ਆਪਣੀਆਂ ਮੰਗਾਂ ਨੂੰ ਲੈ ਕੇ ਹਿੰਦੂ ਅਰਬਨ ਬੈਂਕ ਸੁਜਾਨਪੁਰ ਬ੍ਰਾਂਚ ਦੇ ਬਾਹਰ ਰੋਸ ਪ੍ਰਦਰਸ਼ਨ



ਸੁਜਾਨਪੁਰ 21 ਨਵੰਬਰ  (ਰਜਿੰਦਰ ਸਿੰਘ ਰਾਜਨ/ ਅਵਿਨਾਸ਼) : ਹਿੰਦੂ ਅਰਬਨ ਬੈਂਕ ਦੀਆਂ ਪਾਰਟੀਆਂ  ਵਲੋਂ  ਬੈਂਕ ਸ਼ਾਖਾ ਦੇ ਗੇਟ ਦੇ ਬਾਹਰ ਸੁਜਾਨਪੁਰ ਵਿਖੇ  ਰੋਸ ਪ੍ਰਦਰਸ਼ਨ ਕੀਤਾ ਅਤੇ, ਸ਼ਹਿਰ ਵਿੱਚ ਵੀ ਰੋਸ ਮਾਰਚ ਕੱਢਿਆ ਗਿਆ  ਗਿਆ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਸੰਘਰਸ਼ ਕਮੇਟੀ ਦੇ ਮੁਖੀ ਰਜਤ ਬਾਲੀ,ਬੀ.ਸ਼ਰਮਾ,ਮਾਸਟਰ ਰਾਜਪਾਲ ਆਦਿ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਖੂਨ ਪਸੀਨੇ ਦੀ ਰਕਮ ਬੈਂਕ ਦੀਆਂ ਸ਼ਾਖਾਵਾਂ ਵਿੱਚ ਜਮ੍ਹਾ ਕਰਵਾਈ ਸੀ। ਪਰ ਹੁਣ ਉਨ੍ਹਾਂ ਨੂੰ ਆਪਣੇ ਪੈਸੇ ਲੈਣ ਲਈ ਦਰ ਨਾਲ ਠੋਕਰਾਂ ਖਾਣੀਆਂ ਪੈ ਰਹੀਆਂ ਹਨ, ਉਨ੍ਹਾਂ ਨੂੰ ਆਪਣਾ ਪੈਸਾ ਲੈਣ ਲਈ ਪ੍ਰਦਰਸ਼ਨ ਕਰਨਾ ਪੈਂ ਰਿਹਾ ਹੈ. । ਉਨ੍ਹਾਂ ਕਿਹਾ ਹੈ ਕਿ ਪੈਸੇ ਬੈਂਕ ਵਿੱਚ ਜਮ੍ਹਾ  ਹੋਣ ਦੇ ਬਾਵਜੂਦ ਵੀ ਕਈ ਤਰਾਂ ਦੇ ਜ਼ਰੂਰੀ ਕੰਮ ਰੁਕੇ ਹੋਏ ਹਨ, ਜਿਸ ਕਾਰਨ  ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਭਰੋਸੇ ਦੇ ਬਾਵਜੂਦ  ਉਨ੍ਹਾਂ ਦੀ ਸਮੱਸਿਆ ਦਾ ਅਜੇ ਹੱਲ ਨਹੀਂ ਹੋਇਆ । ਇਹ ਕਿਹਾ ਗਿਆ ਹੈ ਕਿ ਭਾਰਤੀ ਰਿਜ਼ਰਵ ਬੈਂਕ ਅਤੇ ਸਰਕਾਰ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਜਮ੍ਹਾਂ ਰਕਮ ਕਡਵਾਉਣ ‘ਤੇ ਲੱਗੀ ਰੋਕ ਹਟਾ ਦਿੱਤੀ, ਹੈ। ਖਾਤਾ ਧਾਰਕਾਂ ਦੇ ਬੈਂਕ ਵਿੱਚ ਜਮ੍ਹਾ ਧਨ ਵਾਪਸ ਕਰਨ ਲਈ ਅਤੇ ਜੋ ਇਸ ਮਾਮਲੇ ਵਿੱਚ ਦੋਸ਼ੀ ਹਨ, ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

Related posts

Leave a Reply