ਜੰਗਲਾਤ ਦਫਤਰ ਸਾਹਮਣੇ ਵਰਕਰਾਂ ਦਾ ਚਲ ਿਰਹਾ ਧਰਨ ਤੀਜੇ ਦਿਨ ਵਿੱਚ ਪੁੱਜਾ
ਗੁਰਦਾਸਪੁਰ 1 ਅਗਸਤ ( ਅਸ਼ਵਨੀ ) :– ਗੁਰਦਾਸਪੁਰ ਦੇ ਜਿਲ੍ਹਾ ਜੰਗਲਾਤ ਦਫਤਰ ਸਾਹਮਣੇ ਚਲ ਰਿਹਾ ਪੱਕਾ ਮੋਰਚਾ ਤੀਜੇ ਦਿਨ ਵਿੱਚ ਪੁੱਜ ਗਿਆ ਹੈ। ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੇ ਸੱਦੇ ਤੇ ਗੁਰਦਾਸਪੁਰ ਯੂਨਿਟ ਨੇ 28 ਜੁਲਾਈ ਤੋਂ ਲਗਾਤਾਰ ਪੱਕਾ ਮੋਰਚਾ ਸ਼ੁਰੂ ਕੀਤਾ ਹੋਇਆ ਹੈ। ਜਿਸ ਵਿੱਚ ਰੋਜਾਨਾ ਪੰਜ ਬੰਦੇ ਸ਼ਾਮ ਪੰਜ ਵਜੇ ਤੱਕ ਰੋਸ-ਪ੍ਰਦਰਸਨ ਵਿੱਚ ਬੈਠਦੇ ਹਨ। ਇਸ ਮੋਰਚੇ ਦੀ ਅਗਵਾਹੀ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ,ਚੇਅਰਮੈਨ ਰਤਨ ਸਿੰਘ ਹੱਲਾ ਅਤੇ ਕਵੀ ਕੁਮਾਰ ਸੰਯੁਕਤ ਰੂਪ ਚ ਕਰ ਰਹੇ ਹਨ,
ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਗੁਰਮੀਤ ਸਿੰਘ ਪਾਹੜਾ ਉਘੇ ਟਰੇਡ ਯੂਨੀਅਨ ਆਗੂ ਤੇ ਪ੍ਰਧਾਨ ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ ( ਇਪਟਾ )ਗੁਰਦਾਸਪੁਰ ਨੇ ਕਿਹਾ ਕਿ ਕੋਵਿਡ 19 ਦੀ ਮਹਾਂਮਾਰੀ ਕਰਕੇ ਇਸ ਤੋਂ ਬਚਾਅ ਲਈ ਪੰਜ ਵਿਅਕਤੀਆਂ ਤੋਂ ਵੱਧ ਇਕੱਠੇ ਹੋਣ ਦੀ ਪਾਬੰਦੀ ਹੈ ਇਨ੍ਹਾਂ ਵਰਕਰਾਂ ਨੂੰ ਨਾ ਪੱਕਿਆ ਕੀਤਾ ਜਾ ਰਿਹਾ ਹੈ ਤੇ ਨਾ ਹੀ ਕਈ ਮਹੀਨਿਆਂ ਤੋਂ ਤਨਖਾਹ ਮਿਲੀ ਹੈ ਇਹ ਵਿਚਾਰੇ ਕੀ ਕਰਨ।
ਅੱਜ ਕਰੋਨਾ ਦਾ ਬਹਾਨਾ ਬਣਾਕੇ ਕੇਂਦਰ ਸਰਕਾਰ ਮਜ਼ਦੂਰ ਦੀ ਦਿਹਾੜੀ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਦੀ ਤਿਆਰੀ ਕੱਸੀ ਬੈਠੀ ਹੈ। ਰਾਜ ਸਰਕਾਰਾਂ ਦੀਆਂ ਸ਼ਕਤੀਆਂ ਖੋਹ ਕੇ ਕੇਂਦਰ ਆਪਣੇ ਅਧੀਨ ਕਰਨਾ ਚਾਹੁੰਦਾ ਹੈ। ਜਿਨ੍ਹਾਂ ਵਿਚ ਖੇਤੀ ਸੈਕਟਰ ਤੇ ਬਿਜਲੀ ਸੈਕਟਰ ਆਉਂਦਾ ਹੈ। ਪੰਜਾਬ ਸਰਕਾਰ ਇਕ ਪਾਸੇ ਖ਼ਾਲੀ ਖਜ਼ਾਨੇ ਦਾ ਬਹਾਨਾ ਬਣਾ ਕੇ ਤਨਖਾਹਾਂ ਤੇ ਭੱਤਿਆਂ ਨੂੰ ਘਟਾ ਰਹੀ ਹੈ। ਜਦ ਕਿ ਸਰਕਾਰ ਆਪਣੇ ਖਰਚਿਆਂ ਵਿੱਚ ਕਟੌਤੀ ਨਹੀਂ ਕਰਦੀ, ਸਾਨੂੰ ਵਰਕਰਾਂ ਨੂੰ ਵੀ ਸਰਕਾਰਾਂ ਨੂੰ ਚੁਨਣ ਲੱਗਿਆ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦਕ ਏਕੇ ਬਿਨਾਂ ਕੋਈ ਮਸਲਾ ਹੱਲ ਨਹੀਂ ਹੋਣਾ ਇਸ ਲਈ ਆਪਣੀ ੲੇਕਤਾ ਨੂੰ ਵਿਸ਼ਾਲ ਕਰਦੇ ਹੋਏ ਤਿੱਖੇ ਸੰਘਰਸ਼ਾਂ ਦੀ ਲੋੜ ਹੈ।
ਅੱਜ ਦੇ ਰੋਸ਼-ਪ੍ਰਦਰਸ਼ਨ ਵਿੱਚ ਭਾਗ ਲੈਣ ਵਾਲੇ ਸਾਥੀ ਜਸਵੰਤ ਸਿੰਘ ਗੁਰਦਾਸਪੁਰ, ਲੱਖਬੀਰ ਸਿੰਘ ਅਲੀਵਾਲ, ਬਲਜੀਤ ਸਿੰਘ ਸਠਿਆਲੀ, ਯੋਧ ਸਿੰਘ ਸਠਿਆਲੀ ਅਤੇ ਹਰਬੰਸ ਸਿੰਘ ਕਾਦੀਆ ਹਨ। ਪ੍ਰਦਰਸ਼ਨ ਕਰ ਰਹੇ ਆਗੂਆਂ ਨੇ ਕਿਹਾ ਕਿ ਵਿਭਾਗ ਅੰਦਰ ਨਵੇਂ ਕੰਮ ਚਲਾਏ ਜਾਣ, ਸਾਰੇ ਕੰਮ ਮਸਟਰੋਲ ਤੇ ਕਰਵਾਏ ਜਾਣ, ਤਨਖਾਹ ਹਰ ਮਹੀਨੇ ਸੱਤ ਤਰੀਖ ਤੱਕ ਦੇਣੀ ਯਕੀਨੀ ਬਨਾਈ ਜਾਵੇ, ਸਰਕਾਰ ਲੰਬੇ ਸਮੇਂ ਤੋਂ ਸਾਡੀਆਂ ਮੰਗਾਂ ਅੱਖੋ-ਪਰੋਖੇ ਕਰ ਰਹੀ ਹੈ ਜਿਵੇਂ ਅੈੱਕਟ 2016 ਤਹਿਤ ਕੱਚੇ ਮੁਲਾਜਮ ਪੱਕੇ ਨਾ ਕਰਨਾ, ਪਿਛਲੇ ਚਾਰ ਮਹੀਨਿਆ ਤੋਂ ਤਨਖਾਹਾਂ ਨਾ ਦੇਣਾ, ਕਰੋਨਾ ਦੋਰਾਨ ਕੀਤੇ ਕੰਮ ਦੇ ਪੈਸੇ ਨਹੀਂ ਦਿੱਤੇ ਜਾ ਰਹੇ, ਪੰਜਾਬ ਭਰ ਚ ਕੱਚੇ ਮੁਲਾਜਮ ਪੱਕੇ ਨਾ ਕਰਨਾ। ਆਗੂਆਂ ਨੇ ਅੱਗੇ ਦੱਸਿਆ ਕਿ ਜੇਕਰ ਮਿਤੀ 7 ਅਗਸਤ ਤੱਕ ਚਲਣ ਵਾਲੇ ਪੱਕੇ ਮੋਰਚੇ ਦੋਰਾਨ ਮੰਗਾ ਦੇ ਹੱਲ ਵੱਲ ਸਰਕਾਰ ਨਹੀਂ ਤੁਰਦੀ ਤਾਂ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਜਿਸ ਤੋਂ ਨਿਕਲਣ ਵਾਲੇ ਸਿੱਟੀਆਂ ਦੀ ਨਿਰੋਲ ਜੂੰਮੇਵਾਰੀ ਸਰਕਾਰ ਦੀ ਹੋਵੇਗੀ।
- ਜ਼ਮੀਨੀ ਕਬਜ਼ੇ ਨੂੰ ਲੈ ਕੇ ਝਗੜਾ: ਦੋ ਧਿਰਾਂ ਵਿਚਕਾਰ ਗੋਲੀਬਾਰੀ, ਤਿੰਨ ਜ਼ਖ਼ਮੀ
- ਪੰਜਾਬ ਸਰਕਾਰ ਨੇ ਬੁਢਾਪਾ ਸਕੀਮ ਵਾਸਤੇ 4000 ਕਰੋੜ ਰੁਪਏ ਦਾ ਰੱਖਿਆ ਬਜਟ
- ਮਹਾਰਾਸ਼ਟਰ ਵਿੱਚ ਵੋਟਰ ਲਿਸਟ ਵਿੱਚ ਗੜਬੜੀ ਦੀ ਜਾਂਚ ਕਰਨ ਲਈ ਵਿਸ਼ੇਸ਼ ਟੀਮ ਬਣਾਈ
- 5 ਫਰਵਰੀ ਨੂੰ ਛੁੱਟੀ ਸਰਕਾਰੀ ਛੁੱਟੀ ਘੋਸ਼ਿਤ
- Punjab Police Promotions : 727 Personnel Elevated by DIG Sidhu
- ਵੱਡੀ ਖਬਰ :: ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ 55.45 ਕਰੋੜ ਰੁਪਏ ਦੀ ਰਾਸ਼ੀ ਜਾਰੀ, 86583 ਵਿਦਿਆਰਥੀਆਂ ਨੂੰ ਮਿਲੇਗਾ ਲਾਭ
EDITOR
CANADIAN DOABA TIMES
Email: editor@doabatimes.com
Mob:. 98146-40032 whtsapp