ਪ੍ਰੋ. ਕੰਵਲਜੀਤ ਕੌਰ ਸਹੋਤਾ ਨੂੰ ਸੇਵਾਮੁਕਤੀ ਤੇ ਦਿੱਤੀ ਵਿਦਾਇਗੀ ਪਾਰਟੀ

ਗੜ੍ਹਦੀਵਾਲਾ 6 ਅਕਤੂਬਰ (ਚੌਧਰੀ) : ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਬੌਟਨੀ ਵਿਭਾਗ ਦੀ ਪ੍ਰੋ. ਕੰਵਲਜੀਤ ਕੌਰ ਸਹੋਤਾ ਲੱਗਭੱਗ 22 ਵਰ੍ਹੇ ਸੇਵਾ ਨਿਭਾਉਣ ਉਪਰੰਤ 30 ਸਤੰਬਰ, 2020 ਨੂੰ ਸੇਵਾ-ਮੁਕਤ ਹੋ ਗਏ ਹਨ। ਉਹਨਾਂ ਦੀ ਸੇਵਾ-ਮੁਕਤੀ ਮੌਕੇ ਕਾਲਜ ਪ੍ਰਿੰਸੀਪਲ, ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਵਲੋਂ ਉਹਨਾਂ ਨੂੰ ਭਾਵਭਿੰਨੀ ਵਿਦਾਇਗੀ ਪਾਰਟੀ ਦਿੱਤੀ ਗਈ। ਪਾਰਟੀ ਮੌਕੇ ਸਭ ਤੋਂ ਪਹਿਲਾਂ ਰਾਜਨੀਤੀ ਸ਼ਾਸ਼ਤਰ ਵਿਭਾਗ ਦੇ ਪ੍ਰੋਫੈਸਰ ਡਾ.ਗੁਰਪ੍ਰੀਤ ਸਿੰਘ ਵਲੋਂ ਪ੍ਰੋ.ਸਹੋਤਾ ਵਲੋਂ ਕਾਲਜ ਵਿੱਚ ਨਿਭਾਈਆਂ ਸੇਵਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੁੰ ਇੱਕ ਮਿਹਨਤੀ ਅਧਿਆਪਕ ਤੇ ਸੁਹਿਰਦ ਸ਼ਖਸੀਅਤ ਦੱਸਿਆ।

(ਵਿਦਾਾਇਗੀ ਮੌਕੇ ਪ੍ਰੋ, ਕੰਵਲਜੀਤ ਸਹੋਤਾ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਦੇ ਪ੍ਰਿੰ ਸਤਵਿੰਦਰ ਸਿੰਘ ਢਿੱਲੋਂ ਅਤੇ ਹੋਰ)

ਅੰਗਰੇਜ਼ੀ ਵਿਭਾਗ ਦੀ ਅਧਿਆਕਾ ਪ੍ਰੋ. ਮਲਿਕਾ ਮੰਡ ਨੇ ਪ੍ਰੋ. ਕੰਵਲਜੀਤ ਕੌਰ ਸਹੋਤਾ ਨਾਲ ਬਿਤਾਏ ਸਮੇਂ ਨੂੰ ਯਾਦ ਕੀਤਾ ਅਤੇ ਦੱਸਿਆ ਕਿ ਪ੍ਰੋ. ਸਹੋਤਾ ਨਵੀਂ ਪੀੜ੍ਹੀ ਦੇ ਅਧਿਆਪਕਾ ਨੂੰ ਹਮੇਸ਼ਾ ਯੋਗ ਤੇ ਨੇਕ ਸਲਾਹ ਦਿੰਦੇ ਰਹੇ ਹਨ। ਪ੍ਰੋ. ਗੁਰਪਿੰਦਰ ਸਿੰਘ, ਪ੍ਰੋ. ਅਮਨਦੀਪ ਸਿੰਘ ਅਤੇ ਪ੍ਰੋ. ਸ਼ਾਇਨਾ ਪਰਮਾਰ ਨੇ ਗੀਤਾਂ ਤੇ ਕਵਿਤਾਵਾਂ ਰਾਹੀਂ ਇਸ ਵਿਦਾਇਗੀ ਪਾਰਟੀ ਨੂੰ ਭਾਵਕ ਅਤੇ ਪ੍ਰਭਾਵਸ਼ਾਲੀ ਬਣਾ ਦਿੱਤਾ। ਇਸ ਮੌਕੇ ਪ੍ਰੋ. ਕੰਵਲਜੀਤ ਕੌਰ ਸਹੋਤਾ ਦੇ ਪਤੀ ਡਾ. ਹਰਜਿੰਦਰ ਸਿੰਘ ਸਹੋਤਾ (ਅੱਖਾਂ ਦੇ ਰੋਗਾਂ ਦੇ ਮਾਹਰ) ਨੇ ਪ੍ਰੋ. ਕੰਵਲਜੀਤ ਕੌਰ ਸਹੋਤਾ ਦੇ ਅਕਾਦਮਿਕ ਸਫ਼ਰ ਨਾਲ ਸਰੋਤਿਆਂ ਦੀ ਸਾਂਝ ਪਵਾਈ ਅਤੇ ਪ੍ਰੋ. ਸਹੋਤਾ ਦੀ ਬਹੁਪੱਖੀ ਸ਼ਖਸੀਅਤ ਤੋਂ ਜਾਣੂੰ ਕਰਵਾਇਆ।

ਪ੍ਰੋ. ਕੰਵਲਜੀਤ ਕੌਰ ਸਹੋਤਾ ਨੇ ਕਾਲਜ ਵਿੱਚ ਬਿਤਾਏ ਸਮੇਂ ਨੂੰ ਯਾਦ ਕਰਦਿਆਂ ਬੜੇ ਭਾਵੁਕ ਅੰਦਾਜ਼ ਵਿੱਚ ਆਪਣੇ ਸਾਥੀ ਅਧਿਅਪਕਾਂ ਵਲੋਂ ਮਿਲੇ ਸਹਿਯੋਗ ਪ੍ਰਤੀ ਸੰਤੁਸ਼ਟੀ ਪ੍ਰਗਟ ਕੀਤੀ।ਕਾਲਜ ਪ੍ਰਿੰਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਨੇ ਪ੍ਰੋ. ਸਹੋਤਾ ਦੀ ਲਗਨ , ਮਿਹਨਤੀ ਸੁਭਾਅ ਤੇ ਸਿਰੜ ਦੀ ਵਡਿਆਈ ਕਰਦੇ ਹੋਏ ਕਿਹਾ ਕਿ ਦੂਜਿਆਂ ਪ੍ਰੋਫੈਸਰ ਤੇ ਖਾਸਕਰ ਪ੍ਰੋ. ਸਹੋਤਾ ਦੀ ਸਲਾਹ ਨਾਲ ਕਾਲਜ ਵਿੱਚ ਬਹੁਤ ਸਾਰੇ ਨਵੇਂ ਕੋਰਸ ਸ਼ੁਰੂ ਕੀਤੇ ਗਏ, ਜਿਹੜੇ ਹੁਣ ਬੜੀ ਸਫ਼ਲਤਾ ਨਾਲ ਚਲ ਰਹੇ ਹਨ। ਉਹਨਾਂ ਦੱਸਿਆ ਕਿ ਖ਼ਾਲਸਾ ਕਾਲਜੀਏਟ ਸੀਨੀ.ਸੈਕੰ.ਸਕੂਲ ਵੀ ਪ੍ਰੋ. ਸਹੋਤਾ ਦੀ ਦੇਖ-ਰੇਖ ਵਿੱਚ ਬੜੀ ਕਾਮਯਾਬੀ ਨਾਲ ਚੱਲਦਾ ਰਿਹਾ ਹੈ।ਉਹਨਾਂ ਨੇ ਪ੍ਰੋ. ਸਹੋਤਾ ਦੇ ਸੇਵਾ-ਮੁਕਤੀ ਵਾਲੇ ਜੀਵਨ ਵਿੱਚ ਚੰਗੀ ਸਿਹਤ, ਖੁਸ਼ੀ ਤੇ ਹੋਰ ਚੰਗੀਆਂ ਪ੍ਰਾਪਤੀਆਂ ਦੀ ਕਾਮਨਾ ਕੀਤੀ।

ਵਿਦਾਇਗੀ ਪਾਰਟੀ ਦੇ ਅੰਤ ਵਿੱਚ ਜਿੱਥੇ ਕਾਲਜ ਵਲੋਂ ਪ੍ਰੋ. ਸਹੋਤਾ ਨੂੰ ਕਾਲਜ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ,ਉਥੇ ਕਾਲਜ ਦੇ ਪ੍ਰਿੰਸੀਪਲ, ਟੀਚਿੰਗ , ਨਾਨ-ਟੀਚਿੰਗ ਤੇ ਵੱਖ-ਵੱਖ ਵਿਭਾਗਾਂ ਵਲੋਂ ਵੀ ਯਾਦਗਾਰੀ ਤੋਹਫੇ ਦੇ ਕੇ ਸਨਮਾਨਤ ਕੀਤਾ ਗਿਆ।ਵਿਦਾਇਗੀ ਪਾਰਟੀ ਵਿੱਚ ਪ੍ਰੋ. ਸਹੋਤਾ ਦੇ ਪਤੀ ਡਾ. ਹਰਜਿੰਦਰ ਸਿੰਘ ਤੋਂ ਇਲਾਵਾ ਉਹਨਾਂ ਦੇ ਪੁੱਤਰ ਪ੍ਰੋ. ਅਕਾਸ਼ਦੀਪ ਸਿੰਘ ਪੁੱਤਰੀ ਡਾ. ਗੁਰਲੀਨਾਕੰਵਲ ਸਿੰਘ ਅਤੇ ਜਵਾਈ ਡਾ.ਦਿਵਿਆ ਸ਼ਕਤੀ ਵੀ ਹਾਜ਼ਰ ਸਨ।ਕਾਲਜ ਦੇ ਸਮੂਹ ਸਟਾਫ਼ ਨੇ ਇਸ ਭਾਵਪੂਰਕ ਪਾਰਟੀ ਵਿੱਚ ਸ਼ਿਰਕਤ ਕੀਤੀ ਅਤੇ ਪ੍ਰੋਫੈਸਰ ਸਹੋਤਾ ਵਲੋਂ ਖਵਾਏ ਗਏ ਦੁਪਿਹਰ ਦੇ ਖਾਣੇ ਦਾ ਅਨੰਦ ਮਾਣਿਆ।

Related posts

Leave a Reply