ਪਨਬਸ ਸਾਂਝੀ ਐਕਸ਼ਨ ਕਮੇਟੀ ਨੇ ਮੰਗਾਂ ਨੁੰ ਲੈਕੇ ਕੀਤਾ ਰੋਸ਼ ਪ੍ਰਦਰਸ਼ਨ


ਪਠਾਨਕੋਟ,03 ਦਸੰਬਰ (ਰਜਿੰਦਰ ਸਿੰਘ ਰਾਜਨ/ ਅਵਿਨਾਸ਼) ਪ੍ਰਦੇਸ਼ ਐਕਸ਼ਨ ਕਮੇਟੀ ਦੇ ਫੈਸਲੇ ਦੇ ਮੁਤਾਬਿਕ ਪੰਜਾਬ ਰੋਡਵੇਜ, ਪਨਬਸ ਸਾਂਝੀ ਐਕਸ਼ਨ ਕਮੇਟੀ ਨੇ ਅਪਨੀ ਮੰਗਾਂ ਨੁੰ ਲੈਕੇ ਪੰਜਾਬ ਰੋਡਵੇਜ ਡਿਪੋ ਵਿਚ ਗੇਟ ਰੈਲੀ ਕੀਤੀ।ਪਨਬਸ ਕਾਂਟਰੇਕਟ ਯੂਨਿਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦਸਿਆ ਕਿ ਸਰਕਾਰ ਕਰੋਨਾ ਦੀ ਆੜ ਵਿਚ ਪੀਆਰਟੀਸੀ ਨੁੰ ਕਾਰਪੋਰੇਸ਼ਨ ਵਿੱਚ ਮਰਜ ਕਰਨ ਦੀ ਤਿਆਰੀ ਕਰ ਰਹੀ ਹੈ।ਜਿਸਨੁੰ ਯੁਨਿਅਨ ਕਦੇ ਬਰਦਾਸ਼ਤ ਨਹੀਂ ਕਰੇਗੀ।ਉਨਾ ਕਿਹਾ ਕਿ ਕਰੋਨਾ ਦੇ ਚਲਦੇ ਰੋਡਵੇਜ ਵਿੱਚ ਠੇਕਾ ਕਰਮਚਾਰਿਆਂ ਵਲੋਂ ਪੂਰੀ ਇਮਾਨਦਾਰੀ ਦੇ ਨਾਲ ਅਪਨੀ ਡਿਉਟੀ ਨਿਭਾਈ ਗਈ ਹੈ।ਪਰ ਹੁਣ ਸਰਕਾਰ ਵਲੋਂ ਉਨਾ ਦੀ ਮੰਗਾਂ ਨੁੰ ਅਨਦੇਖਾ ਕਰ ਪੀਆਰਟੀਸੀ ਨੁੰ ਕਾਰਪੋਰੇਸ਼ਨ ਵਿੱਚ ਮਰਜ ਕੀਤਾ ਜਾ ਰਿਹਾ ਹੈ।ਉਨਾ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਕਾਰਪੋਰੇਸ਼ਨ ‘ਚ ਮਰਜ ਕਰਨ ਦੇ ਫੈਸਲੇ ਨੁੰ ਵਾਪਿਸ ਲਿਆ ਜਾਵੇ।ਇਸਦੇ ਨਾਲ ਠੇਕਾ ਮੁਲਾਜਿਮਾਂ ਨੁੰ ਪੱਕਾ ਕੀਤਾ ਜਾਵੇ।ਕਰਮਚਾਰਿਆਂ ਨੁੰ ਮਾਨਯੋਗ ਅਦਾਲਤ ਦੇ ਫੈਸਲੇ ਦੇ ਮੁਤਾਬਿਕ ਬਰਾਬਰ ਕੰਮ ਬਰਾਬਰ ਵੇਤਨ ਦਿੱਤਾ ਜਾਵੇ।ਕਰਜ ਮੁੱਕਤ ਬਸਾਂ ਨੁੰ ਪੰਜਾਬ ਰੋਡਵੇਜ ਵਿੱਚ ਮੁਲਾਜਿਮਾਂ ਸਮਤੇ ਸ਼ਾਮਿਲ ਕੀਤਾ ਜਾਵੇ।ਵਰਕਰਾਂ ਤੇ ਲਗਾਈ ਕੰਡੀਸ਼ਨ ਖਤਮ ਕੀਤੀ ਜਾਵੇ।ਉਨਾ ਕਿਹਾ ਕਿ ਜੇਕਰ ਸਰਕਾਰ ਨੇ ਉਨਾ ਦੀ ਮੰਗਾਂ ਨੁੰ ਜਲਦ ਪੂਰਾ ਨਾ ਕੀਤਾ ਤਾਂ ਪੰਜਾਬ ਦੇ ਸਾਰੇ 18 ਡਿਪੁਆਂ ਨੁੰ ਬੰਦ ਕਰ ਹੜਤਾਲ ਕੀਤੀ ਜਾਵੇਗੀ।ਉਸਦੇ ਬਾਅਦ 15 ਦਿਸੰਬਰ ਨੁੰ ਪੰਜਾਬ ਰੋਡਵੇਜ ਡਿਪੋ ‘ਚ ਗੇਟ ਰੈਲੀ ਕੀਤੀ ਜਾਵੇਗੀ।ਜੱਦਕਿ 16 ਦਿਸੰਬਰ ਨੁੰ ਟਰਾਂਸਪੋਰਟ ਮੰਤਰੀ ਦੇ ਖੇਤਰ ਵਿੱਚ ਝੰਡਾ ਮਾਰਚ ਕੱਡਿਆ ਜਾਵੇਗਾ।ਜੇਕਰ ਫਿਰ ਵੀ ਉਨਾ ਦੀ ਮੰਗਾਂ ਨੁੰ ਪੂਰਾ ਨਾ ਕੀਤਾ ਗਿਆ ਤਾਂ ਯੁਨਿਅਨ ਵਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ।ਇਸ ਮੌਕੇ ਤੇ ਇਕਬਾਲ ਸਿੰਘ, ਕਮਲ ਜੋਤੀ, ਰਾਜ ਕੁਮਾਰ, ਕੁਲਦੀਪ ਸਿੰਘ, ਯਸ਼ਪਾਲ, ਜੀਵਨ ਵਰਮਾ, ਸਰਬਜੀਤ ਸਿੰਘ, ਗੁਰਮੀਤ ਸਿੰਘ ਅਤੇ ਹੋਰ ਮੌਜੂਦ ਸਨ। 

Related posts

Leave a Reply