ਗੜਸ਼ੰਕਰ ਚ ਰਿਲਾਇੰਸ ਮੌਲ ਸਾਹਮਣੇ ਦਿਤੇ ਜਾ ਰਹੇ ਧਰਨੇ ਚ ਪਹੁੰਚਿਆਂ ਨਾਮੀ ਸਖਸ਼ੀਅਤਾਂ


ਗੜਸ਼ੰਕਰ (ਅਸ਼ਵਨੀ ਸ਼ਰਮਾ) : ਰਿਲਾਇੰਸ ਮੌਲ ਸਾਹਮਣੇ ਚਲ ਰਹੇ ਦਿਨ ਰਾਤ ਦੇ ਧਰਨੇ ਚ ਸੋਮ ਨਾਥ ਸਤਨੌਰ, ਅਵਤਾਰ ਸਿੰਘ ਸਰਪੰਚ ਦੀ ਪ੍ਰਧਾਨਗੀ ਹੇਠ ਧਰਨਾ ਲਗਾਇਆ ਗਿਆ।ਇਸ ਧਰਨੇ ਨੂੰ ਸਾਥੀ ਅਮਰਜੀਤ ਸਿੰਘ ਕੁਲੇਵਾਲ,ਮਾਸਟਰ ਅਵਤਾਰ ਸਿੰਘ ਸਰਪੰਚ ਥਾਣਾ, ਸੋਮ ਨਾਥ ਸਤਨੌਰ ਨੇ ਮੋਦੀ ਸਰਕਾਰ ਵਲੋ ਬਣਾਏ ਤਿੰਨ ਖੇਤੀਬਾੜੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਅਤੇ ਦੋ ਆਰਡੀਨੈਂਸ ਵਾਪਸ ਕਰਵਾਉਣ ਲਈ 5 ਨਵੰਬਰ ਨੂੰ 31ਕਿਸਾਨ ਜਥੇਬੰਦੀਆਂ ਵਲੋਂ ਸੱਦੇ ਤਹਿਤ ਬੰਗਾ ਚੌਕ ਗੜਸ਼ੰਕਰ 12ਵਜੇ ਦੁਪਹਿਰ ਤੋਂ 4ਵਜੇ ਦੁਪਹਿਰ ਤਕ ਮੁਕੰਮਲ ਚੱਕਾ ਜਾਮ ਕੀਤਾ ਜਾਵੇਗਾ।ਇਸ ਮੌਕੇ ਸਮੂਹ ਕਿਸਾਨ ਜਥੇਬੰਦੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ।ਇਸ ਮੌਕੇ ਹਰਭਜਨ ਸਿੰਘ ਗੁਲਪੁਰ ਨੇ ਬਾਖੂਬੀ ਸਟੇਜ ਕਾਰਵਾਈ ਚਲਾਈ।ਇਸ ਮੌਕੇ ਜਗਦੀਸ਼ ਸਿੰਘ ਸਾਬਕ ਸਰਪੰਚ, ਕੈਪਟਨ ਕਰਨੈਲ ਸਿੰਘ, ਕਸ਼ਮੀਰ ਸਿੰਘ ਭੱਜਲ,ਪਰੇਮ ਸਿੰਘ ਰਾਨਾ,ਗੁਰਦਿਆਲ ਸਿੰਘ ਮੱਟੂ, ਸੁਰਜੀਤ ਸਿੰਘ ਕੁਲੇਵਾਲ,ਅਜੀਤ ਸਿੰਘ ਥਿੰਦ ਆਦਿ ਹਾਜਰ ਸੀ।

Related posts

Leave a Reply