LATEST: ਸਿੱਖਿਆ ਵਿਭਾਗ ‘ਚ ਹੈੱਡ ਟੀਚਰਜ਼ ਦੀਆਂ ਸੈਂਟਰ ਹੈੱਡ ਟੀਚਰਜ਼ ਵਜੋਂ ਤਰੱਕੀਆਂ

ਸਿੱਖਿਆ ਵਿਭਾਗ ‘ਚ 40 ਹੈੱਡ ਟੀਚਰਜ਼ ਦੀਆਂ ਸੈਂਟਰ ਹੈੱਡ ਟੀਚਰਜ਼ ਵਜੋਂ ਤਰੱਕੀਆਂ
-ਪਾਰਦਰਸ਼ਤਾ ਨਾਲ ਕੀਤੀਆਂ ਤਰੱਕੀਆਂ ਦੀਆਂ ਅਧਿਆਪਕਾਂ ਵੱਲੋਂ ਸ਼ਲਾਘਾ
ਪਟਿਆਲਾ 18 ਜਨਵਰੀ:
ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜੀ. ਅਮਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਨੂੰ ਹਰ ਪੱਖੋਂ ਮਿਆਰੀ ਬਣਾਉਣ ਲਈ ਤਨਦੇਹੀ ਨਾਲ ਚਲਾਈ ਜਾ ਰਹੀ ਮੁਹਿੰਮ ਤਹਿਤ ਬੀਤੇ ਦਿਨੀਂ 40 ਹੈੱਡ ਟੀਚਰਜ਼ ਦੀਆਂ ਸੈਂਟਰ ਹੈੱਡ ਟੀਚਰਜ਼ ਵਜੋਂ ਤਰੱਕੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਤਰੱਕੀਆਂ ਦੌਰਾਨ ਪਾਰਦਰਸ਼ਤਾ ਨਾਲ ਯੋਗ ਅਧਿਆਪਕਾਂ ਨੂੰ ਪ੍ਰਦਾਨ ਕੀਤੇ ਗਏ ਹੱਕ ਦੀ ਅਧਿਆਪਕ ਵਰਗ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।
ਇਸ ਮੌਕੇ ਸੈਂਟਰ ਹੈੱਡ ਟੀਚਰ ਬਣੇ ਇੰਦਰਬੀਰ ਸਿੰਘ ਨੇ ਕਿਹਾ ਪਟਿਆਲਾ ਜ਼ਿਲ੍ਹੇ ‘ਚ ਪਾਰਦਰਸ਼ਤਾ ਨਾਲ ਸਹੀ ਸਮੇਂ ਸਿਰ ਹਰੇਕ ਤਰ੍ਹਾਂ ਦੀ ਤਰੱਕੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਅਧਿਆਪਕ ਬਹੁਤ ਉਤਸ਼ਾਹ ਨਾਲ ਕੰਮ ਕਰ ਰਹੇ ਹਨ। ਸਰਕਾਰੀ ਐਲੀਮੈਂਟਰੀ ਸਕੂਲ ਅਲੌਹਰਾ ਖੁਰਦ (ਬਲਾਕ ਬਾਬਰਪੁਰ) ਤੋਂ ਤਰੱਕੀ ਹਾਸਲ ਕਰਨ ਵਾਲੇ ਭੁਪਿੰਦਰ ਸਿੰਘ ਨੇ ਕਿਹਾ ਕਿ ਡੀ.ਈ.ਓ. (ਐਲੀ.) ਵੱਲੋਂ ਵਿਭਾਗ ਦੇ ਹਰ ਕੰਮ ਲਈ ਜ਼ਿਲ੍ਹੇ ਦੇ ਅਧਿਆਪਕਾਂ ਨੂੰ ਇੱਕ ਟੀਮ ਦੇ ਰੂਪ ‘ਚ ਨਾਲ ਲੈ ਕੇ ਚੱਲਿਆ ਜਾ ਰਿਹਾ ਹੈ। ਜਿਸ ਨਾਲ ਵਿਭਾਗ ਦੇ ਹਰੇਕ ਕੰਮ ‘ਚ ਅਧਿਆਪਕ ਦਿਲਚਸਪੀ ਲੈ ਰਹੇ ਹਨ। ਉਨ੍ਹਾਂ ਕਿਹਾ ਇੰਜੀ. ਅਮਰਜੀਤ ਸਿੰਘ ਦੀ ਅਗਵਾਈ ‘ਚ ਜ਼ਿਲ੍ਹਾ ਪੂਰੇ ਪੰਜਾਬ ‘ਚੋਂ ਹਰੇਕ ਕੰਮ ‘ਚ ਮੋਹਰੀ ਸਾਬਤ ਹੋ ਰਿਹਾ ਹੈ ਅਤੇ ਸਿੱਖਿਆ ਵਿਭਾਗ ਵੱਲੋਂ ਲਗਾਈਆਂ ਜਾ ਰਹੀਆਂ ਜ਼ਿੰਮੇਵਾਰੀਆਂ ਨਿਭਾ ਰਿਹਾ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜੀ. ਅਮਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਹਮੇਸ਼ਾ ਤੋਂ ਟੀਚਾ ਰਿਹਾ ਹੈ ਕਿ ਕਰਮ ਹੀ ਮਨੁੱਖ ਦਾ ਪਹਿਲਾ ਧਰਮ ਹੈ। ਜਿਸ ਤਹਿਤ ਉਹ ਹਮੇਸ਼ਾ ਆਪਣੀ ਡਿਊਟੀ ਨੂੰ ਇੱਕ ਮਿਸ਼ਨ ਵਜੋਂ ਲੈ ਕੇ ਅੱਗੇ ਵਧੇ ਹਨ ਅਤੇ ਉਨ੍ਹਾਂ ਨੂੰ ਸਹੀ ਸਮੇਂ ਸਹੀ ਕੰਮ ਕਰਕੇ, ਬਹੁਤ ਸੰਤੁਸ਼ਟੀ ਮਿਲਦੀ ਹੈ। ਇੰਜੀ. ਅਮਰਜੀਤ ਸਿੰਘ ਨੇ ਜ਼ਿਲ੍ਹੇ ਦੇ ਅਧਿਆਪਕਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ।

Related posts

Leave a Reply