ਪ੍ਰੇਮ ਨਗਰ,ਗੁਰਦਾਸਪੁਰ ਦੀ ਵਸਨੀਕ ਰੇਖਾ ਆਈਟੀ ਐਗਜੀਕਟਿਵ ਵਜੋਂ ਹੋਈ ਨਿਯੁਕਤ

ਬੇਰੁਜ਼ਗਾਰ ਨੌਜਵਾਨ ਲੜਕੀਆਂ ਤੇ ਲੜਕਿਆਂ ਦੀ ਪਲੇਸਮੈਂਟ  ਕੈਂਪਾਂ ਨੇ ਬਦਲੀ ਜ਼ਿੰਦਗੀ

ਗੁਰਦਾਸਪੁਰ,13 ਦਸੰਬਰ (ਅਸ਼ਵਨੀ)  :ਪ੍ਰੇਮ ਨਗਰ, ਹਰਦੋਛੰਨੀ  ਰੋਡ, ਗੁਰਦਾਸਪੁਰ ਦੀ ਵਸਨੀਕ ਰੇਖਾ ਪੁੱਤਰੀ ਸ੍ਰੀ ਮਹਿੰਦਰਪਾਲ ਦਾ ਕਹਿਣਾ ਹੈ ਕਿ ਜ਼ਿਲਾ ਜ਼ਿਲਾ ਰੋਜ਼ਾਗਰ ਤੇ ਕਾਰੋਬਾਰ ਬਿਊਰੋ ਵਲੋਂ ਲਗਾਏ ਗਏ ਪਲੇਸਮੈਂਟ ਲੜਕੀਆਂ ਤੇ ਲੜਕਿਆਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਕੇ ਜ਼ਿੰਦਗੀ ਵਿਚ ਵੱਡਾ ਬਦਲਾਅ ਲਿਆਂਦਾ ਹੈ ਤੇ ਰੁਜਗਾਰ ਪ੍ਰਾਪਤ ਨਾਲ ਉਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਈ ਹੈ। ਰੇਖਾ ਨੇ  ਦੱਸਿਆ ਕਿ ਉਸਨੇ ਬੀਟੈੱਕ ਡਿਗਰੀ ਪਾਸ ਹੈ ਪਰ ਕੋਈ ਰੁਜ਼ਗਾਰ ਨਹੀਂ ਮਿਲਿਆ ਸੀ। ਪਰ ਇਕ ਦਿਨ ਮੈਨੂੰ ਜਿਲਾਂ ਰੋਜਗਾਰ ਦਫਤਰ ਗੁਰਦਾਸਪੁਰ ਬਾਰੇ ਪਤਾ ਲੱਗਿਆ ਅਤੇ ਇਸ ਦਫਤਰ ਵਲੋਂ ਲਗਾਏ ਜਾ ਰਹੇ ਰੋਜਗਾਰ ਮੇਲਿਆਂ ਬਾਰੇ ਪਤਾ ਲੱਗਾ ।
 
ਜਦੋਂ ਮੈਂ ਪਹਿਲੀ ਵਾਰ ਜਿਲਾ ਪ੍ਰਬੰਧਕੀ ਕੰਪਲੈਕਸ ਬਲਾਕ ਬੀ ਵਿਖੇ ਸਥਿਕ ਇਸ ਦਫਤਰ ਵਿਚ ਆਏ ਦੇ ਵੇਖਿਆ ਕਿ ਇਹ ਦਫਤਰ ਕਿਸੇ ਪ੍ਰਾਈਵੇਟ ਕੰਪਨੀ ਦੇ ਦਫਤਰ ਨਾਲੋਂ ਘੱਟ ਨਹੀਂ ਸੀ।ਦਫਤਰ ਸਾਫ ਸੁਥਰਾ ਅਤੇ ਅਤਿ ਆਧੁਨਿਕ ਸਹੂਲਤਾਂ ਨਾਲ ਲੈੱਸ ਹਾਈਟੇਕ ਬਣਾਇਆ ਹੋਇਆ ਸੀ। ਬੈਠਣ ਲਈ ਬੈਂਚ, ਪੀਣ ਲਈ ਆਰ.ਓ ਦਾ ਸਾਫ  ਪਾਣੀ, ਪਬਲਿਕ ਯੂਜ ਵਾਸਤੇ ਕੰਪਿਊਟਰ, ਵੈਕੰਸੀ ਬੋਰਡ ਦੇ ਹਰ ਤਰਾਂ ਦੀਆਂ ਦੀ ਅਸਾਮੀਆਂ ਦੀ ਜਾਣਕਾਰੀ ਲੱਗੀ ਹੋਈ ਸੀ। ਉਸਨੇ ਦੱਸਿਆ ਕਿ  ਉਸਨੇ ਦਫਤਰ ਵਿਖੇ ਆਪਣਾ ਨਾਮ ਦਰਜ ਕਰਵਾਇਆ ਅਤੇ  ਨਾਲ  ਹੀ ਪੰਜਾਬ ਸਰਕਾਰ ਦੀ ਦੀ ਵੈੱਬਸਾਈਟ www.pgrkam.com ਤੇ ਵੀ ਦਰਜ ਕਰਵਾਇਆ।ਬਿਊਰੋ ਦੇ ਸਟਾਫ ਵਲੋਂ ਮੈਨੂੰ ਪੂਰੀ ਜਾਣਕਾਰੀ ਦਿੱਤੀ ਗਈ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਵਿਸਥਾਰ ਵਿਚ ਜਾਣਕਾਰੀ ਮੁਹੱਈਆ ਕਰਵਾਈ ਗਈ। 

Related posts

Leave a Reply