ਪੀ ਟੀ ਆਈ ਰਛਪਾਲ ਸਿੰਘ ਬਣੇ ਐਨ ਆਈ ਐਸ ਕੋਚ

(ਸਪੋਰਟਸ ਅਥਾਰਟੀ ਆਫ ਇੰਡੀਆ (SAI) ਵਲੋਂ ਪ੍ਰਾਪਤ ਸਰਟੀਫਿਕੇਟ ਪੀ ਟੀ ਆਈ ਰਛਪਾਲ ਸਿੰਘ ਦਿੰਦੇ ਹੋਏ ਸਕੂਲ ਮੁਖੀ)

ਗੜ੍ਹਦੀਵਾਲਾ 9 ਸਤੰਬਰ (ਚੌਧਰੀ) :ਸਰਕਾਰੀ ਮਿਡਲ ਸਕੂਲ ਮਸਤੀਵਾਲ ਦੇ ਪੀ ਟੀ ਆਈ ਰਛਪਾਲ ਸਿੰਘ ਜਿਨ੍ਹਾਂ ਨੇ ਲਾਕਡਾਊਨ ਸਮੇਂ ਸਕੂਲ ਦੇ ਵਿਦਿਆਰਥੀਆਂ ਨੂੰ ਕਰਾਟੇ, ਕਿਕ ਬਾਕਸਿੰਗ, ਵੁਸ਼ੂ ਵਰਗੀਆਂ ਖੇਡਾਂ ਦੀ ਆਨਲਾਈਨ ਟ੍ਰੇਨਿੰਗ ਦੇਣ ਵਾਲੇ ਜਿਲੇ ਦੇ ਪਹਿਲੇ ਸਰੀਰਿਕ ਸਿਖਿਆ ਅਧਿਆਪਕ ਬਣੇ ਸੀ। ਪੀ ਟੀ ਆਈ ਰਛਪਾਲ ਸਿੰਘ ਨੇ ਸਪੋਰਟਸ ਅਥਾਰਟੀ ਆਫ ਇੰਡੀਆ (SAI) ਵਲੋਂ ਚਲਾਏ ਜਾ ਰਹੇ ਕੋਚ ਐਜੂਕਸ਼ਨ ਪ੍ਰੋਗਰਾਮ (CEP) ਸੈਸ਼ਨ ਜੂਨ – ਜੁਲਾਈ 2020 ਵਿੱਚ ਵੁਸ਼ੂ ਖੇਡ ਦੇ ਨੈਸ਼ਨਲ ਕੋਚ ਲਈ NIS ਪਟਿਆਲਾ ਵਲੋਂ ਲਾਕਡਾਊਨ ਦੌਰਾਨ ਆਨਲਾਈਨ ਟ੍ਰੇਨਿੰਗ ਲੈ ਕੇ coach Education Program (CEP) Examination ਟੈਸਟ ਕਲੀਅਰ ਕੀਤਾ ਹੈ।

ਇਹ ਟੈਸਟ ਉਨ੍ਹਾਂ ਨੇ ਵੁਸ਼ੂ ਖੇਡ ਵਿਚ ਕਲੀਅਰ ਕੀਤਾ ਹੈ। ਇਹ ਟੈਸਟ ਕਲੀਅਰ ਕਰਕੇ ਹੁਣ ਪੀ ਟੀ ਆਈ ਰਛਪਾਲ ਸਿੰਘ ਨੂੰ ਸਪੋਰਟਸ ਆਥਰਟੀ ਆਫ ਇੰਡੀਆ ਵਲੋਂ ਐਨ ਆਈ ਐਸ ਕੋਚ ਵੁਸ਼ੂ ਦਾ ਸਰਟੀਫਿਕੇਟ ਦਿੱਤਾ ਗਿਆ ਹੈ। ਇਹ ਟੈਸਟ ਕਲੀਅਰ ਕਰਨ ਦੀ ਖੁਸ਼ੀ ਵਿਚ ਸਰਕਾਰੀ ਮਿਡਲ ਸਕੂਲ ਮਸਤੀਵਾਲ ਵਿਖੇ ਸਕੂਲਾਂ ਮੁਖੀ  ਹਰਮਿੰਦਰ ਕੁਮਾਰ ਨੇ ਪੀ ਟੀ ਆਈ ਰਛਪਾਲ ਸਿੰਘ ਨੂੰ ਸਕੂਲ ਵਿਚ ਸਪੋਰਟਸ ਅਥਾਰਟੀ ਆਫ ਇੰਡੀਆ ਵਲੋਂ ਪ੍ਰਾਪਤ ਹੋਇਆ ਸਰਟੀਫਿਕੇਟ ਦਿੱਤਾ ਗਿਆ। ਇਸ ਮੌਕੇ ਸਮੂਹ ਸਕੂਲ ਸਟਾਫ ਵਲੋਂ ਪੀ ਟ ਆਈ ਰਛਪਾਲ ਸਿੰਘ ਨੂੰ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਸਕੂਲ ਮੁਖੀ ਹਰਮਿੰਦਰ ਕੁਮਾਰ, ਮੈਡਮ ਹਰਭਜਨ ਕੌਰ, ਮੈਡਮ ਅੰਜੂ ਬਾਲਾ, ਪੰਜਾਬੀ ਮਾਸਟਰ ਰਛਪਾਲ ਸਿੰਘ, ਕੰਪਿਊਟਰ ਅਧਿਆਪਕ ਦਵਿੰਦਰਪਾਲ ਸਿੰਘ ਢਿੱਲੋਂ ਅਤੇ ਰਾਜ ਕੁਮਾਰ ਹਾਜਰ ਸਨ। 

Related posts

Leave a Reply