PTK : ਬਮਿਆਲ ਵਿੱਚ ਇੱਕ ਨੌਜਵਾਨ ਨੇ ਖੇਤਾਂ ਵਿੱਚ ਲਟਕ ਕੇ ਕਰ ਲਈ ਆਤਮ ਹੱਤਿਆ

ਬਮਿਆਲ ਵਿੱਚ ਇੱਕ ਨੌਜਵਾਨ ਨੇ ਖੇਤਾਂ ਵਿੱਚ ਲਟਕ ਕੇ ਆਤਮ ਹੱਤਿਆ ਕਰ ਲਈ
ਪਠਾਨਕੋਟ, 21ਸਤੰਬਰ( ਰਾਜਿੰਦਰ ਸਿੰਘ ਰਾਜਨ,ਅਵਿਨਾਸ਼) 
ਬਮਿਆਲ ਵਿੱਚ ਇੱਕ ਨੌਜਵਾਨ ਨੇ ਖੇਤਾਂ ਵਿੱਚ ਲਟਕ ਕੇ ਆਤਮ ਹੱਤਿਆ ਕਰ ਲਈ।ਮ੍ਰਿਤਕ ਦੀ ਪਛਾਣ ਵਿਸ਼ਾਲ ਕੁਮਾਰ ਵਾਸੀ ਪਿੰਡ ਬਮਿਆਲ ਵਜੋਂ ਹੋਈ ਹੈ, ਪੁਲਿਸ ਦੀ ਤਰਫੋਂ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਧਾਰਾ 174 ਅਧੀਨ ਕਾਰਵਾਈ ਕਰਦੇ ਹੋਏ , ਮ੍ਰਿਤਕ ਦੀ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ।
 
ਜਾਣਕਾਰੀ ਦਿੰਦਿਆਂ  ਪੁਲਿਸ ਚੌਕੀ ਬਮਿਆਲ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਮਾਨਸਿਕ ਤੌਰ ‘ਤੇ ਬਿਮਾਰ ਚੱਲ ਰਿਹਾ ਸੀ, ਪੁਲਿਸ ਨੂੰ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਅਤੇ ਨਾ ਹੀ ਪਰਿਵਾਰਕ ਮੈਂਬਰਾਂ ਦੁਆਰਾ ਕਾਰਵਾਈ ਕਰਵਾਈ ਗਈ ਹੈ,। ਇਸ ਲਈ ਲਾਸ਼ ਉਸਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।

Related posts

Leave a Reply