ਗੜ੍ਹਦੀਵਾਲਾ 21 ਸਤੰਬਰ (ਚੌਧਰੀ) : ਅੱਜ ਦੋਸੜਕਾ ਧੂਤਕਲਾਂ ਵਿਖੇ ਚੇਅਰਮੈਨ ਬਲਾਕ ਸੰਮਤੀ ਭੂੰਗਾ ਜਸਪਾਲ ਸਿੰਘ ਪੰਡੋਰੀ ਨੇ ਕੇਂਦਰ ਸਰਕਾਰ ਦੇ ਤਿੰਨ ਕਿਸਾਨ ਮਾਰੂ ਬਿੱਲਾਂ ਦੇ ਖਿਲਾਫ ਰੋਸ ਧਰਨਾ ਦਿੱਤਾ। ਜਿਸ ਵਿੱਚ ਹਲਕਾ ਸ਼ਾਮ ਚੁਰਾਸੀ ਵਿਧਾਇਕ ਪਵਨ ਕੁਮਾਰ ਆਦੀਆ ਵੀ ਸ਼ਮੂਲੀਅਤ ਕੀਤੀ।ਸਭ ਤੋਂ ਪਹਿਲਾਂ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਮਾਸਟਰ ਹਰਪ੍ਰੇਮ ਸਿੰਘ ਨੇ ਕੇਂਦਰ ਸਰਕਾਰ ਦੀ ਕਿਸਾਨ ਮਾਰੂ ਨੀਤੀਆਂ ਦਾ ਵਿਖਿਆਨ ਕੀਤਾ ਅਤੇ ਲੋਕਾਂ ਨੂੰ ਜਾਣੂ ਕਰਵਾਇਆ ਕਿ ਕਿਸ ਤਰਾਂ ਕੇਂਦਰ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਉਲਟ ਕੰਮ ਕਰਦੀ ਹੈ।
(ਮੋਦੀ ਦਾਦਾ ਪੁਤਲਾ ਜਲਾਉਂਦੇ ਹੋਏ ਕਾਂਗਰਸ ਵਰਕਰ)
ਬਾਅਦ ਵਿੱਚ ਹਲਕਾ ਸ਼ਾਮ ਚੌਰਾਸੀ ਵਿਧਾਇਕ ਪਵਨ ਕੁਮਾਰ ਆਦੀਆ ਨੇ ਲੋਕਾਂ ਨੂੰ ਦੱਸਿਆ ਕਿ ਕੇਂਦਰ ਸਰਕਾਰ ਸਮੇਂ-ਸਮੇਂ ਤੇ ਲੋਕ ਮਾਰੂ ਨੀਤੀਆਂ ਨੂੰ ਕਨੂੰਨੀ ਜਾਮਾ ਦੇ ਕੇ ਭਾਰਤ ਦੀ ਜਨਤਾ ਨੂੰ ਮੂਰਖ ਬਣਾ ਰਹੀ ਹੈ।ਹੁਣ ਕੇਂਦਰ ਸਰਕਾਰ ਨੇ ਸੰਸਦ ਵਿੱਚ ਤਿੰਨ ਬਿੱਲ ਲਿਆਂਦੇ ਅਤੇ ਉਹਨਾਂ ਨੂੰ ਲੋਕ ਸਭਾ ਵਿੱਚ ਪਾਸ ਕਰਾ ਕੇ ਰਾਜ ਸਭਾ ਵਿੱਚ ਵੀ ਗਲਤ ਤਰੀਕੇ ਨਾਲ ਪਾਸ ਕਰਵਾ ਰਹੀ ਹੈ।ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਸਦਾ ਕਿਸਾਨਾਂ ਦੇ ਹਿੱਤਾਂ ਲਈ ਲੜਦੀ ਆਈ ਹੈ ਅਤੇ ਇਸ ਕਿਸਾਨ ਮਾਰੂ ਕਾਨੂੰਨ ਦਾ ਵਿਰੋਧ ਕਰਦੀ ਹੈ।ਜੇਕਰ ਇਹ ਕਾਨੂੰਨ ਲਾਗੂ ਹੋ ਗਿਆ ਤਾਂ ਕਿਸਾਨ ਆਪਣੇ ਹੀ ਜਮੀਨ ਦੇ ਆਪ ਨੌਕਰ ਬਣਕੇ ਰਹੇ ਜਾਣਗੇ।
ਇਸ ਮੌਕੇ ਤੇ ਜਗਤਾਰ ਸਿੰਘ ਸਮਤੀ ਮੈਂਬਰ ਧੂਤਕਲਾਂ,ਬਲਵੀਰ ਸਿੰਘ ਸੋਢੀ,ਦਵਿੰਦਰ ਗੋਜਰਾ ਸੋਤਲਾ,ਨੰਬਰਦਾਰ ਨਿਰਮਲ ਸਿੰਘ ਧੂਤ ਪ੍ਰਧਾਨ ਐਸ ਸੀ ਵਿੰਗ ਭੂੰਗਾ,ਸੁਖਵਿੰਦਰ ਸਿੰਘ ਮਾਣਾ,ਨੰਬਰਦਾਰ ਸੁਖਜੀਤ ਸਿੰਘ ਧੂਤ,ਬਲਵਿੰਦਰ ਸਿੰਘ ਸਾਬਕਾ ਸਰਪੰਚ,ਪ੍ਰਕਾਸ਼ ਸਿੰਘ ਪੰਡੋਰੀ ,ਹਰਦੇਵ ਸਿੰਘ ਸਰਪੰਚ ਫਾੰਬੜਾ,ਮਨਜੀਤ ਸਿੰਘ ਸਾਬਕਾ ਸਰਪੰਚ ਗਿੱਲਾਂ,ਗੁਰਪ੍ਰੀਤ ਸਿੰਘ ਸਰਪੰਚ ਚੱਕ ਲਾਦੀਆਂ,ਜਗਤਾਰ ਸਿੰਘ ਸਰਪੰਚ ਟੈਟਪਾਲਾਂ,ਗੁਰਬਚਨ ਸਿੰਘ ਪੰਚ, ਸ਼ਮਸ਼ੇਰ ਸਿੰਘ ਪੰਚ ਟੈਟਪਾਲਾਂ, ਸੁਭਾਸ਼ ਚੰਦਰ ਗਿਲਾ,ਜਸਵੀਰ ਸਿੰਘ, ਨਿਰਮਲਾ ਦੇਵੀ ਸਰਪੰਚ ਧੂਤ,ਧਰਮਪਾਲ ਪੰਚ,ਅਸ਼ੋਕ ਕੁਮਾਰ ਸੀਨੀਅਰ ਕਾਂਗਰਸੀ ਆਗੂ ਚੱਕ ਲਾਦੀਆਂ,ਬਿੱਟੂ ਧੂਤ,ਸਾਧੂ ਸਿੰਘ ਧੂਤ ਜਥੇਦਾਰ ਜਗਤਾਰ ਸਿੰਘ ਧੂਤ,ਕਮਲਜੀਤ ਸਿੰਘ ਸਾਬਕਾ ਸਰਪੰਚ ਚੱਕ ਲਾਦੀਆਂ,ਮਾਸਟਰ ਕੁਲਦੀਪ ਸਿੰਘ ਗੱਜ਼ਾ ਮੈਂਬਰ ਜ਼ਿਲਾ ਕਾਂਗਰਸ ਵਰਕਿੰਗ ਕਮੇਟੀ, ਵਾਸਦੇਵ ਸਿੰਘ ਸੋਤਲਾ,ਨੰਬਰਦਾਰ ਨਰਿੰਦਰ ਪਾਲ ਸੋਤਲਾ,ਗਿਆਨੀ ਸੇਵਾ ਸਿੰਘ ਸੋਤਲਾ,ਰੇਸ਼ਮ ਲਾਲ ਸਾਬਕ ਸਰਪੰਚ ਕੋਟਲੀ,ਕੁਲਵਿੰਦਰ ਸਿੰਘ ਬਿੱਲਾ ਨੌਸ਼ਹਿਰਾ ਅਤੇ ਇਲਾਕੇ ਦੇ ਕਿਸਾਨ ਭਰਾ ਸ਼ਾਮਲ ਸਨ।
- ਡੇਅਰੀ ਵਿਕਾਸ ਵਿਭਾਗ ਵਲੋਂ 2 ਹਫਤੇ ਡੇਅਰੀ ਸਿਖਲਾਈ ਕੋਰਸ 10 ਮਾਰਚ ਤੋਂ
- ਵਿਧਾਇਕ ਜਿੰਪਾ ਨੇ ਸ਼੍ਰੀ ਗੁਰੂ ਰਵਿਦਾਸ ਨਗਰ ਦੁੱਧ ਉਤਪਾਦਕ ਸਭਾ ਦੇ 61 ਮੈਂਬਰਾਂ ਨੂੰ ਵੰਡੇ 9.64 ਲੱਖ ਰੁਪਏ ਦੇ ਬੋਨਸ ਚੈੱਕ
- ਜ਼ਿਲ੍ਹੇ ’ਚ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਲਾਗੂ, ਦੇਸ਼ ਦੀਆਂ ਟਾਪ 500 ਕੰਪਨੀਆਂ ਵਿੱਚ ਆਫ਼ਰ
- #BALAM_BALWINDER : पंडित मोहन लाल एसडी काॅलेज फाॅर विमेन, गुरदासपुर ने 3- स्टार रेटिंग प्राप्त कर राज्यभर में प्राप्त किया दूसरा स्थान
- ਪੰਜਾਬ ਸਰਕਾਰ ਮਧੂ ਮੱਖੀ ਪਾਲਣ ਦੇ ਧੰਦੇ ਨੂੰ ਹੁਲਾਰਾ ਦੇਣ ਲਈ ਵਚਨਬੱਧ: ਜਸਵੀਰ ਸਿੰਘ ਰਾਜਾ ਗਿੱਲ

EDITOR
CANADIAN DOABA TIMES
Email: editor@doabatimes.com
Mob:. 98146-40032 whtsapp