ਪੀ ਟੀ ਆਈ ਬਹਾਦਰ ਜਗਦੀਸ਼ ਸਿੰਘ ਪੰਜਾਬ ਸਰਕਾਰ ਵਲੋਂ ਅਪ੍ਰੀਸਿਏਸ਼ਨ ਐਵਾਰਡ ਨਾਲ ਸਨਮਾਨਿਤ

ਗੜ੍ਹਦੀਵਾਲਾ 9 ਦਸੰਬਰ (ਚੌਧਰੀ) : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤੇਲੀ ਚੱਕ ਦੇ ਪ੍ਰਿੰਸੀਪਲ ਜਪਿੰਦਰ ਕੁਮਾਰ ਦੀ ਰਹਿਨੁਮਾਈ ਹੇਠ ਬਹਾਦੁਰ ਜਗਦੀਸ਼ ਸਿੰਘ ਪੀ ਟੀ ਆਈ ਨੂੰ ਮਿਸ਼ਨ ਫਤਹਿ ਵਰੀਅਰ ਬਰੋਨਜ਼ ਪ੍ਰਸ਼ੰਸਾ ਪੱਤਰ ਸਰਟੀਫਿਕੇਟ ਦੇ ਕੇ ਪੰਜਾਬ ਸਰਕਾਰ ਵਲੋਂ ਅਪ੍ਰੀਸਿਏਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਮਾਨਯੋਗ ਕੈਪਟਨ ਅਮਰਿੰਦਰ ਸਿੰਘ ਚੀਫ਼ ਮਨਿਸਟਰ ਹਸਤਾਖਰ ਹਿੱਤ ਪ੍ਰਸੰਸਾ ਪੱਤਰ ਪ੍ਰਾਪਤ ਕੀਤਾ।ਇਹ ਪ੍ਰਸੰਸਾ ਪੱਤਰ ਜਿਲਾ ਸਿੱਖਿਆ ਅਫ਼ਸਰ ਸੈਕੰਡਰੀ ਸਰਦਾਰ ਹਰਜੀਤ ਸਿੰਘ ਹੁਸ਼ਿਆਰਪੁਰ ਪਾਸੋਂ ਪੀ ਟੀ ਆਈ ਬਹਾਦਰ ਜਗਦੀਸ਼ ਸਿੰਘ ਨੇ ਪ੍ਰਾਪਤ ਕੀਤਾ।ਇਸ ਮੌਕੇ ਤੇ ਡਿਪਟੀ ਡੀ ਈ ਓ ਰਾਕੇਸ਼ ਕੁਮਾਰ ਜੀ, ਜਿਲਾ ਖੇਡ ਅਧਿਕਾਰੀ ਦਲਜੀਤ ਸਿੰਘ ਜੀ ਹਾਜਰ ਸਨ।

Related posts

Leave a Reply