ਅਕਾਲ ਅਕੈਡਮੀ ਧੁੱਗਾ ਕਲਾਂ ਵਿਖੇ ਪੀ.ਟੀ.ਐਮ ਕਰਵਾਈ

ਗੜ੍ਹਦੀਵਾਲਾ 20 ਨਵੰਬਰ (ਚੌਧਰੀ) : ਅੱਜ ਅਕਾਲ ਅਕੈਡਮੀ ਧੁੱਗਾ ਕਲਾਂ ਵਿਖੇ ਪੀ.ਟੀ.ਐਮ ਕਰਵਾਈ ਗਈ।ਇਸ ਮੀਟਿੰਗ ਵਿੱਚ ਮਾਪਿਆਂ ਦੁਆਰਾ ਆਪਣੇ ਬੱਚਿਆਂ ਦੀ ਕਾਰਗੁਜ਼ਾਰੀਆਂ ਜਾਣਨ ਲਈ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ ਜਾ ਰਿਹਾ ਹੈ।ਜਿਸ ਵਿੱਚ ਆਨਲਾਇਨ ਪੜ੍ਹਾਈ ਦੌਰਾਨ ਬੱਚਿਆਂ ਵੱਲੋਂ ਕੀਤਾ ਗਿਆ ਕੰਮ ਕਾਪੀਆਂ,ਪ੍ਰੋਜੈਕਟ ਵਰਕ ਅਤੇ ਅਸਾਈਨਮੈਂਟ ਵਰਕ ਆਦਿ ਚੈੱਕ ਕੀਤਾ ਗਿਆ।ਇਸ ਦੇ ਨਾਲ ਹੀ ਮਾਪਿਆਂ ਵੱਲੋਂ ਆਨਲਾਇਨ ਪੜ੍ਹਾਈ ਦੌਰਾਨ ਬੱਚਿਆਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਪੁੱਛਿਆ ਗਿਆ ਅਤੇ ਬੱਚਿਆਂ ਦੀ ਪੜਾਈ ਵਿੱਚ ਹੋਰ ਸੁਧਾਰ ਲਿਆਉਣ ਦੇ ਸੰਬੰਧ ਵਿੱਚ ਸੁਝਾਅ ਲਏ ਗਏ।

(ਪੀ.ਟੀ.ਐਮ ਮੀਟਿੰਗ ਦੌਰਾਨ ਬੱਚਿਿਆਂ ਦੇ ਮਾਪੇ)

ਅੰਤ ਵਿੱਚ ਪ੍ਰਿੰਸੀਪਲ ਮੈਡਮ ਪਰਮਿੰਦਰ ਕੋਰ ਨੇ ਮਾਪਿਆਂ ਦਾ ਸਕੂਲ ਆਉਣ ਤੇ ਧੰਨਵਾਦ ਕੀਤਾ ਅਤੇ ਉਨ੍ਹਾਂ ਦੱਸਿਆ ਕਿ ਅਕਾਲ ਅਕੈਡਮੀ ਧੁੱਗਾ ਕਲਾਂ ਦਾ ਸਟਾਫ ਬੱਚਿਆਂ ਦੀ ਪੜ੍ਹਾਈ ਦਾ ਪੱਧਰ ਹੋਰ ਵੀ ਉੱਚਾ ਚੁੱਕਣ ਲਈ ਵਧੀਆ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਵੱਧ ਹੈ ।
ਇਸ ਮੌਕੇ ਗੁਰਚਰਨ ਸਿੰਘ, ਦੇਸ ਰਾਜ,ਜਗਮੀਤ ਸਿੰਘ,ਅਨੁਰਾਧਾ, ਮੈਡਮ ਲਕਸ਼ਮੀ,ਸੰਦੀਪ ਕੌਰ ਢਿੱਲੋਂ,ਰਾਜਵਿੰਦਰ ਕੌਰ ਸੰਧੂ,ਕੁਲਦੀਪ ਕੌਰ,ਅੰਜੂ ਭਾਟੀਆ,ਗੁਰਜਿੰਦਰ ਕੌਰ,ਬਲਜੀਤ ਕੌਰ ਬਾਜਵਾ,ਬਲਜੀਤ ਕੌਰ,ਰਾਜਵਿੰਦਰ ਕੌਰ,ਰਾਜਵਿੰਦਰ ਕੌਰ ਅਟਵਾਲ,ਬਬੀਤਾ ਸੁਮਨ, ਸੁੱਭਪ੍ਰੀਤ ਕੌਰ,ਜਸਪ੍ਰੀਤ ਕੌਰ ਰੰਧਾਵਾ,ਮਨਦੀਪ ਕੌਰ, ਰੁਪਿੰਦਰ ਕੌਰ, ਸੁਖਵਿੰਦਰ ਕੌਰ, ਰਾਜ ਕੁਮਾਰੀ ਆਦਿ ਸਕੂਲ ਦਾ ਸਟਾਫ ਹਾਜ਼ਰ ਸਨ ।

Related posts

Leave a Reply