#Punjab :ਐੱਸਐੱਸਪੀ ਦਫ਼ਤਰ ਅੱਗੇ ਲੱਗੇਗਾ ਧਰਨਾ, ਥਾਣਿਆਂ ‘ਚ ਗਰੀਬਾਂ ਨਾਲ ਸ਼ਰੇਆਮ ਧੱਕੇਸ਼ਾਈਆਂ : ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ

ਬਟਾਲਾ : ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਵੱਲੋਂ ਪਿਛਲੇ ਦਿਨੀ ਐੱਸਐੱਸਪੀ ਬਟਾਲਾ ਦਫ਼ਤਰ ਮੁਹਰੇ ਧਰਨਾ ਲਗਾਉਣ ਤੋਂ ਬਾਅਦ ਦਾ ਭਰੋਸਾ ਮਿਲਣ ਤੋਂ ਬਾਅਦ ਵੀ ਇਨਸਾਫ਼ ਨਹੀਂ ਮਿਲਿਆ , ਜਿਸ ਕਾਰਨ ਵਾਲਮੀਕਿ ਮਜ਼੍ਹਬੀ ਸਿੱਖ  ਮੋਰਚਾ ਦੂਜੀ ਵਾਰ ਐੱਸਐੱਸਪੀ ਦਫ਼ਤਰ ਸਾਹਮਣੇ ਧਰਨਾ ਲਗਾਵੇਗਾ।

ਇਸ ਸਬੰਧੀ ਵਾਲਮੀਕੀ ਮਜ੍ਹਬੀ ਸਿੱਖ ਮੋਰਚਾ ਪੰਜਾਬ ਪ੍ਰਧਾਨ ਮਹਿੰਦਰ ਸਿੰਘ ਹਮੀਰਾ ਨੇ ਕਿਹਾ  ਕਿ ਪਿਛਲੇ ਦਿਨੀ ਬਟਾਲਾ ਐੱਸਐੱਸਪੀ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ ਅਤੇ ਐੱਸਪੀਡੀ ਗੁਰਪ੍ਰੀਤ ਸਿੰਘ ਵੱਲੋਂ ਇਨਸਾਫ਼ ਦੇਣ ਦਾ ਭਰੋਸਾ ਦਿੱਤਾ ਗਿਆ, ਪਰ ਅੱਜ ਤੱਕ ਇਨਸਾਫ਼ ਨਹੀਂ ਮਿਲਿਆ ।

 

ਉਹਨਾਂ ਕਿਹਾ ਕਿ ਪੁਲਿਸ ਜ਼ਿਲ੍ਹਾ ਬਟਾਲਾ ਦੇ ਅਧੀਨ ਪੈਂਦੇ ਥਾਣਿਆਂ ‘ਚ ਗਰੀਬਾਂ ਨਾਲ ਸ਼ਰੇਆਮ ਧੱਕੇਸ਼ਾਈਆਂ ਹੋ ਰਹੀਆਂ ਹਨ, ਜਿਸਦੇ ਬਹੁਤ ਸਾਰੇ ਕੇਸ ਥਾਣਿਆਂ ਦੇ ਅੰਦਰ ਚੱਲ ਰਹੇ ਹਨ। ਉਹਨਾਂ ਕਿਹਾ ਕਿ ਥਾਣਾ ਘੁਮਾਣ ‘ਚ ਬਲਜੀਤ ਸਿੰਘ ਪੁੱਤਰ ਰੋਲਾ ਸਿੰਘ ਅਤੇ ਉਸ ਦੇ ਪਰਿਵਾਰਕ 11 ਮੈਂਬਰਾਂ ਉੱਪਰ ਪਰਚਾ ਦਰਜ ਕੀਤਾ ਗਿਆ, ਜੋ ਝੂਠਾ ਤੇ ਬੇਬੁਨਿਆਦ ਸੀ।

ਇਸ ਸਬੰਧੀ ਮੋਰਚੇ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਐੱਸਐੱਸਪੀ ਬਟਾਲਾ ਵਿਖੇ ਜਲਦ ਹੀ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਪੰਜਾਬ ਯੂਥ ਪ੍ਰਧਾਨ ਡਾਕਟਰ ਰੋਮੀ, ਜ਼ਿਲਾ  ਯੂਥ ਪ੍ਰਧਾਨ ਰਣਜੀਤ ਸਿੰਘ ਦਕੋਹਾ, ਪ੍ਰਧਾਨ ਰਾਣਾ, ਬਲਜੀਤ ਸਿੰਘ, ਹਰਜੀਤ ਕੌਰ, ਭੋਮਾ, ਰਾਜਨ ਮਸੀਹ, ਤੇ ਮੋਰਚੇ ਦੇ ਅਹੁਦੇਦਾਰ ਅਤੇ ਮੈਂਬਰ  ਹਾਜ਼ਰ ਸਨ।

1000

Related posts

Leave a Reply