ਉਘੇ ਸਮਾਜਸੇਵੀ ਜਤਿੰਦਰ ਚੰਦ ਟਿੱਕਾ ਨੂੰ ਸਦਮਾ, ਮਾਤਾ ਦਾ ਦਿਹਾਂਤ


ਗੜਸ਼ੰਕਰ (ਅਸ਼ਵਨੀ ਸ਼ਰਮਾ) : ਬੀਤ ਇਲਾਕੇ ਚ ਸਮਾਜ ਸੇਵਾ ਨੂੰ ਸਮਰਪਿਤ ਗੜੀ ਮਾਨਸੋਵਾਲ ਦਾ ਟਿਕਾ ਪਰਿਵਾਰ ਦੇ ਜਤਿੰਦਰ ਚੰਦ ਅਤੇ ਨਗਿੰਦਰ ਟਿੱਕਾ ਨੂੰ ਉਦੋਂ ਭਾਰੀ ਸਦਮਾ ਲਗਿਆ ਜਦੋਂ ਉਹਨਾਂ ਦੇ ਮਾਤਾ ਸ਼ਕੁਤਲਾ ਦੇਵੀ (91) ਜੀ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ।ਇਥੇ ਦਸਣਯੋਗ ਹੈ ਕਿ ਇਹ ਉਹ ਟਿਕਾ ਪਰਿਵਾਰ ਦੀ ਮਾਤਾ ਸੀ ਜਿਹਨਾਂ ਨੇ ਮਹਾਰਾਜ ਭੂਰੀਵਾਲਿਆ ਦੇ ਅਸ਼ੀਰਵਾਦ ਨਾਲ ਬੀਤ ਚ ਕੁੜੀਆਂ ਲਈ ਕਾਲਜ ਬਣਾਉਣ ਲਈ ਜਮੀਨ ਦਾਨ ਵਜੋਂ ਦਿੱਤੀ ਜਿਥੇ ਅਜ ਕਾਲਜਾ ਦੀਆਂ ਆਲੀਸ਼ਾਨ ਇਮਾਰਤਾਂ ਚ ਬੀਤ ਇਲਾਕੇ ਦੀਆਂ ਕੁੜੀਆਂ ਸਿਖਿਆ ਪ੍ਰਾਪਤ ਕਰ ਰਹੀਆਂ ਹਨ।

ਮਾਤਾ ਸ਼ਕੁਤਲਾ ਦੇਵੀ ਦੇ ਦਿਹਾਤ ਤੇ ਪਰਿਵਾਰ ਨਾਲ ਦੁਖ ਦਾ ਪ੍ਰਗਟਾਵਾ ਕਰਦਿਆਂ ਅਕਾਲੀ ਦਲ ਦੇ ਜਿਲਾ ਪ੍ਰਧਾਨ ਠੇਕੇਦਾਰ ਸੁਰਿੰਦਰ ਸਿੰਘ ਭੁਲੇਵਾਲ ਰਾਠਾ, ਵਿਧਾਇਕ ਜੈ ਕਿਸ਼ਨ ਸਿੰਘ ਰੌੜੀ, ਸਾਬਕਾ ਵਿਧਾਇਕ ਲਵੋ ਕੁਮਾਰ ਗੋਲਡੀ, ਪ੍ਰਧਾਨ ਜਗਦੇਵ ਸਿੰਘ, ਅਜੈਬ ਸਿੰਘ ਬੋਪਾਰਾਏ, ਰਾਕੇਸ਼ ਕੁਮਾਰ ਸਿਮਰਨ, ਪਵਨ ਕਟਾਰੀਆ, ਸਰਪੰਚ ਰਾਜਵਿੰਦਰ ਰਾਜਾ, ਕਮਲ ਕਟਾਰੀਆ, ਪਰਦੀਪ ਰੰਗੀਲਾ, ਜਰਨੈਲ ਸਿੰਘ ਜੈਲਾ, ਸਰੋਜ ਰਾਣੀ, ਰਾਣਾ ਦਰਸ਼ਨ ਸਿੰਘ ਨੇ ਟਿਕਾ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦਸਿਆ।

Related posts

Leave a Reply