਾਈਆਂ ਆਦਿ ਦਾ ਪ੍ਰਬੰਧ ਅਗਾਂਉਂ ਤੋਂ ਹੀ ਆਪਣੇ ਕੋਲ ਹੋਣਾ ਯਕੀਨੀ ਬਣਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਘਰ ਦੇ ਦਰਵਾਜਿਆਂ ਤੇ ਖਿੜਕਿਆਂ ਨੂੰ ਚੰਗੀ ਤਰ੍ਹਾਂ ਬੰਦ ਰੱਖਦਾ ਚਾਹੀਦਾ ਹੈ ਤਾਂ ਜ਼ੋ ਕੋਲਡ ਵੇਵ ਘਰ ਦੇ ਅੰਦਰ ਦਾਖਲ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਫਲੂ, ਨੱਕ ਦਾ ਵਗਣਾ ਜਾਂ ਹੋਰ ਬਿਮਾਰੀ ਵਾਲੇ ਲੱਛਣ ਹੋਣ ’ਤੇ ਪਹਿਲਾਂ ਤੋਂ ਹੀ ਡਾਕਟਰੀ ਸਹਾਇਤਾ ਲੈ ਲਈ ਜਾਵੇ ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਜਦੋਂ ਠੰਡੀਆਂ ਹਵਾਵਾਂ ਚਲਦੀਆਂ ਹਨ ਤਾਂ ਉਸ ਸਮੇਂ ਵੀ ਸਾਵਧਾਨੀਆਂ ਵਰਤ ਕੇ ਅਸੀਂ ਕੋਲਡ ਵੇਵ ਤੋਂ ਬਚ ਸਕਦੇ ਹਾਂ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਅੰਦਰ ਰਹਿ ਕੇ ਅਤੇ ਘੱਟ ਤੋਂ ਘੱਟ ਆਵਾਜਾਈ ਕਰਕੇ, ਪੂਰੇ ਅਤੇ ਮੋਟੇ ਕਪੜੇ ਪਾ ਕੇ, ਹਵਾ ਦਾਖਲ ਨਾ ਹੋਣ ਵਾਲੇ ਨਾਇਲੋਨ ਤੇ ਕੋਟਨ ਦੇ ਕਪੜੇ ਆਦਿ ਪਾ ਕੇ ਬਚਿਆ ਜਾ ਸਕਦਾ ਹੈ।ਕੱਸੇਦਾਰ ਕਪੜੇ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤਾਂ ਜ਼ੋ ਖੂਨ ਦਾ ਸਰਕੂਲੇਸ਼ਨ ਚਲਦਾ ਰਹੇ।ਆਪਣੇ ਆਪ ਨੂੰ ਜਿੰਨਾ ਹੋ ਸਕੇ ਸੁੱਕਾ ਰੱਖਿਆ ਜਾਵੇ ਅਤੇ ਕਪੜੇ ਗਿੱਲੇ ਹੋਣ ’ਤੇ ਤੁਰੰਤ ਕਪੜੇ ਬਦਲੇ ਜਾਣ।ਦਸਤਾਨਿਆਂ ਦੀ ਵਰਤੋਂ ਵੀ ਕੀਤੀ ਜਾਵੇ ਤਾਂ ਜ਼ੋ ਹੱਥ ਨਾ ਠੰਡੇ ਹੋਣ। ਨੱਕ ਅਤੇ ਮੂੰਹ ਨੂੰ ਮਾਸਕ ਨਾਲ ਜ਼ਰੂਰ ਢੱਕਿਆ ਜਾਵੇ। ਇਹ ਹੋਰਨਾਂ ਬਿਮਾਰੀਆਂ ਦੇ ਨਾਲ-ਨਾਲ ਕਰੋਨਾ ਵਾਇਰਸ ਤੋਂ ਬਚਣ ਲਈ ਸਭ ਤੋਂ ਫਾਇਦੇਮੰਦ ਤਰੀਕਾ ਹੈ। ਕੈਪ ਤੇ ਮਫਲਰ ਦੀ ਵਰਤੋਂ ਵੀ ਜ਼ਰੂਰ ਕੀਤੀ ਜਾਵੇ। ਪੋਸ਼ਟਿਕ ਭੋਜਨ ਖਾਇਆ ਜਾਵੇ, ਫਲ ਤੇ ਸਬਜੀਆਂ ਦੀ ਵਰਤੋਂ ਰੋਜ਼ਾਨਾ ਕੀਤੀ ਜਾਵੇ, ਖਾਸ ਤੌਰ ’ਤੇ ਵਿਟਾਮਿਨ ਸੀ ਦੀ ਵਰਤੋਂ ਕਰਨੀ ਯਕੀਨੀ ਬਣਾਈ ਜਾਵੇ ਜ਼ੋ ਕਿ ਆਪਣੀ ਇੰਮਿਉਨਿਟੀ ਵਧਾਉਂਦਾ ਹੈ।ਗਰਮ ਚੀਜਾਂ ਪੀਤੀਆਂ ਜਾਣ ਜਿਸ ਨਾਲ ਆਪਣੇ ਸ਼ਰੀਰ ਅੰਦਰ ਠੰਡ ਨਾਲ ਲੜਣ ਦੀ ਸ਼ਕਤੀ ਪੈਦਾ ਹੁੰਦੀ ਹੈ।ਚਿਹਰੇ ’ਤੇ ਤੇਲ, ਕਰੀਮ ਆਦਿ ਲਗਾਈ ਜਾਵੇਗੀ।ਨਵ ਜਨਮੇ ਬੱਚਿਆਂ, ਬਜੁਰਗਾਂ ਜਾਂ ਕੱਲੇ ਰਹਿਣ ਵਾਲੇ ਵਿਅਕਤੀਆਂ ਦਾ ਖਾਸ ਧਿਆਨ ਰੱਖਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਲਡ ਵੇਵ ਸਮੇਂ ਘਰਾਂ ਅੰਦਰ ਕੋਲਾ ਨਹੀਂ ਜਲਾਉਣਾ ਚਾਹੀਦਾ ਇਹ ਕਾਰਬਨ ਮੋਨੋਆਕਸਾਈਡ ਪੈਦਾ ਕਰਦਾ ਹੈ ਜ਼ੋ ਕਿ ਸਾਡੇ ਲਈ ਘਾਤਕ ਸਿੱਧ ਹੋ ਸਕਦਾ ਹੈ। ਇਸ ਸਮੇਂ ਅਲਕੋਹਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ ਇਹ ਆਪਣੇ ਸ਼ਰੀਰ ਦੇ ਤਾਪਮਾਨ ਨੂੰ ਘਟਾਉਂਦੀ ਹੈ।ਉਨ੍ਹਾਂ ਕਿਹਾ ਕਿ ਕੰਬਨ ਹੋਣਾ ਠੰਡ ਦੀ ਪਹਿਲੀ ਨਿਸ਼ਾਨੀ ਹੈ ਜਿਸ ਨੂੰ ਇਗਨੋਰ ਨਾ ਕਰਕੇ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਕਿਸੇ ਵੀ ਤਰ੍ਹਾਂ ਦੇ ਫਲੂ ਜਾਂ ਬਿਮਾਰੀ ਵਾਲੇ ਵਿਅਕਤੀ ਕੋਲ ਸਾਵਧਾਨੀਆਂ ਦੀ ਪਾਲਣਾ ਕਰਕੇ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਰੋਜ਼ਾਨਾ ਦੇ ਆਧਾਰ ’ਤੇ ਜੁਕਾਮ, ਬੁਖਾਰ ਸਮੇਂ ਆਪਣੇ ਨੇੜੇ ਦੇ ਡਾਕਟਰ ਕੋਲ ਸਲਾਹ ਲਈ ਜਾਵੇ।
ਉਨ੍ਹਾਂ ਕਿਹਾ ਕਿ ਕੋਲਡ ਵੇਵ ਦੌਰਾਨ ਪਸ਼ੂਆਂ ਨੂੰ ਤਾਕਤ ਲਈ ਆਮ ਨਾਲੋਂ ਵਧੇਰੇ ਚਾਰੇ ਦੀ ਜਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੋਲਡ ਵੇਵ ਦੌਰਾਨ ਪਸ਼ੂਆਂ ਦੀ ਪ੍ਰਜਾਤੀ ਵਧਣ ’ਚ ਵੀ ਦਿੱਕਤ ਆਉਂਦੀ ਹੈ ਸੋ ਇਨ੍ਹਾਂ ਦੀ ਸੰਭਾਲ ਕਰਨੀ ਲਾਜ਼ਮੀ ਹੈ। ਪਸ਼ੂਆਂ ਦੇ ਠਹਿਰਨ ਵਾਲੀ ਥਾਂ ਚਾਰੋਂ ਪਾਸੇ ਤੋਂ ਕਵਰ ਹੋਣੀ ਚਾਹੀਦੀ ਹੈ ਤਾਂ ਜ਼ੋ ਕਿਸੇ ਪਾਸੋਂ ਵੀ ਹਵਾ ਦਾਖਲ ਨਾ ਹੋ ਸਕੇ। ਪੂਰੀ ਖੁਰਾਕ ਦੇ ਕੇ, ਵਧੀਆ ਕੁਆਲਿਟੀ ਦੇ ਚਾਰੇ ਦੀ ਵਰਤੋਂ, ਪਸ਼ੂਆਂ ਦੇ ਸ਼ੈਂਡਾਂ ’ਚ ਸੂਰਜ ਦੀ ਰੋਸ਼ਨੀ ਦੀ ਆਮਦ ਨਾਲ ਅਤੇ ਪਸ਼ੂਆਂ ਦੇ ਹੇਠਾਂ ਪਰਾਲੀ ਵਿਛਾ ਕੇ ਅਤੇ ਹੋਰ ਲੋੜੀਂਦੇ ਸਾਧਨਾਂ ਦੀ ਵਰਤੋਂ ਕਰਕੇ ਪਸ਼ੂਆਂ ਨੂੰ ਠੰਡ ਤੋਂ ਬਚਾਇਆ ਜਾ ਸਕਦਾ ਹੈ।
- Delhi Assembly Elections: Arvind Kejriwal Predicts Over 60 Seats, Calls for Women’s Active Participation
- ਅੰਮ੍ਰਿਤਸਰ ਵਿੱਚ ਕੋਈ ਗ੍ਰਨੇਡ ਧਮਾਕਾ ਨਹੀਂ ਹੋਇਆ: ਸੀਪੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ, ਅਫਵਾਹਾਂ ਨਾ ਫੈਲਾਉਣ ਦੀ ਚੇਤਾਵਨੀ
- ਡੋਨਾਲਡ ਟਰੰਪ ਵੱਲੋਂ ਕੈਨੇਡਾ ‘ਤੇ ਲਗਾਏ ਟੈਰਿਫ ਤੋਂ ਬਾਦ ਟਰੂਡੋ ਨੇ ਕੀਤਾ ਇਹ ਐਲਾਨ, ਮੈਕਸੀਕੋ ਨੇ ਵੀ ਦਿੱਤੀ ਪ੍ਰਤੀਕਿਰਿਆ
- ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਦੁਆਰਾ ‘EAGLE GROUP’ ਦਾ ਗਠਨ ਇੱਕ ਸਰਗਰਮ ਕਦਮ, ਵੋਟਰ ਲਿਸਟ ਵਿੱਚ ਗੜਬੜੀ ਦੀ ਜਾਂਚ ਕਰਨ ਲਈ ਵਿਸ਼ੇਸ਼ ਟੀਮ ਬਣਾਈ
- 5 ਫਰਵਰੀ ਨੂੰ ਛੁੱਟੀ ਸਰਕਾਰੀ ਛੁੱਟੀ ਘੋਸ਼ਿਤ
- ਜ਼ਮੀਨੀ ਕਬਜ਼ੇ ਨੂੰ ਲੈ ਕੇ ਝਗੜਾ: ਦੋ ਧਿਰਾਂ ਵਿਚਕਾਰ ਗੋਲੀਬਾਰੀ, ਤਿੰਨ ਜ਼ਖ਼ਮੀ
- Delhi Assembly Elections: Arvind Kejriwal Predicts Over 60 Seats, Calls for Women’s Active Participation
- ਅੰਮ੍ਰਿਤਸਰ ਵਿੱਚ ਕੋਈ ਗ੍ਰਨੇਡ ਧਮਾਕਾ ਨਹੀਂ ਹੋਇਆ: ਸੀਪੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ, ਅਫਵਾਹਾਂ ਨਾ ਫੈਲਾਉਣ ਦੀ ਚੇਤਾਵਨੀ
- ਡੋਨਾਲਡ ਟਰੰਪ ਵੱਲੋਂ ਕੈਨੇਡਾ ‘ਤੇ ਲਗਾਏ ਟੈਰਿਫ ਤੋਂ ਬਾਦ ਟਰੂਡੋ ਨੇ ਕੀਤਾ ਇਹ ਐਲਾਨ, ਮੈਕਸੀਕੋ ਨੇ ਵੀ ਦਿੱਤੀ ਪ੍ਰਤੀਕਿਰਿਆ
- ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਦੁਆਰਾ ‘EAGLE GROUP’ ਦਾ ਗਠਨ ਇੱਕ ਸਰਗਰਮ ਕਦਮ, ਵੋਟਰ ਲਿਸਟ ਵਿੱਚ ਗੜਬੜੀ ਦੀ ਜਾਂਚ ਕਰਨ ਲਈ ਵਿਸ਼ੇਸ਼ ਟੀਮ ਬਣਾਈ
- 5 ਫਰਵਰੀ ਨੂੰ ਛੁੱਟੀ ਸਰਕਾਰੀ ਛੁੱਟੀ ਘੋਸ਼ਿਤ
- ਜ਼ਮੀਨੀ ਕਬਜ਼ੇ ਨੂੰ ਲੈ ਕੇ ਝਗੜਾ: ਦੋ ਧਿਰਾਂ ਵਿਚਕਾਰ ਗੋਲੀਬਾਰੀ, ਤਿੰਨ ਜ਼ਖ਼ਮੀ
- ਪੰਜਾਬ ਸਰਕਾਰ ਨੇ ਬੁਢਾਪਾ ਸਕੀਮ ਵਾਸਤੇ 4000 ਕਰੋੜ ਰੁਪਏ ਦਾ ਰੱਖਿਆ ਬਜਟ
- Punjab Police Promotions : 727 Personnel Elevated by DIG Sidhu
- ਵੱਡੀ ਖਬਰ :: ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ 55.45 ਕਰੋੜ ਰੁਪਏ ਦੀ ਰਾਸ਼ੀ ਜਾਰੀ, 86583 ਵਿਦਿਆਰਥੀਆਂ ਨੂੰ ਮਿਲੇਗਾ ਲਾਭ
- ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਮੈਨੂੰ ਵਿਦੇਸ਼ ਜਾ ਕੇ ਸ਼ਰਮ ਆਉਂਦੀ ਐ, ਦਿੱਲੀ ਚ ਬੁਨਿਆਦੀ ਸਹੂਲਤਾਂ ਦੀ ਘਾਟ
- LATEST NEWS: ਸ਼ਰਧਾਲੂਆਂ ਨਾਲ ਭਰੀ ਬੱਸ ਡੂੰਘੀ ਖਾਈ ਵਿੱਚ ਡਿੱਗੀ, 7 ਲੋਕਾਂ ਸਮੇਤ 2 ਔਰਤਾਂ ਦੀ ਮੌਤ, 20 ਜ਼ਖ਼ਮੀ
- #NEWS_HOSHIARPUR : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ ਵਿੱਚ ਬਲਾਕ ਪੱਧਰੀ ਕਰਾਟੇ ਮੁਕਾਬਲੇ : ਵਿਦਿਆਰਥਣਾਂ ਨੇ ਦਿਖਾਇਆ ਸ਼ਾਨਦਾਰ ਪ੍ਰਦਰਸ਼ਨ
- DETAIL UPDATED : ਪੀ.ਐਸ.ਪੀ.ਸੀ.ਐਲ. (PSPCL) ਦਾ ਡਿਪਟੀ ਚੀਫ਼ ਇੰਜੀਨੀਅਰ ਅਤੇ ਲਾਈਨਮੈਨ 50,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
- ਵੱਡੀ ਖ਼ਬਰ : Updated : #ਵਿਜੀਲੈਂਸ_ਹੁਸ਼ਿਆਰਪੁਰ ਵੱਲੋਂ ਬਿਜਲੀ ਬੋਰਡ ਚ ਤਇਨਾਤ ਡਿਪਟੀ ਚੀਫ਼ ਇੰਜੀਨਿਅਰ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਕੀਤਾ ਗ੍ਰਿਫਤਾਰ
- ਸੰਘਣੀ ਧੁੰਦ ਕਾਰਨ ਕਾਰ ਦਰੱਖ਼ਤ ਨਾਲ ਟਕਰਾਈ, ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ
- ਵੱਡੀ ਖ਼ਬਰ : Breaking News: #Vigilance_Bureau_Punjab : 7000 ਰੁਪਏ ਰਿਸ਼ਵਤ ਲੈਂਦਾ P.S.P.C.L. (ਬਿਜਲੀ ਬੋਰਡ) ਦਾ ਜੇ.ਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂ
- 1994 batch UPSC topper Dharminder Sharma takes over as Principal Chief Conservator of Forests
- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਪੇਸ਼ ਕੀਤੇ ਗਏ ਬਜਟ ਵਿੱਚ ਕਿਸਾਨਾਂ ਲਈ ਕਰਤਾ ਵੱਡਾ ਐਲਾਨ
- Latest News: ਤਿੰਨ ਮੈਂਬਰੀ ਜਾਂਚ ਕਮੇਟੀ ਬਾਰੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, :: ਗੰਦ ਘੋਲ ਕੇ ਸਿਰ ‘ਤੇ ਪਾਉਣੈ, ਜਦੋਂ ਮਰਜ਼ੀ ਪਾ ਲੈਣ
- ਵੱਡੀ ਖ਼ਬਰ : ਸੰਘਣੀ ਧੁੰਧ :: ਕਾਰ ਭਾਖੜਾ ਨਹਿਰ ਵਿੱਚ ਡਿੱਗੀ, 9 ਮੌਤਾਂ ਦਾ ਖ਼ਦਸ਼ਾ, ਇਕ ਲਾਸ਼ ਮਿਲੀ
- ਸੁਖਪਾਲ ਖਹਿਰਾ ਨੇ ਪੰਜਾਬ ਦੇ ਰਾਜਪਾਲ ਕਟਾਰੀਆ ਨਾਲ ਮੁਲਾਕਾਤ ਕਰਕੇ ਸਿਵਲ ਤੇ ਪੁਲਿਸ ਅਧਿਕਾਰੀਆਂ ’ਤੇ ਕਾਂਗਰਸੀ ਕੌਸਲਰਾਂ ਨੂੰ ਡਰਾਉਣ ਦਾ ਆਰੋਪ ਲਗਾਇਆ
- ਵੱਡੀ ਖ਼ਬਰ : ਸੜਕ ਹਾਦਸਿਆਂ ਚ ਅਧਿਆਪਕ ਸਮੇਤ 2 ਮੌਤਾਂ, ਇਕ ਗੜ੍ਹਦੀਵਾਲਾ ਦੇ ਰੰਧਾਵਾ ਚ ਤੇ ਦੂਜੀ ਹਰਿਆਣਾ ਕਸਬੇ ਚ
- ਵੱਡੀ ਖ਼ਬਰ :: Delhi Assembly Elections : ਦਿੱਲੀ ‘ਚ ਵੋਟਿੰਗ ਤੋਂ 5 ਦਿਨ ਪਹਿਲਾਂ ‘AAP ਦੇ 7 ਵਿਧਾਇਕਾਂ ਨੇ ਦਿੱਤਾ ਅਸਤੀਫਾ, ਦੱਸੀ ਵਜਹਿ
- ਆਪ ਦੇ ਖਿਲਾਫ ਕੀਤੀ ਕਾਰਵਾਈ ਬੀਜੇਪੀ ਦੀ ਹਾਰ ਦੇ ਡਰ ਤੋਂ ਬੋਖਲਾਹਟ ਦੀ ਨਿਸ਼ਾਨੀ ਹੈ – ਹਰਚੰਦ ਸਿੰਘ ਬਰਸਟ
- ਡੇਟਾ ਸੁਰੱਖਿਆ ਸੰਬੰਧੀ ਚਿੰਤਾਵਾਂ ਕਾਰਨ ਇਸ ਦੇਸ਼ ਨੇ DeepSeek ‘ਤੇ ਲਗਾਈ ਪਾਬੰਦੀ
EDITOR
CANADIAN DOABA TIMES
Email: editor@doabatimes.com
Mob:. 98146-40032 whtsapp