ਟੈਕਨੀਕਲ ਸਰਵਿਸਿਜ ਯੂਨੀਅਨ ਤੇ ਸਾਂਝੇ ਫੋਰਮ ਵਲੋਂ ਕੀਤੀ ਗਈ ਰੋਸ ਰੈਲੀ


ਗੁਰਦਾਸਪੁਰ 9 ਸਤੰਬਰ ( ਅਸ਼ਵਨੀ ) : ਟੈਕਨੀਕਲ ਸਰਵਿਸਿਜ਼ ਯੂਨੀਅਨ ਤੇ ਸਾਂਝੇ ਫੋਰਮ ਵਲੋਂ ਅੱਜ ਦਿਹਾਤੀ ਮੰਡਲ ਗੁਰਦਾਸਪੁਰ ਵਿੱਚ ਪਾਵਰਕੌਮ ਮੈਨੇਜਮੈਂਟ ਵੱਲੋਂ  ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ, ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪਡ਼ ਅਤੇ ਗੁਰੂ ਹਰਗੋਬਿੰਦ ਸਿੰਘ ਥਰਮਲ ਪਲਾਂਟ ਲਹਿਰਾ ਮੁਹੱਬਤ ਨੂੰ ਵੇਚਣ ਲਈ ਟੈਂਡਰਾਂ ਰਾਹੀਂ ਬੋਲੀ ਕਰਵਾਏ ਜਾਣ ਦੇ ਵਿਰੋਧ ਵਿੱਚ ਰੋਸ ਰੈਲੀ ਕੀਤੀ ਗਈ। ਜਿਸ ਨੂੰ ਟੈਕਨੀਕਲ ਯੂਨੀਵਰਸਿਟੀ ਦੇ ਸਾਬਕਾ ਸਰਕਲ ਆਗੂ ਗੁਰਮੀਤ ਸਿੰਘ ਪਾਹੜਾ,ਫ਼ਿਰੋਜ਼ ਮਸੀਹ,ਬਲਜਿੰਦਰ ਸਿੰਘ ਖੋਖਰ, ਜਗਦੇਵ ਸਿੰਘ ਕਰਮਚਾਰੀ ਦਲ ਨੇ ਸੰਬੋਧਨ ਕੀਤਾ।ਇਸ ਮੌਕੇ ਤੇ ਮਨੋਹਰ ਸਿੰਘ,ਨਰੇਸ਼ ਕੁਮਾਰ,ਕੁਲਦੀਪ ਸਿੰਘ,ਰਮੇਸ਼ ਲਾਲ ਤੇ ਹੋਰ ਮੁਲਾਜ਼ਮ ਵੀ ਹਾਜ਼ਰ ਸਨ।

ਬੁਲਾਰਿਆਂ ਨੇ ਕਿਹਾ ਕਿ ਪਾਵਰਕੌਮ ਮੈਨੇਜਮੈਂਟ ਦੇ ਥਰਮਲਾਂ ਨੂੰ ਵੇਚਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਰੋਕਣ ਅਤੇ ਠੱਲ੍ਹ ਪਾਉਣ ਲਈ, ਪੀਐਸਈਬੀ ਇੰਪਲਾਈਜ ਜੁਆਇੰਟ ਫੋਰਮ, ਪੰਜਾਬ ਦੇ ਸੱਦੇ ‘ਤੇ ਅਤੇ ਇਸ ਤੋਂ ਇਲਾਵਾ ਮੌਂਟੇਕ ਸਿੰਘ ਆਹਲੂਵਾਲੀਆ ਕਮੇਟੀ ਦੀਆਂ ਮੁਲਾਜਮ ਤੇ ਲੋਕ ਮਾਰੂ ਸਿਫਾਰਸ਼ਾਂ ਨੂੰ ਤੁਰੰਤ ਸਿਰੇ ਤੋਂ ਰੱਦ ਕਰਾਉਣ ਅਤੇ ਹੋਰ ਰਹਿੰਦੀਆਂ ਮੰਗਾਂ ਦੀ ਪ੍ਰਾਪਤੀ ਲਈ   ਸਮੁੱਚੇ ਪੰਜਾਬ ਵਿੱਚ ਸਬ-ਡਵੀਜਨ/ਡਵੀਜ਼ਨ ਪੱਧਰ ‘ਤੇ ਅਰਥੀ ਫੂਕ ਰੈਲੀਆਂ ਕਰਕੇ ਸਖਤ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

Related posts

Leave a Reply