ਪੰਜਾਬ ਜਲ ਸਰੋਤ ਇਮਪਲਾਈਜ਼ ਯੂਨੀਅਨ( ਟੇਵੂ)ਵਲੋਂ ਕੀਤੀ ਰੋਸ ਰੈਲੀ

ਗੜਸ਼ੰਕਰ 21 ਅਗਸਤ (ਅਸ਼ਵਨੀ ਸ਼ਰਮਾਂ) ਪੰਜਾਬ ਜਲ ਸਰੋਤ ਇਮਪਲਾਈਜ਼ ਯੂਨੀਅਨ ( ਟੇਵੂ ) ਦੇ ਸੂਬਾ ਕਮੇਟੀ ਦੇ ਫੈਂਸਲੇ ਅਨੁਸਾਰ ਆਪਣੇ ਆਪਣੇ ਖੇਤਰੀ ਦਫਤਰਾਂ ਅੱਗੇ ਰੋਸ ਰੈਲੀਆਂ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ।ਜਿਸ ਦੇ ਮੱਦੇਨਜ਼ਰ ਯੂਨਿਟ ਮਾਹਿਲਪੁਰ ਵਲੋਂ ਉਪ ਮੰਡਲ ਦਫਤਰ ਮਾਹਿਲਪੁਰ ਅੱਗੇ ਰੋਸ ਰੈਲੀ ਕੀਤੀ ਗਈ।ਜਿਸ ਵਿੱਚ ਸੰਬੋਧਨ ਕਰਦਿਆਂ ਸੁਮੀਤ ਕੁਮਾਰ ਸਰੀਨ ਨੇ ਮੈਂਨੇਜਮੈਂਟ ਵਲੋਂ ਬਾਰ ਬਾਰ ਮੀਟਿੰਗਾਂ ਕਰਕੇ ਮੰਗਾਂ ਮਨ ਕੇ ਮੰਗਾਂ ਨੂੰ ਲਾਗੂ ਨਾ ਕਰਨ,ਤਨਖਾਹਾਂ ਸਮੇਂ ਸਿਰ ਨਾ ਦੇਣ,ਵਿਭਾਗੀ ਤਰੱਕੀਆਂ ਵਿਚ ਰੋੜਾ ਅਟਕਾਉਣ,ਸੇਵਾ ਮੁਕਤ ਮੁਲਾਜ਼ਮਾਂ ਦੇ ਬਕਾਇਆ ਦੀ ਅਦਾਇਗੀ ਨਾ ਹੋਣ ਸਬੰਦੀ ਰੋਸ ਪ੍ਰਗਟ ਕੀਤਾ ਅਤੇ ਮੰਗ ਕੀਤੀ ਗਈ ਕਿ ਅਗਰ ਇਨ੍ਹਾਂ ਮੰਗਾਂ ਤੇ ਕੋਈ ਕਾਰਵਾਈ ਨਾ ਹੋਈ ਤਾਂ ਸੂਬਾ ਕਮੇਟੀ ਦੇ ਸੱਦੇ ਤੇ ਮੁੱਖ ਦਫਤਰ ਅਗੇ ਹੋਰ ਸੰਗਰਸ਼ ਉਲੀਕੇ ਜਾਣਗੇ ਅਤੇ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਦਾ ਹੱਲ ਹੋਣ ਤੱਕ ਜਥੇਬੰਦੀ ਸੰਗਰਸ਼ ਜਾਰੀ ਰੱਖੇਗੀ।ਇਸ ਮੌਕੇ ਤੇ ਹਰਵਿੰਦਰ ਸਿੰਘ,ਮੱਖਣ ਸਿੰਘ,ਨਰਿੰਦਰ ਮਹਿਤਾ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਨੇਜਮੈਂਟ ਖਿਲਾਫ ਰੋਸ ਪ੍ਰਗਟ ਕੀਤਾ। ਇਸ ਮੌਕੇ ਤੇ ਜੀਵਨ ਕੁਮਾਰ,ਭਾਗ ਸਿੰਘ,ਜਸਵਿੰਦਰ ਸਿੰਘ,ਬਿਮਲਾ ਦੇਵੀ,ਰਾਜਿੰਦਰ ਕੁਮਾਰ,ਜਰਨੈਲ ਸਿੰਘ,ਕੁਲਦੀਪ ਸਿੰਘ,ਮਨੋਹਰ ਲਾਲ ਹਾਜ਼ਰ ਸਨ। 

Related posts

Leave a Reply