UPDATED..ਪ੍ਰਿੰਸੀਪਲ ਹੇਮਰਾਜ ਮੈਮੋਰੀਅਲ ਲਾਇਬ੍ਰੇਰੀ ਦਾ ਉਦਘਾਟਨ ਅੱਜ

ਗੜ੍ਹਦੀਵਾਲਾ,15 ਜਨਵਰੀ (ਚੌਧਰੀ) : ਪ੍ਰਿੰਸੀਪਲ ਹੋਮਰਾਜ  ਸਪੋਰਟਸ ਐਂਡ ਵੈੱਲਫੇਅਰ ਕਲੱਬ ਰਜਿ: ਡੱਫਰ ਵੱਲੋਂ ਪ੍ਰਿੰਸੀਪਲ ਹੇਮਰਾਜ ਮੈਮੋਰੀਅਲ ਲਾਇਬ੍ਰੇਰੀ ਦਾ ਉਦਘਾਟਨ 16 ਜਨਵਰੀ ਨੂੰ ਕੀਤਾ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਹੇਮਰਾਜ ਸਪੋਰਟਸ ਐਂਡ ਵੈੱਲਫੇਅਰ ਕਲੱਬ ਰਜਿ: ਡੱਫਰ ਦੇ ਪ੍ਰਧਾਨ ਮੈਨੇਜਰ ਫਕੀਰ ਸਿੰਘ ਸਹੋਤਾ ਨੇ ਦੱਸਿਆ ਕਿ ਹੇਮਰਾਜ ਮੈਮੋਰੀਅਲ ਲਾਇਬ੍ਰੇਰੀ ਦਾ ਉਦਘਾਟਨ ਮਹੰਤ ਰਮਿੰਦਰ ਦਾਸ (ਡੇਰਾ ਚਰਨ ਸ਼ਾਹ ਬਹਾਦਰਪੁਰ ) ਅਤੇ ਦਲਜੀਤ ਸਿੰਘ ਲਾਖਾ ਡੀ.ਆਈ.ਜੀ. (ਸੀ.ਆਰ.ਪੀ.ਐਫ਼) ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਅਨੇਕਾਂ ਹੋਰ ਸਾਹਿਤ ਨਾਲ ਜੁੜੀਆਂ ਸ਼ਖ਼ਸੀਅਤਾਂ ਵੀ ਪਹੁੰਚਣਗੀਆਂ। ਇਸ ਮੌਕੇ ਮੈਨੇਜਰ ਫਕੀਰ ਸਿੰਘ ਸਹੋਤਾ,ਡਾ.ਸ਼ਵਿੰਦਰ ਸਿੰਘ ਲਾਖਾ,ਮਾਸਟਰ ਅਮੀਰ ਸਿੰਘ ਸਹੋਤਾ, ਗੁਰਪਾਲ ਸਿੰਘ ਸਹੋਤਾ, ਹਰਜੋਤ ਸਹੋਤਾ, ਸ਼ਰਨ, ਮਾਸਟਰ ਲਖਵਿੰਦਰ ਸਿੰਘ ਲਾਖਾ,ਕਰਮਜੀਤ ਰਾਜੂ,ਪਰਮਜੀਤ ਪੱਪੂ, ਕੁਲਵੰਤ ਸਿੰਘ ਸਹੋਤਾ, ਕਰਤਾਰ ਸਿੰਘ ਕਾਰੀ ਆਦਿ ਕਲੱਬ ਮੈਂਬਰ ਹਾਜ਼ਰ ਸਨ।



Related posts

Leave a Reply