ਪ੍ਰੈੱਸ ਕਲੱਬ ਵੱਲੋਂ ਪੱਤਰਕਾਰ ਡਾਨਸੀਵਾਲੀਆ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ

ਗੜ੍ਹਸ਼ੰਕਰ, 23 ਅਗਸਤ (ਅਸ਼ਵਨੀ ਸ਼ਰਮਾ) : ਉੱਘੇ ਪੱਤਰਕਾਰ ਅਤੇ ਸੈਲਾਬ ਮੈਗਜ਼ੀਨ ਦੇ ਮੁੱਖ ਸੰਪਾਦਕ ਨਰਿੰਦਰ ਡਾਨਸੀਵਾਲੀਆ ਦੀ ਬੇਵਕਤੀ ਮੌਤ ਉੱਤੇ ਪ੍ਰੈੱਸ ਕਲੱਬ ਗੜ੍ਹਸ਼ੰਕਰ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਪ੍ਰੈਸ ਕਲੱਬ ਗੜ੍ਹਸ਼ੰਕਰ ਦੇ ਪ੍ਰਧਾਨ ਸਰਪੰਚ ਜੋਗਿੰਦਰ ਕੁੱਲੇਵਾਲ ਚੇਅਰਮੈਨ ਹਰੀ ਕ੍ਰਿਸ਼ਨ ਗੰਗੜ,ਲਖਵਿੰਦਰ ਸਿੰਘ ਧਾਲੀਵਾਲ,ਪੰਕਜ ਸ਼ੋਰੀ,ਅਸ਼ਵਨੀ ਕੁਮਾਰ ਸਹਿਜਪਾਲ, ਸੁਮੇਸ਼ ਕੁਮਾਰ ਬਾਲੀ,ਅਜਾਇਬ ਸਿੰਘ ਬੋਪਾਰਾਏ,ਦਲਵਿੰਦਰ ਸਿੰਘ ਮਨੌਚਾ,ਹਰਦੀਪ ਬਸੀ,ਅਜਮੇਰ ਭਨੋਟ,ਸੰਜੀਵ ਕੁਮਾਰ,ਰਾਕੇਸ਼ ਕੁਮਾਰ ਵਸ਼ਿਸ਼ਟ, ਜਸਵੀਰ ਸਿੰਘ ਲੋਈ, ਜਸਵੀਰ ਸਿੰਘ ਝੱਲੀ,ਫੂਲਾ ਸਿੰਘ,ਰਾਜਿੰਦਰ ਕੁਮਾਰ ਆਦਿ ਪੱਤਰਕਾਰ ਭਾਈਚਾਰੇ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਡਾਨਸੀਵਾਲ ਦੀ ਬੇਵਕਤੀ ਮੌਤ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਦੇ ਪਰਿਵਾਰ ਨੂੰ ਦੁੱਖ ਦੀ ਘੜੀ ਵਿੱਚ ਨਾਲ ਖੜ੍ਹਨ ਦਾ ਭਰੋਸਾ ਦਿੱਤਾ।ਅੱਜ ਉਨ੍ਹਾਂ ਦੇ ਸਸਕਾਰ ਮੌਕੇ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਕੰਢੀ ਸੰਘਰਸ਼ ਕਮੇਟੀ ਦੇ ਸੂਬਾਈ ਪ੍ਰਧਾਨ ਕਾਮਰੇਡ ਦਰਸ਼ਨ ਸਿੰਘ ਮੱਟੂ,ਪੇਂਡੂ ਮਜ਼ਦੂਰ ਯੂਨੀਅਨ ਆਗੂ ਮਹਿੰਦਰ ਸਿੰਘ ਖੈਰੜ, ਪੱਤਰਕਾਰ ਨਛੱਤਰ ਸਿੰਘ ਬਹਿਰਾਮ,ਲਖਵੀਰ ਸਿੰਘ ਰਾਣਾ,ਸੋਹਣ ਸਿੰਘ ਮਹਿਤਾਬ ਪੁਰੀ,ਡੀ ਐਮ ਐਫ ਦੇ ਸੁਖਦੇਵ ਡਾਨਸੀਵਾਲ ਤੇ ਹੋਰ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਆਗੂ ਹਾਜਰ ਸਨ।

Related posts

Leave a Reply