ਬੱਚਿਆਂ ਨੂੰ ਆਨਲਾਈਨ ਪੜ੍ਹਾਈ ‘ਚ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ

(ਬੱਚਿਆਂ ਦੀ ਪੜ੍ਹਾਈ ਚ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਜਸਵੀਰ ਸਿੰਘ ਰਾਜਾ ਅਤੇ ਹੋਰ)

ਗੜ੍ਹਦੀਵਾਲਾ ,27 ਅਗਸਤ (ਚੌਧਰੀ / ਪ੍ਰਦੀਪ ਸ਼ਰਮਾ ) : ਸ਼ਿਵਾਲਿਕ ਪਹਾੜੀਆਂ ‘ਚ ਵਸਦੇ ਪਿੰਡ ਕੋਈ,ਬਰੂਹੀ,ਨਰੂੜ,ਰਘਵਾਲ, ਖੰਗਵਾੜੀ,ਰਾਮਟਟਵਾਲੀ,ਮਨਹੋਤਾ,ਥਾਨਾ ਦੇ ਨਿਵਾਸੀਆਂ ਵੱਲੋਂ ਕੰਢੀ ਖੇਤਰ ਵਿਚ ਮੋਬਾਇਲ ਨੈੱਟਵਰਕ ਦੀ ਕਮੀ ਕਾਰਨ ਬੱਚਿਆਂ ਦੀ  ਆਨਲਾਈਨ ਪੜਾਈ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚਲਦੇ ਸਰਕਾਰੀ / ਪ੍ਰਾਈਵੇਟ ਸਕੂਲਾਂ ਵਲੋਂ ਆਨਲਾਈਨ ਪੜਾਈ ਕਰਵਾਈ ਜਾ ਰਹੀ ਹੈ।ਪਰ ਕੰਢੀ ਚ ਮੋਬਾਈਲ ਨੈੱਟਵਰਕ ਦੀ ਕਮੀ ਹੋਣ ਕਾਰਨ ਬੱਚਿਆਂ ਦੀ ਪੜਾਈ ਵਿੱਚ ਬਹੁਤ ਮੁਸ਼ਕਲ ਆ ਰਹੀ ਹਨ।

ਉਨਾਂ ਕਿਹਾ ਕਿ ਕੰਢੀ ਖੇਤਰ ਦੀ ਇਸ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਤੁਰੰਤ ਕੰਢੀ ਖੇਤਰ ਵਿਚ ਵੱਧ ਤੋਂ ਵੱਧ ਮੋਬਾਇਲ  ਟਾਵਰ ਲਗਾਏ ਤਾਂ ਜੋ ਬੱਚਿਆਂ ਦੀ ਆਨਲਾਈਨ ਪੜਾਈ ਸੁਚਾਰੂ ਢੰਗ ਨਾਲ ਚਲ ਸਕੇ। ਇਸ ਮੌਕੇ ਸੰਜੇ ਸਿੰਘ,ਅਜੇ ਕੁਮਾਰ,ਰਵੀ ਕੁਮਾਰ, ਮੇਜਰ ਸਿੰਘ,ਗੁਰਨਾਮ ਸਿੰਘ,ਅਸ਼ਵਨੀ ਕੁਮਾਰ,ਬਿਸ਼ਨ ਦਾਸ,ਕੁਲਤਾਰ ,ਸਾਜਨ ਸਿੰਘ ,ਮੋਹਨ ਲਾਲ ਸਮੇਤ ਹੋਰ ਲੋਕ ਹਾਜ਼ਰ ਸਨ

Related posts

Leave a Reply