ਪ੍ਰਿੰਸੀਪਲ ਹੇਮਰਾਜ ਸਪੋਰਟਸ ਐਂਡ ਵੈੱਲਫੇਅਰ ਕਲੱਬ (ਰਜਿ) ਡੱਫਰ ਨੇ ਕਿਸਾਨਾਂ ਦੇ ਹੱਕ ‘ਚ ਕੀਤੀ ਅਵਾਜ ਬੁਲੰਦ

ਪ੍ਰਿੰਸੀਪਲ ਹੇਮਰਾਜ ਸਪੋਰਟਸ ਐਂਡ ਵੈੱਲਫੇਅਰ ਕਲੱਬ ਰਜਿਸਟਰ ਡੱਫਰ ਦੀ ਹੋਈ ਵਿਸ਼ੇਸ਼ ਮੀਟਿੰਗ

ਮੀਟਿੰਗ ਦੌਰਾਨ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਰਡੀਨੈਂਸ ਦਾ ਕੀਤਾ ਗਿਆ ਸਖਤ ਵਿਰੋਧ

ਕਲੱਬ ਵੱਲੋਂ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਆਰਡੀਨੈਂਸ ਬਿੱਲ ਪੂਰਨ ਤੌਰ ਤੇ ਕਿਸਾਨ ਵਿਰੋਧੀ : ਮੈਨੇਜਰ ਫਕੀਰ ਸਿੰਘ ਸਹੋਤਾ

ਗੜ੍ਹਦੀਵਾਲਾ 14 ਅਕਤੂਬਰ (ਚੌਧਰੀ) : ਪ੍ਰਿੰਸੀਪਲ ਹੇਮਰਾਜ ਸਪੋਰਟਸ ਐਂਡ ਵੈੱਲਫੇਅਰ ਕਲੱਬ (ਰਜਿ:) ਡੱਫਰ ਦੀ ਵਿਸ਼ੇਸ਼ ਮੀਟਿੰਗ ਪਿੰਡ ਡੱਫਰ ਵਿਖੇ ਹੋਈ। ਜਿਸ ਦੌਰਾਨ ਮੀਟਿੰਗ ਦੀ ਅਗਵਾਈ ਕਰਦਿਆਂ ਕਲੱਬ ਪ੍ਰਧਾਨ ਅਤੇ ਸਮਾਜ ਸੇਵੀ ਮੈਨੇਜਰ ਫਕੀਰ ਸਿੰਘ ਸਹੋਤਾ ਨੇ ਦੱਸਿਆ ਕਿ ਜੋ ਕੇਂਦਰ ਸਰਕਾਰ ਵੱਲੋਂ ਖੇਤੀ ਸੰਬੰਧੀ ਆਰਡੀਨੈਂਸ ਬਿੱਲ ਜਾਰੀ ਕੀਤੇ ਗਏ ਹਨ,ਇਹ ਪੂਰਨ ਤੌਰ ਤੇ ਕਿਸਾਨ ਵਿਰੋਧੀ ਹਨ ਅਤੇ ਅਸੀਂ ਇਸ ਬਿੱਲ ਦਾ ਵਿਰੋਧ ਕਰਦੇ ਹਾਂ ।

ਉਨ੍ਹਾਂ ਕਿਹਾ ਕਿ ਜੋ ਦੇਸ਼ ਅੰਦਰ ਕਿਸਾਨਾਂ ਵੱਲੋਂ ਇਨ੍ਹਾਂ ਬਿੱਲਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਉਸ ਦਾ ਅਸੀਂ ਪੂਰਨ ਤੌਰ ਤੇ ਸਮਰਥਨ ਕਰਦੇ ਹਾਂ ਅਤੇ ਕਿਸਾਨਾਂ ਨਾਲ ਉਨ੍ਹਾਂ ਦੇ ਹੱਕਾਂ ਲਈ ਸੰਘਰਸ਼ ਕਰਦੇ ਰਹਾਂਗੇ ।ਉਨ੍ਹਾਂ ਨੇ ਕਿਹਾ ਕਿ ਅੰਨਦਾਤਾ ਜੋ ਅੱਜ ਇਸ ਮੁਸ਼ਕਿਲ ਘੜੀ ਵਿੱਚ ਸੰਘਰਸ਼ ਕਰ ਰਿਹਾ ਹੈ ਸਾਨੂੰ ਸਾਰਿਆਂ ਨੂੰ ਉਨ੍ਹਾਂ ਦਾ ਸਾਥ ਦੇਣ ਦੀ ਜ਼ਰੂਰਤ ਹੈ ।ਇਸ ਮੌਕੇ ਸਮੂਹ ਕਲੱਬ ਮੈਂਬਰਾਂ ਵੱਲੋਂ ਕਿਸਾਨ ਦੇ ਹੱਕਾਂ ਵਿੱਚ ਨਾਅਰੇ ਲਗਾਏ ਗਏ ਅਤੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਕਲੱਬ ਪ੍ਰਧਾਨ ਤੇ ਸਮਾਜ ਸੇਵੀ ਮੈਨੇਜਰ ਫਕੀਰ ਸਿੰਘ ਸਹੋਤਾ,ਡਾ ਸਵਿੰਦਰ ਸਿੰਘ ਲਾਖਾ,ਸਰਦਾਰ ਸੇਵਾ ਸਿੰਘ ਲਾਖਾ,ਇੰਦਰ ਪਾਲ ਸਿੰਘ ਸਹੋਤਾ,ਮਾਸਟਰ ਅਮੀਰ ਸਿੰਘ,ਮਾਸਟਰ ਗੁਰਪਾਲ ਸਿੰਘ, ਜਰਨੈਲ ਸਿੰਘ ਜੈਲਾ,ਕਰਮਜੀਤ ਰਾਜੂ, ਸੋਹਣ ਸਿੰਘ ਮਹੰਤ,ਕੁਲਵੰਤ ਸਿੰਘ ਸਹੋਤਾ,ਬਲਜਿੰਦਰ ਸਿੰਘ ਸਹੋਤਾ, ਗੁਰਜੀਤ ਸਿੰਘ ਮੋਨੀ,ਹਰਜੋਤ ਸਿੰਘ ਸਹੋਤਾ (ਪ੍ਰਧਾਨ ਐੱਸ ਓ ਡੀ ),ਮਾਸਟਰ ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਸੋਨੀ,ਨਛੱਤਰ ਸਿੰਘ ਸਹੋਤਾ,ਦਿਲਬਾਗ ਸਿੰਘ ਸਹੋਤਾ, ਦਲਜੀਤ ਸਿੰਘ,ਪਰਮਜੀਤ ਸਿੰਘ, ਤਨਵੀਰ ਸਹੋਤਾ,ਮਨਿੰਦਰ ਸਿੰਘ ਸਹੋਤਾ,ਕਰਤਾਰ ਸਿੰਘ ਕਾਰੀ,ਸੁਰਜੀਤ ਸਿੰਘ,ਕਸ਼ਮੀਰ ਸਿੰਘ ਅਟਵਾਲ ਆਦਿ ਹਾਜ਼ਰ ਸਨ ।

Related posts

Leave a Reply