ਗੜ੍ਹਦੀਵਾਲਾ,7 ਅਗਸਤ( ਚੌੌਧਰੀ/ ਪ੍ਰਦੀਪ ਕੁਮਾਰ) : ਅੱਜ ਗੜ੍ਹਦੀਵਾਲਾ ਵਿਖੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਰਦਾਰ ਕੁਲਦੀਪ ਸਿੰਘ ਲਾਡੀ ਬੁੱਟਰ ਸਰਕਲ ਪ੍ਰਧਾਨ ਗੜ੍ਹਦੀਵਾਲਾ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਗਿਆ,
ਜਿਸ ਵਿਚ ਕੈਪਟਨ ਸਰਕਾਰ ਤੇ ਦੋਸ਼ ਲਗਾਇਆ ਗਿਆ ਕਿ ਦਲਿਤ ਵਿਦਿਆਰਥੀਆਂ ਨੂੰ ਮਿਲਣ ਵਾਲੀ ਤਿੰਨ ਸੋ ਨੌ ਕਰੋੜ ਵਜੀਫੇ ਦੀ ਰਕਮ ਨੂੰ ਦਬਾਇਆ ਜਾ ਰਿਹਾ ਹੈ ਹੁਣ ਤੱਕ ਕਿਸੇ ਨੂੰ ਵਜੀਫੇ ਦਾ ਕੋਈ ਪੈਸਾ ਨਹੀਂ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਐਸੱ.ਸੀ.ਬੀ.ਸੀ ਭਾਈਚਾਰੇ ਦੇ ਲੋਕਾਂ ਨਾਲ ਲਗਾਤਾਰ ਪੰਜਾਬ ਸਰਕਾਰ ਵਿਤਕਰਾਂ ਕਰਦੀ ਆ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੈਂਟਰ ਸਰਕਾਰ ਦੀਆਂ ਦਿੱਤੀਆ ਸਕੀਮਾ ਦਾ ਲਾਭ ਲੋਕਾਂ ਨਹੀਂ ਦਿੱਤਾ ਜਾ ਰਿਹਾ।ਸਗੋਂ ਉਲਟਾ ਸ਼ਗਨ ਸਕੀਮਾਂ , ਪੈਨਸ਼ਨਾਂ,ਗਰੀਬਾਂ ਦੇ ਨੀਲੇ ਕਾਰਡ ਕੱਟ ਦਿੱਤੇ ਗਏ ਹਨ। ਐਸ.ਸੀ. ਬੀ.ਸੀ ਭਾਈਚਾਰੇ ਦੇ ਬੱਚਿਆ ਨੂੰ ਸਕਾਲਰਸ਼ਿੱਪ ਨਾ ਮਿਲਣ ਕਰਕੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਹਿਮਣਾ ਕਰਨਾ ਪੈ ਰਿਹਾ ਹੈ।ਇਸ ਮੌਕੇ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ ਕਮਲੇਸ਼ ਰਾਣੋ ਨੇ ਕਿਹਾ ਕਿ ਲੋਕਾਂ ਨੂੰ ਛੱਤ ਦੇ ਬਾਲਿਆ ਲਈ ਇਕ ਲੱਖ ਪੰਜਾਹ ਹਜਾਰ ਦੇਣ ਦੀ ਘੋਸ਼ਣਾ ਕੀਤੀ ਗਈ ਸੀ ।
ਉਹਨਾਂ ਦੀ ਇਕ-ਇਕ ਕਿਸ਼ਤ ਮਿਲਣ ਤੋਂ ਬਾਅਦ ਕੋਈ ਪੈਸਾ ਨਹੀ ਦਿੱਤਾ ਗਿਆ ਇਸ ਮੌਕੇ ਅਲੱਗ ਅਲੱਗ ਬੁਲਾਰਿਆ ਨੇ ਕੋਰੋਨਾ ਕਾਲ ਵਿਚ ਮਿਲਣ ਵਾਲੇ ਰਾਸ਼ਨ ਤੇ ਕਾਣੀ ਵੰਡ ਕਰਨ ਦੇ ਦੋਸ਼ ਵੀ ਲਗਾਏ ਅਤੇ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿਚ ਅਸਫਲ ਰਹੀ ਹੈ।ਇਸ ਮੋਕੇ ਉਹਨਾਂ ਨੇ ਕਿਹਾ ਜੇਕਰ ਸਰਕਾਰ ਨੇ ਦਲਿਤ ਪਰਿਵਾਰਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੇ ਰੋਕ ਲਗਾਈ ਤਾਂ ਆਉਣ ਵਾਲੇ ਸਮੇ ਵਿਚ ਪਾਰਟੀ ਵਲੋਂ ਸੰਘਰਸ਼ ਹੋਰ ਤੇਜ ਕਰ ਦਿੱਤਾ ਜਾਵੇਗਾ। ਇਸ ਮੌਕੇ ਗੜ੍ਹਦੀਵਾਲਾ ਦੇ ਸਰਕਲ ਪ੍ਰਧਾਨ ਸ.ਕੁਲਦੀਪ ਸਿੰਘ ਲਾਡੀ ਬੁੱਟਰ,ਜਿਲ੍ਹਾ ਪ੍ਰਧਾਨ ਮਹਿਲਾ ਵਿੰਗ ਕਮਲੇਸ਼ ਰਾਣੋ ਐਮ.ਸੀ, ਗੁਰਦੀਪ ਸਿੰਘ ਸਾਬਕਾ ਐਮਸੀ, ਤੀਰਥ ਸਿੌਘ ਸ਼ੀਰਾ, ਸ਼ੁਭਮ ਸਹੋਤਾ, ਪ੍ਰਕਾਸ਼ ਸਹੋਤਾ,ਲਖਵਿੰਦਰ ਸਿੰਘ ਰਿਆੜ,ਗੁਰਬਚਨ ਸਿੰਘ ਕੁੱਲੀਆਂ,ਅੱਜੂ ਤਾਲਵੜ,ਰੋਸ਼ਨ,ਅਰਜੁਨ ਪੰਡਿਤ,ਕੁਲਦੀਪ ਸਿੰਘ ਰਿਆੜ,ਮੰਥਨ ਸਿੱਧੂ ਅਤੇ ਸ਼ੈਂਕੀ ਕਲਿਆਣ ਅਦਿ ਮਜੂਦ ਸਨ।
- ਜ਼ਮੀਨੀ ਕਬਜ਼ੇ ਨੂੰ ਲੈ ਕੇ ਝਗੜਾ: ਦੋ ਧਿਰਾਂ ਵਿਚਕਾਰ ਗੋਲੀਬਾਰੀ, ਤਿੰਨ ਜ਼ਖ਼ਮੀ
- ਪੰਜਾਬ ਸਰਕਾਰ ਨੇ ਬੁਢਾਪਾ ਸਕੀਮ ਵਾਸਤੇ 4000 ਕਰੋੜ ਰੁਪਏ ਦਾ ਰੱਖਿਆ ਬਜਟ
- ਮਹਾਰਾਸ਼ਟਰ ਵਿੱਚ ਵੋਟਰ ਲਿਸਟ ਵਿੱਚ ਗੜਬੜੀ ਦੀ ਜਾਂਚ ਕਰਨ ਲਈ ਵਿਸ਼ੇਸ਼ ਟੀਮ ਬਣਾਈ
- 5 ਫਰਵਰੀ ਨੂੰ ਛੁੱਟੀ ਸਰਕਾਰੀ ਛੁੱਟੀ ਘੋਸ਼ਿਤ
- Punjab Police Promotions : 727 Personnel Elevated by DIG Sidhu
- ਵੱਡੀ ਖਬਰ :: ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ 55.45 ਕਰੋੜ ਰੁਪਏ ਦੀ ਰਾਸ਼ੀ ਜਾਰੀ, 86583 ਵਿਦਿਆਰਥੀਆਂ ਨੂੰ ਮਿਲੇਗਾ ਲਾਭ
रैली के दौरान दिल्ली में हुई हिंसा के मामले में किसान नेता राकेश टिकैत समेत छह किसान नेताओं के खिल – CDT NEWS PODCAST
- रैली के दौरान दिल्ली में हुई हिंसा के मामले में किसान नेता राकेश टिकैत समेत छह किसान नेताओं के खिल
- बीजेपी सांसद सनी देओल ने एक्टर दीप सिद्धू के बारे कही यह बात
- Jugraj Singh of Punjab hoisted the Flag at the Red fort Delhi
- Who is deep Sidhu? Is He Bjp Agent? #
- प्रिंसीपल सतनाम सिंह की अगुवाई में सरकारी कॉलेज होशियारपुर में ’’अन्तर्राष्ट्रीय युवक दिवस’’ मनाया ग
EDITOR
CANADIAN DOABA TIMES
Email: editor@doabatimes.com
Mob:. 98146-40032 whtsapp