ਕੇਂਦਰ ਸਰਕਾਰ ਦੀਆਂ ਮੁਲਾਜ਼ਮ,ਮਜ਼ਦੂਰ,ਕਿਸਾਨ ਅਤੇ ਲੋਕ ਵਿਰੋਧੀ ਨੀਤੀਆਂ ਵਿਰੁੱਧ ਮਨਾਇਆ ਰੋਸ ਦਿਵਸ


ਗੜਸ਼ੰਕਰ (ਅਸ਼ਵਨੀ ਸ਼ਰਮਾ) : ਆਲ-ਇੰਡੀਆ ਸਟੇਟ ਗੌਰਮਿੰਟ ਇੰਮਪਲਾਈਜ਼ ਫੈਡਰੇਸ਼ਨ ਵੱਲੋ ਕੇਂਦਰ ਸਰਕਾਰ ਦੀਆਂ ਮੁਲਾਜ਼ਮ , ਮਜ਼ਦੂਰ, ਕਿਸਾਨ ਅਤੇ ਲੋਕ ਵਿਰੋਧੀ ਨੀਤੀਆਂ ਵਿਰੁੱਧ ਅੱਜ ਸਮੁੱਚੇ ਦੇਸ਼ ਵਿਚ ਰੋਸ ਦਿਵਸ ਮਨਾਇਆ ਜਾ ਰਿਹਾ ਹੈ ! ਸਮੁੱਚੇ ਦੇਸ਼ ਵਿਚ ਕਰਮਚਾਰੀ ਅਪਣੇ – ਅਪਣੇ ਦਫ਼ਤਰਾਂ ਅੱਗੇ ਰੋਹ ਭਰਪੂਰ ਰੈਲੀਆਂ ਕਰਕੇ ਇਹਨਾਂ ਨੀਤੀਆਂ ਵਿਰੁੱਧ ਰੋਸ ਪ੍ਰਗਟ ਕਰ ਰਹੇ ਹਨ I ਇਸੇ ਕੜੀ ਤਹਿਤ ਅੱਜ ਪੰਜਾਬ ਸਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਇਕਾਈ ਗੜ੍ਹਸ਼ੰਕਰ  ਵੱਲੋਂ ਪੀ.ਡਬਲਯੁ.ਡੀ.ਦਫਤਰ ਅਤੇ ਨਹਿਰ ਤੇ ਸੰਚਾਈ ਵਿਭਾਗ ਦਫਤਰਾਂ ਅੱਗੇ ਸਾਥੀ ਰਾਮ ਜੀ ਦਾਸ ਚੌਹਾਨ, ਸਾਥੀ ਮੱਖਣ ਸਿੰਘ ਵਾਹਿਦਪੁਰੀ ਅਤੇ ਸਾਥੀ ਨਿਰਭੈਲ ਸਿੰਘ ਦੀ ਅਗਵਾਈ ਵਿਚ ਰੈਲੀਆਂ ਕਰਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਜਬਰਦਸਤ ਨਾਅਰੇ ਬਾਜੀ ਕੀਤੀ ।

ਇਸ ਸਮੇਂ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਣ ਸਰਕਾਰੀ ਵਿਭਾਗਾਂ ਦਾ ਲਗਾਤਾਰ ਖ਼ਾਤਮਾ ਕੀਤਾ ਜਾ ਰਿਹਾ ਹੈ ਜਿਸ ਕਾਰਣ ਲੱਖਾਂ ਦੀ ਗਿਣਤੀ ਵਿੱਚ ਲੋਕ ਬੇਰੁਜਗਾਰ ਹੋ ਰਹੇ ਹਨ। ਕਿਸਾਨਾਂ – ਮਜ਼ਦੂਰ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ I ਰਹਿੰਦੀ ਖੂੰਹਦੀ ਕਸਰ ਕਿਸਾਨ -ਮਜ਼ਦੂਰ ਕਾਨੂੰਨਾਂ ਨੇ ਪੂਰੀ ਕਰ ਦਿੱਤੀ ਹੈ । ਕੇਂਦਰ ਸਰਕਾਰ ਦੀਆਂ ਸਰਮਾਏਦਾਰ ਪੱਖੀ ਅਤੇ ਫਿਰਕੂ ਨੀਤੀਆਂ ਦਾ ਵਿਰੋਧ ਕਰਨ ਵਾਲੇ ਸੁਚੇਤ ਲੋਕਾਂ ਨੂੰ ਦੇਸ਼- ਧਰੋਹੀ ਗਰਦਾਨ ਕੇ ਜੇਲਾਂ ਵਿਚ ਡੱਕਿਆ ਜਾ ਰਿਹਾ ਹੈ l ਬੁਲਾਰਿਆਂ ਮੰਗ ਕੀਤੀ ਕਿ ਕਿਸਾਨ- ਮਜ਼ਦੂਰ ਵਿਰੋਧੀ ਕਾਲੇ ਤੁਰੰਤ ਰੱਦ ਕੀਤਾ ਜਾਣ। ਸਰਕਾਰੀ ਵਿਭਾਗਾਂ ਦੀ ਜਾਇਦਾਦ ਨੂੰ ਕੌਡੀਆਂ ਦੇ ਵੱਡੇ ਸਰਮਾਏਦਾਰਾਂ ਨੂੰ ਵੇਚਣਾ ਬੰਦ ਕੀਤਾ ਜਾਵੇ I ਵਿਭਾਗਾਂ ਦਾ ਨਿੱਜੀਕਰਣ ਬੰਦ ਕੀਤਾ ਜਾਵੇ ।

ਰੈਗੂਲਰ ਭਰਤੀ ਕਰਕੇ ਸਰਕਾਰੀ ਵਿਭਾਗਾਂ ਨੂੰ ਮਜ਼ਬੂਤ ਕੀਤਾ ਜਾਵੇ । ਬੁਲਾਰਿਆਂ ਨੇ ਸਮੂਹ ਮੁਲਾਜ਼ਮਾਂ ਨੂੰ ਆਉਣ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ! ਇਸ ਸਮੇ ਜੀਤ ਸਿੰਘ ਬਰਾਵਾਈ, ਸੁਰਜੀਤ ਸਿੰਘ ਹਾਜੀਪੁਰ,ਹਰਪਾਲ ਕੌਰ,ਸ਼ਾਮ ਸੁੰਦਰ,ਨਰੇਸ਼ ਕੁਮਾਰ,ਜਗਦੀਸ਼ ਰਾਮ,ਰਮਨ ਕੁਮਾਰ,ਸ਼ਿੰਗਾਰਾ ਰਾਮ,ਬਲਵੀਰ ਬੈਂਸ,ਚੰਨਣ ਰਾਮ, ਕੁਲਵਿਂਦਰ ਸਹੂੰਗੜਾ,ਪਰਵੀਨ ਕੁਮਾਰ,ਸ਼ਰਮੀਲਾ ਰਾਣੀ ਤੇ ਹੋਰ ਸਾਥੀ ਹਾਜ਼ਰ ਸਨ !

Related posts

Leave a Reply