ਪਰਾਲੀ ਦੀ ਸਾਂਭ ਸੰਭਾਲ ਲਈ ਖੇਤੀ ਬਾੜੀ ਮਸਿਨਰੀ ਤੇ ਦਿੱਤੀ ਜਾਣ ਵਾਲੀ ਸਬਸਿਡੀ ਸਬੰਧੀ ਨਿੱਜੀ ਕਿਸਾਨਾਂ ਅਤੇ ਸੀ.ਐਚ.ਸੀ. (ਗਰੁੱਪਾਂ) ਦੇ ਡਰਾਅ ਕੱਢੇ


18 ਨਿੱਜੀ ਕਿਸਾਨਾਂ ਅਤੇ 4 ਗਰੁੱਪਾਂ ਦੇ ਲਾਟਰੀ ਸਿਸਟਮ ਨਾਲ ਕੱਢੇ ਗਏ ਡਰਾਅ

ਪਠਾਨਕੋਟ,11 ਸਤੰਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਖੇਤੀ ਬਾੜੀ ਵਿਭਾਗ ਪਠਾਨਕੋਟ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਦੀ ਪ੍ਰਧਾਨਗੀ ਅਤੇ ਮੁੱਖ ਖੇਤੀ ਬਾੜੀ ਅਫਸ਼ਰ ਡਾ. ਹਰਤਰਨਪਾਲ ਸਿੰਘ ਸੈਣੀ ਦੀ ਅਗਵਾਈ ਵਿੱਚ ਪਰਾਲੀ ਦੀ ਸਾਂਭ ਸੰਭਾਲ ਲਈ ਖੇਤੀ ਬਾੜੀ ਮਸਿਨਰੀ ਤੇ ਦਿੱਤੀ ਜਾਣ ਵਾਲੀ ਸਬਸਿਡੀ ਸਬੰਧੀ ਨਿੱਜੀ ਕਿਸਾਨਾਂ ਅਤੇ ਸੀ.ਐਚ.ਸੀ. (ਗਰੁਪਾਂ) ਦੇ ਡਰਾਅ ਕੱਢੇ ਗਏ।

ਇਸ ਮੋਕੇ ਤੇ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ –ਕਮ-ਚੇਅਰਮੈਨ ਇੰਨ ਸਿਟੂ ਮੈਨੇਜਮੈਂਟ ਸਕੀਮ ਨੇ ਕਿਸਾਨਾਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਵਾਤਾਵਰਣ ਨੂੰ ਸੁੱਧ ਰੱਖਣ ਦੇ ਲਈ ਪਰਾਲੀ ਦੀ ਸਾਂਭ ਸੰਭਾਲ ਕਰਨੀ ਬਹੁਤ ਹੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਖੇਤਾਂ ਅੰਦਰ ਪਰਾਲੀ ਨੂੰ ਅੱਗ ਨਹੀਂ ਲਗਾਉਂਣੀ ਚਾਹੀਦੀ। ਇਸ ਨਾਲ ਵਾਤਾਵਰਣ ਦੂਸਿਤ ਹੁੰਦਾ ਹੈ ਅਤੇ ਖੇਤਾਂ ਅੰਦਰ ਮਿੱਤਰ ਕੀੜੇ ਵੀ ਮਰ ਜਾਂਦੇ ਹਨ ਜਿਸ ਨਾਲ ਫਸਲ ਦਾ ਜਿਆਦਾ ਨੁਕਸਾਨ ਹੁੰਦਾ ਹੈ।

ਡਾ. ਹਰਤਰਨਪਾਲ ਸਿੰਘ ਸੈਣੀ ਮੁੱਖ ਖੇਤੀ ਬਾੜੀ ਅਫਸ਼ਰ ਪਠਾਨਕੋਟ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਇੰਨ ਸਿਟੂ ਸਕੀਮ ਅਧੀਨ ਨਿੱਜੀ ਕਿਸਾਨਾਂ ਅਤੇ ਗਰੁੱਪਾਂ ਦੀਆਂ 46 ਅਰਜੀਆਂ ਪ੍ਰਾਪਤ ਹੋਈਆਂ ਸਨ। ਜਿਨ੍ਹਾਂ ਵਿੱਚੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 50 ਪ੍ਰਤੀਸ਼ਤ ਨਿੱਜੀ ਕਿਸਾਨਾਂ ਅਤੇ 50 ਪ੍ਰਤੀਸ਼ਤ ਗਰੁੱਪਾਂ ਦੀ ਚੋਣ ਕੀਤੀ ਜਾਣੀ ਸੀ।

ਉਨ੍ਹਾਂ ਦੱਸਿਆ ਕਿ ਉਪਰੋਕਤ ਸਕੀਮ ਅਧੀਨ ਕਿਸਾਨਾਂ ਨੂੰ ਵੱਧ ਤੋਂ ਵੱਧ 87 ਹਜਾਰ ਜਾਂ 50 ਪ੍ਰਤੀਸ਼ਤ ਜੋ ਵੀ ਰਕਮ ਘੱਟ ਹੋਵੇ ਅਤੇ ਗਰੁੱਪਾਂ ਨੂੰ ਵੱਧ ਤੋਂ ਵੱਧ 1 ਲੱਖ 57 ਹਜਾਰ ਜਾਂ 80 ਪ੍ਰਤੀਸ਼ਤ ਜੋ ਵੀ ਰਕਮ ਘੱਟ ਹੋਵੇ ਸਬਸਿਡੀ ਦਿੱਤੀ ਜਾਣੀ ਹੈ।ਉਨ੍ਹਾਂ ਦੱਸਿਆ ਕਿ ਡਰਾਅ ਕੱਢਣ ਮੋਕੇ ਕਮੇਟੀ ਮੈਂਬਰ ਡਾ. ਹਰਿੰਦਰ ਸਿੰਘ ਬੈਂਸ ਖੇਤੀ ਬਾੜੀ ਅਫਸ਼ਰ ਮੁੱਖ ਦਫਤਰ, ਡਾ. ਵਿਕਰਮਜੀਤ ਸਿੰਘ ਡਿਪਟੀ ਡਾਇਰੈਕਟਰ ਕੇ.ਵੀ.ਕੇ. ਪਠਾਨਕੋਟ, ਡਾ. ਵਿਕਰਾਂਤ ਧਵਨ , ਡਾ. ਸੁੱਖਪ੍ਰੀਤ ਸਿੰਘ ਡਿਪਟੀ ਪੀ.ਡੀ. (ਆਤਮਾਂ), ਡਾ. ਪ੍ਰਿਤਪਾਲ ਸਿੰਘ ਖੇਤੀ ਬਾੜੀ ਵਿਕਾਸ ਅਫਸ਼ਰ, ਸ੍ਰੀ ਰਵਿੰਦਰ ਸਿੰਘ ਸਫਲ ਕਿਸਾਨ ਆਦਿ ਹਾਜ਼ਰ ਸਨ।

ਜਿਕਰਯੋਗ ਹੈ ਕਿ ਇਸ ਮੋਕੇ ਤੇ ਡਾ. ਅਮਰੀਕ ਸਿੰਘ ਨੇ ਕਿਸਾਨਾਂ ਨੂੰ ਮਸੀਨਾਂ ਦੀ ਵਰਤੋਂ ਬਾਰੇ ਜਾਣੂ ਕਰਵਾਇਆ। ਡਾ. ਵਿਕਰਮਜੀਤ ਸਿੰਘ ਡਿਪਟੀ ਡਾਇਰੈਕਟਰ ਕੇ.ਵੀ.ਕੇ. ਨੇ ਕਿਸਾਨਾਂ ਨੂੰ ਬਾਗਾਂ ਦੇ ਲਗਾਉਂਣ ਅਤੇ ਸਾਂਭ ਸੰਭਾਲ ਸਬੰਧੀ ਜਾਣਕਾਰੀ ਦਿੱਤੀ। ਡਾ. ਵਿਕਰਾਂਤ ਧਵਨ ਡਿਪਟੀ ਪੀ.ਡੀ.(ਆਤਮਾਂ) ਨੇ ਦੱਸਿਆ ਕਿ ਕੁੱਲ 18 ਨਿੱਜੀ ਕਿਸਾਨਾਂ ਅਤੇ 4 ਗਰੁੱਪਾਂ ਦੇ ਲਾਟਰੀ ਸਿਸਟਮ ਨਾਲ ਡਰਾਅ ਕੱਢੇ ਗਏ ਅਤੇ 13 ਨਿੱਜੀ ਕਿਸਾਨਾਂ ਅਤੇ ਗਰੁੱਪਾਂ ਨੂੰ ਵੇਟਿੰਗ ਲਿਸਟ ਵਿੱਚ ਰੱਖਿਆ ਗਿਆ ਹੈ।

ਇਸ ਮੌਕੇ ਤੇ ਡਾ. ਪ੍ਰਿਤਪਾਲ ਸਿੰਘ  ਖੇਤੀ ਬਾੜੀ ਵਿਕਾਸ ਅਫਸ਼ਰ ਨੇ ਕਿਸਾਨਾਂ ਨੂੰ ਫਸਲਾਂ ਦੀਆਂ ਬੀਮਾਰੀਆਂ ਅਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਸਮਾਰੋਹ ਦੇ ਅੰਤ ਵਿੱਚ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਿਨ੍ਹਾਂ ਕਿਸਾਨਾਂ ਅਤੇ ਗਰੁੱਪਾਂ ਦੀ ਚੋਣ ਕੀਤੀ ਗਈ ਉਨ੍ਹਾਂ ਨੂੰ ਸੁੱਭ ਕਾਮਨਾਵਾਂ ਦਿੱਤੀਆਂ।

ਇਸ ਮੌਕੇ ਤੇ ਕਿਸਾਨਾ ਸੇਵਾ ਗਰੁੱਪ ਖੋਖਰ ਕੋਟਲੀ, ਗੁਰਦਿਆਲ ਸਿੰਘ ਪਿੰਡ ਮਾਹੀ ਚੱਕ (ਸੁਪਰ ਸੀਡਰ), ਸਰਵਣ ਸਿੰਘ ਪਿੰਡ ਜੰਗਲ (ਪੈਡੀ ਸਟਰਾਅ ਚੋਪਰ), ਰਘੁਨਾਥ ਸਿੰਘ ਪਿੰਡ ਗੂੜਾ ਕਲ੍ਹਾਂ (ਸਰਬ ਮਾਸਟਰ ਰੋਟਰੀ ਸਲੈਂਸ਼ਰ), ਪ੍ਰਿਥਵੀ ਰਾਜ ਮਹਾਜਨ ਪਿੰਡ ਮੱਖਨਪੁਰ (ਮਲਚਰ) ,ਮਲਕੀਤ ਸਿੰਘ ਪਿੰਡ ਰਕਵਾਲ(ਐਮ.ਬੀ. ਪਲਾਅ),ਅਰਵਿੰਦ ਸਿੰਘ ਪਿੰਡ ਚੱਕ ਅਮੀਰ (ਸੁਪਰ ਐਸ.ਐਮ.ਐਸ.), ਹਰਦੀਪ ਸਿੰਘ ਪਿੰਡ ਮੰਗਿਆਲ(ਜ਼ੀਰੋ ਟਿਲ ਡਰਿੱਲ) ਆਦਿ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

Related posts

Leave a Reply