ਕਿਸਾਨਾਂ ਦੇ ਸਮਰਥਨ ‘ਚ ਰੋਸ ਰੈਲੀ ਕਰਕੇ ਫੂਕੀ ਕੇਂਦਰ ਦੀ ਅਰਥੀ


ਗੁਰਦਾਸਪੁਰ 25 ਸਤੰਬਰ ( ਅਸ਼ਵਨੀ ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਿਹਾਤੀ ਉਪ ਮੰਡਲ ਗੁਰਦਾਸਪੁਰ ਵਿੱਚ ਕਿਸਾਨਾਂ ਦੀ ਹਮਾਇਤ ਦੇ ਸੰਬੰਧ ਵਿੱਚ ਅਤੇ ਬਿਜਲੀ ਬਿਲ 2020 ਦੇ ਵਿਰੁੱਧ ਕੇਂਦਰ ਸਰਕਾਰ ਦੀ ਅਰਥੀ ਫੂਕਣ ਤੋਂ ਪਹਿਲਾਂ ਰੋਸ ਰੈਲੀ ਕੀਤੀ ਗਈ ਜਿਸ ਨੂੰ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸਾਬਕਾ ਆਗੂ ਗੁਰਮੀਤ ਸਿੰਘ ਪਾਹੜਾ ਪ੍ਰਧਾਨ ਇਪਟਾ ਗੁਰਦਾਸਪੁਰ ,ਫ਼ਿਰੋਜ਼ ਮਸੀਹ, ਨਰੇਸ਼ ਕੁਮਾਰ, ਬਲਜਿੰਦਰ ਸਿੰਘ ਖੋਖਰ, ਜਗੀਰ ਸਿੰਘ ਅਤੇ ਬਸੰਤ ਕੁਮਾਰ ਕੌੜਾ ਨੇ ਸੰਬੋਧਨ ਕੀਤਾ। ਅਤੇ ਕੇਂਦਰ ਸਰਕਾਰ ਦੀਆਂ ਕਿਸਾਨ ਤੇ ਮਜ਼ਦੂਰ ਮਾਰੂ ਨੀਤੀਆਂ ਦੀ  ਵਿਸਥਾਰ ਸਾਹਿਤ ਵਿਆਖਿਆ ਕੀਤੀ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬਲਕਾਰ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਰਘਬੀਰ ਸ਼ਰਮਾ, ਨਾਨਕ ਸਿੰਘ, ਦਿਲਬਾਗ ਸਿੰਘ, ਕਮਲ ਕਿਸ਼ੋਰ ਸੈਣੀ, ਜੋਗਿੰਦਰ ਪਾਲ ਸਿੰਘ ਔਜਲਾ, ਬਲਬੀਰ ਸਿੰਘ ਪਾਹੜਾ ਤੇ ਸ਼ਮੀਮ ਰੋੜੀ ਆਦਿ ਹਾਜ਼ਰ ਸਨ।

Related posts

Leave a Reply