ਅਕਾਲ ਅਕੈਡਮੀ ਧੁੱਗਾ ਕਲਾਂ ਵਿਖੇ ਪੀ.ਟੀ.ਐਮ ਦਾ ਆਯੋਜਨ

ਗੜ੍ਹਦੀਵਾਲਾ 10 ਮਾਰਚ (ਚੌਧਰੀ) : ਅੱਜ ਮਿਤੀ 10.03.2021 ਨੂੰ ਅਕਾਲ ਅਕੈਡਮੀ ਧੁੱਗਾ ਕਲਾਂ ਵਿਖੇ ਨਰਸਰੀ ਅਤੇ ਕੇ.ਜੀ ਕਲਾਸ ਦਾ ਸੈਸ਼ਨ 2020-21 ਦਾ ਫਾਈਨਲ ਰਿਜ਼ਲਟ ਘੋਸ਼ਿਤ ਕਰਨ ਲਈ ਇੱਕ ਪੀ.ਟੀ.ਐਮ ਦਾ ਆਯੋਜਨ ਕੀਤਾ ਗਿਆ । ਆਯੋਜਿਤ ਕੀਤੀ ਗਈ ਪੀ.ਟੀ.ਐਮ ਵਿੱਚ ਪੂਰੇ ਸੈਸ਼ਨ ਦੋਰਾਨ ਬੱਚਿਆਂ ਦੀ ਸਾਲ ਭਰ ਦੀ ਮਿਹਨਤ ਨੂੰ ਜਾਂਚਿਆ ਅਤੇ ਪਰਖਿਆ ਗਿਆ । ਕੌਵਿਡ ਮਹਾਂਮਾਰੀ ਦੌਰਾਨ ਅਧਿਆਪਕ ਸਹਿਬਾਨ ਵੱਲੋਂ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲਗਾ ਕੇ ਜੋ ਸਿੱਖਿਆ ਵਿੱਚ ਨਿਪੁੰਨ ਕੀਤਾ ਗਿਆ ਇਸਦਾ ਦਾ ਸ਼ਾਨਦਾਨ ਨਤੀਜਾ ਬੱਚਿਆਂ ਅਤੇ ਮਾਪਿਆਂ ਲਈ ਬਹੁਤ ਹੀ ਖੁਸੀ ਭਰਪੂਰ ਸਾਬਿਤ ਹੋਇਆ । ਇਸ ਮੋਕੇ ਮੈਡਮ ਸੀਮਾਂ, ਲਕਸ਼ਮੀ ਅਤੇ ਬਬੀਤਾ ਸੁਮਨ ਵੱਲੋਂ ਇੱਕ ਵਿਸ਼ੇਸ਼ ਸੈਮੀਨਾਰ ਲਗਾ ਮਾਪਿਆਂ ਨੂੰ ਅਕੈਮਡੀ ਦੀਆਂ ਵਿਸ਼ੇਸ਼ਤਾਈਆਂ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਮਾਪਿਆਂ ਦੇ ਸੁਝਾਅ ਲਏ ਗਏ । ਅਖੀਰ ਵਿੱਚ ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ ਨੇ ਦੱਸਿਆ ਕਿ ਪਹਿਲੀ ਤੋਂ ਚੋਥੀ ਜਮਾਤ ਦੇ ਬੱਚਿਆਂ ਦਾ ਰਿਜ਼ਲਟ 12 ਮਾਰਚ ਨੂੰ, ਪੰਜਵੀਂ ਤੋਂ ਉੱਪਰ ਦੀਆਂ ਕਲਸਾਂ ਦਾ ਰਿਜਲਟ 13 ਤਰੀਕ ਨੂੰ ਨੂੰ ਘੋਸ਼ਿਤ ਕੀਤਾ ਜਾਵੇਗਾ ਤਾਂ ਜੋ ਹਰ ਮਾਤਾ-ਪਿਤਾ ਨੂੰ ਆਪਣੇ ਬੱਚੇ ਦੀ ਕਾਰਗੁਜਾਰੀ ਪ੍ਰਤੀ ਜਾਨਣ ਅਤੇ ਸਕੂਲ ਹੈੱਡ ਨੂੰ ਮਿਲਣ ਦਾ ਪੂਰਾ ਸਮਾਂ ਮਿਲ ਸਕੇ । ਉਨ੍ਹਾ ਦੱਸਿਆ ਕਿ ਸੈਸ਼ਨ 2021-22 ਦੀ ਸ਼ੁਰੂਆਤ ਮਿਤੀ 15 ਮਾਰਚ 2021 ਤੋਂ ਕਰ ਦਿੱਤੀ ਜਾਵੇਗੀ । ਉਹਨਾਂ ਅਕਾਲ ਅਕੈਡਮੀ ਧੁੱਗਾ ਕਲਾਂ ਦੇ ਸਾਰੇ ਸਹਿਯੋਗੀ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਦੱਸਿਆ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਦੀਆਂ ਅਕੈਡਮੀਆਂ ਵਿਦਿਆਰਥੀਆਂ ਅਤੇ ਮਾਪਿਆ ਨੂੰ ਹੋਰ ਵੀ ਵਧੀਆ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਵੱਧ ਹਨ ।

Related posts

Leave a Reply