ਪ੍ਰਿੰਸੀਪਲ ਹੇਮਰਾਜ ਸਪੋਰਟਸ ਐਂਡ ਵੈੱਲਫੇਅਰ ਕਲੱਬ ਰਜਿ: ਡੱਫਰ ਵਲੋਂ ਕਿਸਾਨਾਂ ਦੀ ਹਿਮਾਇਤ ‘ਚ 29 ਵਾਂ ਗੋਲਡ ਕੱਪ ਰੱਦ


ਗੜਦੀਵਾਲਾ 3 ਜਨਵਰੀ(ਚੌਧਰੀ) : ਪ੍ਰਿੰਸੀਪਲ ਹੇਮਰਾਜ ਸਪੋਰਟਸ ਐਂਡ ਵੈੱਲਫੇਅਰ ਕਲੱਬ ਰਜਿ: ਡੱਫਰ ਦੀ ਮੀਟਿੰਗ ਕਲੱਬ ਪ੍ਰਧਾਨ ਮੈਨੇਜਰ ਫਕੀਰ ਸਿੰਘ ਸਹੋਤਾ ਦੀ ਅਗਵਾਈ ਹੇਠ ਉਨਾਂ ਦੇ ਗ੍ਰਹਿ ਪਿੰਡ ਡੱਫਰ ਵਿਖੇ ਹੋਈ। ਜਿਸ ਵਿੱਚ ਕਲੱਬ ਮੈਂਬਰਾਂ ਵੱਲੋਂ ਸਾਂਝੇ ਤੌਰ ਤੇ ਇਹ ਫੈਸਲਾ ਕੀਤਾ ਗਿਆ ਕਿ ਜੋ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਵਿਖੇ ਸੰਘਰਸ਼ ਕਰ ਰਹੇ ਹਨ ਉਨਾਂ ਕਿਸਾਨਾਂ ਨੂੰ ਪੂਰਨ ਤੌਰ ਤੇ ਹਮਾਇਤ ਦਿੰਦਿਆਂ ਪਿ੍ਰੰਸੀਪਲ ਹੇਮਰਾਜ ਸਪੋਰਟਸ ਐਂਡ ਵੈੱਲਫੇਅਰ ਕਲੱਬ ਵਲੋਂ ਸਾਲ ਦੇ ਆਖਰੀ ਮਹੀਨੇ ਹੋਣ ਵਾਲਾ ਕਬੱਡੀ ਦਾ ਕੱਪ ਰੱਦ ਕਰ ਦਿੱਤਾ ਗਿਆ ਹੈ।

ਇਸ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਮੈਨੇਜਰ ਫਕੀਰ ਸਿੰਘ ਸਹੋਤਾ ਨੇ ਦੱਸਿਆ ਕਿ   ਅੱਜ ਪੰਜਾਬ ਦਾ ਕਿਸਾਨ ਆਪਣੇ ਹੱਕਾਂ ਦੀ ਰਾਖੀ ਲਈ ਦਿੱਲੀ ਵਿਖੇ ਸੰਘਰਸ਼ ਵਿਚ ਜੁਟਿਆ ਹੈ ਅਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਕਿਸਾਨਾਂ ਨਾਲ ਤਨੋ ਮਨੋ ਧਨੋ ਪੂਰਨ ਤੌਰ ਤੇ ਸਹਿਯੋਗ ਦੇਈਏ।ਉਨਾਂ ਕਿਹਾ ਕਿ ਅੱਜ ਜੋ ਦੇਸ਼ ਦਾ ਕਿਸਾਨ ਇਸ ਬਿਪਤਾ ਦੀ ਘੜੀ ਵਿਚ ਠੰਢ ਦੇ ਮੌਸਮ ਵਿੱਚ ਦਿੱਲੀ ਵਿਖੇ ਸੰਘਰਸ਼ ਕਰ ਰਿਹਾ ਹੈ ਅਤੇ ਸਾਡਾ ਵੀ ਇਹ ਫਰਜ ਬਣਦਾ ਹੈ ਕਿ ਅਸੀਂ ਅਜਿਹੀਆਂ ਖ਼ੁਸ਼ੀਆਂ ਨਾ ਮਨਾਈਏ।ਇਸ ਲਈ ਅਸੀਂ ਪੂਰਨ ਤੌਰ ਤੇ ਕਿਸਾਨਾਂ ਦਾ ਸਮਰਥਨ ਕਰਦੇ ਹਾਂ ।ਇਸ ਮੌਕੇ ਕਲੱਬ ਪ੍ਰਧਾਨ ਮੈਨੇਜਰ ਸਹੋਤਾ ਨੇ ਕਬੱਡੀ ਖਿਡਾਰੀਆਂ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਦੇ ਨਾਲ ਨਾਲ ਅਨੇਕਾਂ ਹੋਰ ਪ੍ਰਾਂਤਾਂ ਦੇ ਕਬੱਡੀ ਖਿਡਾਰੀ,ਰੈਸਲਰ ਅਤੇ  ਹੋਰ ਖੇਡਾਂ ਦੇ ਖਿਡਾਰੀ ਪੂਰਨ ਤੌਰ ਤੇ ਕਿਸਾਨਾਂ ਨੂੰ ਸਮਰਥਨ ਦਿੰਦੇ ਹੋਏ ਦਿੱਲੀ ਵਿਖੇ ਸੰਘਰਸ਼ ਵਿੱਚ ਡਟੇ ਹੋਏ ਹਨ।ਇਸ ਸਬੰਧੀ ਕਲੱਬ ਵੱਲੋਂ ਐਲਾਨ ਕੀਤਾ ਜਾਂਦਾ ਹੈ ਕਿ 29ਵਾਂ ਗੋਲਡ ਕਬੱਡੀ ਕੱਪ 2020 ਨੂੰ ਪੂਰਨ ਤੌਰ ਤੇ ਰੱਦ ਗਿਆ ।

ਇਸ ਮੌਕੇ ਕਲੱਬ ਪ੍ਰਧਾਨ ਮੈਨੇਜਰ ਫਕੀਰ ਸਿੰਘ ਸਹੋਤਾ ਨੇ ਕਿਹਾ ਕਿ ਆਓ ਅਸੀਂ ਸਾਰੇ ਕਿਸਾਨਾਂ ਦੀ ਜਿੱਤ ਲਈ ਅਰਦਾਸ ਕਰੀਏ ਅਤੇ ਇਹ ਕਾਮਨਾ ਕਰੀਏ ਕਿ ਕਿਸਾਨ  ਇਸ ਮੋਰਚੇ ਨੂੰ ਫਤਿਹ ਕਰ ਕੇ ਵਾਪਸ ਪਰਤਣ ਅਤੇ ਉਨਾਂ ਨੂੰ ਬਣਦੇ ਹੱਕ ਮਿਲਣ।ਇਸ ਮੌਕੇ ਕਲੱਬ ਪ੍ਰਧਾਨ ਮੈਨੇਜਰ ਫਕੀਰ ਸਿੰਘ ਸਹੋਤਾ,ਡਾ ਸਵਿੰਦਰ ਸਿੰਘ ਲਾਖਾ,ਮਾਸਟਰ ਅਮੀਰ ਸਿੰਘ,ਗੁਰਪਾਲ ਸਿੰਘ,ਬਲਜਿੰਦਰ ਸਿੰਘ ਟੈਂਕੀ,ਹਰਜੋਤ ਸਿੰਘ ਸਹੋਤਾ( ਪ੍ਰਧਾਨ ਐਸ ਓ ਡੀ ),ਗੁਰਪ੍ਰੀਤ ਸੋਨੀ, ਇੰਦਰਪਾਲ ਸਹੋਤਾ, ਜਰਨੈਲ ਸਿੰਘ,ਦਿਲਬਾਗ ਸਿੰਘ,ਕਰਮਜੀਤ ਰਾਜੂ,ਸਾਬਕਾ ਸਰਪੰਚ ਸੇਵਾ ਸਿੰਘ ਲਾਖਾ,ਕੁਲਵੰਤ ਸਿੰਘ ਸਹੋਤਾ,ਗੁਰਜੀਤ ਮੌਨੀ,ਪਰਮਜੀਤ ਸਿੰਘ, ਤਨਵੀਰ ਸਹੋਤਾ, ਕਰਤਾਰ ਸਿੰਘ,ਸੁਰਜੀਤ ਸਿੰਘ, ਕਸਮੀਰ ਸਿੰਘ ਅਟਵਾਲ ਆਦਿ ਸਮੇਤ ਸਮੂਹ ਕਲੱਬ ਮੈਂਬਰ ਹਾਜ਼ਰ ਸਨ।   

Related posts

Leave a Reply