#PTC CHANNEL / CANADA RADIO : ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਫੈਸਲਾ, ਪੀਟੀਸੀ ਚੈਨਲ ਨੂੰ 24.90 ਲੱਖ ਰੁਪਏ ਦੀ ਬਕਾਇਆ ਰਾਸ਼ੀ ਦੇਣ ਦਾ ਨੋਟਿਸ ਜਾਰੀ, ਕਨੇਡਾ ਦੇ ਰੇਡੀਓ ਸਟਾਫ ਨੂੰ ਵੀ ਕਮਰੇ ਖਾਲੀ ਕਰਨ ਨੂੰ ਕਿਹਾ

ਅੰਮ੍ਰਿਤਸਰ : 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਿਛਲੇ 11 ਸਾਲਾਂ ਤੋਂ ਸ਼੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰਨ ਰਹੇ ਪੀਟੀਸੀ ਚੈਨਲ ਨੂੰ 24.90 ਲੱਖ ਰੁਪਏ ਦੀ ਬਕਾਇਆ ਰਾਸ਼ੀ ਦੇਣ ਦਾ ਨੋਟਿਸ ਜਾਰੀ ਕੀਤਾ ਹੈ।

ਚੈਨਲ ਦਾ ਸਟਾਫ 11 ਸਾਲ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਯਾਤਰੀ ਨਿਵਾਸੀ ਕਮਰਾ ਨੰਬਰ 91 ਤੇ 93 ’ਚ ਰਹਿ ਰਿਹਾ ਹੈ ਪਰ ਕਿਰਾਇਆ ਨਹੀਂ ਦਿੱਤਾ। ਨਾਲ ਹੀ ਧਾਮੀ ਨੇ ਮਾਤਾ ਗੰਗਾ ਜੀ ਨਿਵਾਸ ’ਚ ਪਿਛਲੇ 20 ਸਾਲਾਂ ਤੋਂ ਦੋ ਕਮਰਿਆਂ ਦਾ ਕਬਜ਼ਾ ਕਰੀ ਬੈਠੇ ਕੈਨੇਡਾ ਦੇ ਰੇਡੀਓ ਸਟਾਫ ਨੂੰ ਵੀ ਕਮਰੇ ਖਾਲੀ ਕਰਨ ਨੂੰ ਕਿਹਾ ਹੈ।

ਉਨ੍ਹਾਂ ਨੇ ਰੇਡੀਓ ਦੇ ਪ੍ਰਬੰਧਕਾਂ ਨੂੰ ਯਾਤਰੀ ਨਿਵਾਸ ਦੇ ਉਕਤ ਕਮਰਿਆਂ ਦਾ ਬਣਦਾ ਲੱਖਾਂ ਰੁਪਏ ਦਾ ਕਿਰਾਇਆ ਵੀ ਅਦਾ ਕਰਨ ਨੂੰ ਕਿਹਾ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਐੱਸਜੀਪੀਸੀ ਤਹਿਤ ਗੁਰਦੁਆਰਾ ਸਾਹਿਾਬ ਦੀਆਂ ਦੁਕਾਨਾਂ ਤੇ ਹੋਰ ਥਾਵਾਂ ਤੋਂ ਹਾਸਲ ਹੋਣ ਵਾਲੇ ਕਿਰਾਏ ਤੇ ਹੋਰ ਪੈਸਿਆਂ ਦੀ ਵਸੂਲੀ ਲਈ ਵੀ ਨੋਟਿਸ ਭੇਜਣ ਦੀ ਤਿਆਰੀ ਕਰ ਲਈ ਹੈ।

ਉਨ੍ਹਾਂ ਦੱਸਿਆ ਕਿ ਲੀਜ਼ ’ਤੇ ਦਿੱਤੀਆਂ ਗਈਆਂ ਥਾਵਾਂ ਤੇ ਕਿਰਾਇਆਂ ਤੋਂ ਐੱਸਜੀਪੀਸੀ ਨੂੰ ਸਾਲਾਨਾ ਕਰੋੜਾਂ ਰੁਪਏ ਦੀ ਆਮਦਨ ਹੁੰਦੀ ਹੈ, ਪਰ ਇਸ ਪਾਸੇ ਅਧਿਕਾਰੀਆਂ ਵੱਲੋਂ ਧਿਆਨ ਨਾ ਦਿੱਤੇ ਜਾਣ ਕਾਰਨ ਹਰ ਸਾਲ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ।

Related posts

Leave a Reply