#PUNJAB : ਭਿਆਨਕ ਹਾਦਸਾ : ਬੇਕਾਬੂ ਹੋਇਆ ਟਰੱਕ, 4 ਦੀ ਦਰਦਨਾਕ ਮੌਤ

ਸੁਨਾਮ / ਸੰਗਰੂਰ, 17 ਸਤੰਬਰ :

ਸੁਨਾਮ ਨੇੜੇ ਭਿਆਨਕ ਹਾਦਸਾ ਵਿੱਚ ਸੜਕ ਉਤੇ ਕੰਮ ਕਰਦੇ 4 ਮਜ਼ਦੂਰਾਂ ਦੀ ਮੌਤ ਹੋਣ ਦੀ ਖ਼ਬਰ ਹੈ। 

ਜਾਣਕਾਰੀ ਅਨੁਸਾਰ ਸੁਨਾਮ ਪਟਿਆਲਾ ਰੋਡ ਉਤੇ ਪਿੰਡ ਬਿਸ਼ਨਪੁਰਾ ਵਿੱਚ ਮਨਰੇਗਾ ਮਜ਼ਦੂਰ ਸੜਕ ਤੇ ਕੰਮ ਕਰ ਰਹੇ ਸਨ। ਮਨਰੇਗਾ ਮਜ਼ਦੂਰਾਂ ਉਤੇ ਬੇਕਾਬੂ ਹੋਇਆ ਟਰੱਕ ਚੜ੍ਹ ਗਿਆ, ਜਿਸ ਕਾਰਨ ਮੌਕੇ ਉਤੇ 4 ਮਜ਼ਦੂਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ  ਛੋਟਾ ਸਿੰਘ ਪੁਰੀ, ਜਰਨੈਲ ਸਿੰਘ ਅਤੇ ਗੁਰਦੇਵ ਕੌਰ, ਹਰਪਾਲ ਸਿੰਘ ਪਾਲਾ ਵਜੋਂ ਹੋਈ ਹੈ।

ਘਟਨਾ ਤੋਂ ਬਾਅਦ ਟਰੱਕ ਚਾਲਕ ਮੌਕੇ ਉਤੇ ਫਰਾਰ ਹੋ ਗਿਆ, ਜਿਸ ਨੂੰ ਲੋਕਾਂ ਨੇ ਫੜ੍ਹਕੇ ਪੁਲਿਸ ਹਵਾਲੇ ਕਰ ਦਿੱਤਾ। ਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਮਜ਼ਦੂਰ ਦੁਪਹਿਰ ਦਾ ਖਾਣਾ ਖਾ ਕੇ ਸੜਕ ਕਿਨਾਰੇ ਬੈਠੇ ਸਨ। ਕੁਝ ਮਜ਼ਦੂਰਾਂ ਦੀ ਮੌਕੇ ਉਤੇ ਭੱਜਣ ਕਾਰਨ ਜਾਨ ਬਚ ਗਈ।

ਚਾਰ ਜਾਣੇ ਮੌਕੇ ਉਤੇ ਭਜ ਨਾ ਸਕੇ, ਜੋ ਟਰੱਕ ਦੀ ਲਪੇਟ ਵਿੱਚ ਆ ਗਏ। ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

1000
1000

Related posts

Leave a Reply