ਸਰਕਾਰੀ ਮਿਡਲ ਸਕੂਲ ਮਸਤੀਵਾਲ ਨੂੰ ਡਰੱਮ ਸੈੱਟ ਭੇਂਟ

ਗੜ੍ਹਦੀਵਾਲਾ 15 ਜਨਵਰੀ(ਚੌਧਰੀ) : ਸ਼ਹੀਦ ਕਾਸਟੇਬਲ ਨਰਿੰਦਰ ਸਿੰਘ ਸਰਕਾਰੀ ਮਿਡਲ ਸਕੂਲ ਮਸਤੀਵਾਲ ਵਿਖੇ ਰਾਹੁਲ ਭਾਰਗਵ ਸਪੁੱਤਰ ਕਮਲ ਕੁਮਾਰ ਵਾਸੀ ਗੜ੍ਹਦੀਵਾਲਾ ਨੇ ਆਪਣੇ ਜਨਮ ਦਿਨ ਤੇ ਸਕੂਲ ਨੂੰ ਡਰੱਮ ਸੈੱਟ ਭੇਂਟ ਕੀਤਾ ਹੈ। ਉਨਾਂ ਨੇ ਆਪਣਾ ਜਨਮ ਦਿਨ ਸਕੂਲ ਵਿਚ ਮਨਾਇਆ ਅਤੇ ਬੱਚਿਆਂ ਨੂੰ ਸਵੇਰ ਦੀ ਸਭਾ ਲਈ ਸਕੂਲ ਨੂੰ ਇਹ ਡਰੱਮ ਸੈੱਟ ਭੇਂਟ ਕੀਤਾ ਹੈ ਇਸ ਮੌਕੇ ਰਾਹੁਲ ਭਾਰਗਵ ਨੇ ਬੱਚਿਆਂ ਨੂੰ ਵਧੀਆ ਢੰਗ ਨਾਲ ਪੜਾਈ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸਕੂਲ ਮੁਖੀ ਹਰਮਿੰਦਰ ਕੁਮਾਰ ਅਤੇ ਪੀ ਟੀ ਆਈ ਰਛਪਾਲ ਸਿੰਘ ਨੇ ਰਾਹੁਲ ਭਾਰਗਵ ਦਾ ਧੰਨਵਾਦ ਕੀਤਾ। ਇਸ ਮੌਕੇ ਦਾਨੀ ਸੱਜਣ ਰਾਹੁਲ ਭਾਰਗਵ ਨੇ ਅੱਗੇ ਤੋਂ ਵੀ ਸਕੂਲ ਵਿੱਚ ਯੋਗਦਾਨ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਸਕੂਲ ਮੁਖੀ ਹਰਮਿੰਦਰ ਕੁਮਾਰ, ਰਛਪਾਲ ਸਿੰਘ ਪੀ ਟੀ ਆਈ, ਮੈਡਮ ਹਰਭਜਨ ਕੌਰ, ਮੈਡਮ ਅੰਜੂ ਬਾਲਾ, ਰਾਜ ਕੁਮਾਰ ਅਤੇ ਸਮੂਹ ਵਿਦਿਆਰਥੀਆਂ ਹਾਜਰ ਸਨ। 



Related posts

Leave a Reply