ਪੰਜਾਬ ਅਤੇ ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋ ਉਲੀਕੇ ਸੂਬਾ ਪੱਧਰੀ ਸੰਘਰਸ਼ ਅਨੁਸਾਰ ਗੜਸ਼ੰਕਰ ਚ ਰੋਸ ਰੈਲੀ



ਗੜ੍ਹਸ਼ੰਕਰ 13 ਅਗਸਤ (ਅਸ਼ਵਨੀ ਸ਼ਰਮਾਂ) : ਪੰਜਾਬ ਅਤੇ ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋ ਉਲੀਕੇ ਸੂਬਾ ਪੱਧਰੀ ਸੰਘਰਸ਼ ਅਨੁਸਾਰ ਅੱਜ ਇਥੇ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਪੀ. ਡਬਲਯ. ਡੀ ਰੇਸਟ ਹਾਊਸ ਵਿਖੇ ਮੱਖਣ ਸਿੰਘ ਵਾਹਿਦ ਪੁਰੀ, ਪ੍ਰਿੰਸੀਪਲ ਪਿਆਰਾ ਸਿੰਘ, ਰਾਮ ਜੀ ਦਾਸ ਚੌਹਾਨ ਦੀ ਅਗਵਾਈ ਵਿਚ ਮੰਗਾਂ ਸਬੰਧੀ ਰੋਹ ਭਰਪੂਰ ਰੈਲੀ ਅਤੇ ਨਾਅਰੇਬਾਜੀ ਕਰਨ ਉਪਰੰਤ ਸ਼ਹਿਰ ਵਿਚ ਮੋਟਰਸਾਈਕਲ ਮਾਰਚ ਕੀਤਾ ਗਿਆ ਅਤੇ ਆਨੰਦਪੁਰ ਸਾਹਿਬ ਚੌਕ ਵਿਚ ਹਲਕਾ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਨੂੰ ਮੰਗਾਂ ਸਬੰਧੀ ਮੰਗ ਪੱਤਰ ਸੌਪਿਆ I ਮੰਗ ਪੱਤਰ ਪ੍ਰਾਪਤ ਕਰਨ ਉਪੰਰਤ ਹਲਕਾ ਵਿਧਾਇਕ ਆਉਂਣ ਵਿਧਾਨ ਸਭਾ ਸੈਸ਼ਨ ਵਿਚ ਮੁਲਾਜ਼ਮ ਮੰਗਾਂ ਦਾ ਮੁੱਦਾ ਉਠਾਉਣ ਦਾ ਭਰੋਸਾ ਦਿਵਾਇਆ !

ਇਸ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਸਰਕਾਰ ਤੇ ਦੋਸ਼ ਲਾਇਆ ਕਿ ਸਰਕਾਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਵਜਾਏ ਮੁਲਾਜ਼ਮਾ ਦੇ ਭੱਤੇ ਅਤੇ ਤਨਖਾਹਾਂ ਵਿਚ ਲਗਾਤਾਰ ਕਟੌਤੀ ਕਰ ਰਹੀ ਹੈ l ਕਰੋਨਾ ਦੀ ਆੜ ਵਿਚ ਮੁਲਾਜ਼ਮਾ ਤੇ ਆਮ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੇ ਲਗਾਤਾਰ ਕੱਟ ਲਗਾਇਆ ਜਾ ਰਿਹਾ ਹੈ ਜਦ ਕਿ ਮੰਤਰੀਆਂ ਅਤੇ ਵਿਧਾਇਕਾਂ ਨੂੰ ਮਿਲਣ ਵਾਲੀਆਂ ਸਹੂਲਤਾ ਵਿਚ ਵਾਧਾ ਕੀਤਾ ਜਾ ਰਿਹਾ ਹੈ। ਸਰਕਾਰ ਸਰਕਾਰੀ ਵਿਭਾਗਾਂ ਵਿਚੋ ਲਗਾਤਾਰ ਪੋਸਟਾਂ ਖਤਮ ਕਰ ਰਹੀ ਹੈ ਅਤੇ ਬੇਰੂਜ਼ਗਾਰ ਨੌਜਵਾਨਾਂ ਤੋਂ ਨੌਕਰੀ ਦਾ ਹੱਕ ਖੋਹ ਰਹੀ ਹੈ l ਕਰੋਨਾ ਦੀ ਆੜ ਵਿਚ ਸਰਕਾਰ ਵਲੋ ਮੁਲਾਜ਼ਮ ਅਤੇ ਆਮ ਲੋਕਾਂ ਦੇ ਸੰਘਰਸ਼ਾਂ ਨੂੰ ਦਬਾਉਣ ਲਈ ਕੋਝੇ ਹੱਥ ਕੰਡੇ ਅਪਣਾਏ ਜਾ ਰਹੇ ਹਨ , ਸਰਕਾਰ ਦਾ ਦੀਵਾਲਾ ਇਥੋਂ ਤੱਕ ਨਿਕਲ ਚੁੱਕਿਆ ਹੈ ਕਿ ਮਿਡ-ਡੇੰ – ਮੀਲ ਵਰਕਰਾਂ ਨੂੰ ਮਿਲਣ ਵਾਲਾ ਭੱਤਾ ਪਿਛਲੇ ਕਈ ਮਹੀਨਿਆਂ ਤੋਂ ਰੁਕਿਆ ਪਿਆ ਹੈ I

ਬੁਲਾਰਿਆਂ ਨੇ ਮੰਗ ਕੀਤੀ ਵੱਖ – ਵੱਖ ਵਿਭਾਗਾ ਵਿਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਤਨਖ਼ਾਹ ਕਮਿਸ਼ਨ ਦੀ  ਰਿਪੋਰਟ ਤੁਰੰਤ ਰਿਲੀਜ਼ ਕੀਤੀ ਜਾਵੇ, ਡੀ.ਏ. ਦੀਆਂ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ, ਖਾਲੀ ਅਸਾਮੀਆਂ ਤੁਰੰਤ ਭਰੀਆ ਜਾਣ, ਮੁਲਾਜ਼ਮ ਪੱਖੀ ਅਦਾਲਤੀ ਫੈਸਲੇ ਲਾਗੂ ਕੀਤੇ ਜਾਣ, ਵਿਭਾਗਾਂ ਦਾ ਨਿੱਜੀਕਰਣ ਬੰਦ ਕੀਤਾ ਜਾਵੇ, ਖਤਮ ਕੀਤੀਆ  ਪੋਸਟਾਂ ਬਹਾਲ ਕੀਤੀਆਂ ਜਾਣ l ਜੇਕਰ ਸਰਕਾਰ ਨੇ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ  15 ਅਗਸਤ ਨੂੰ ਪੰਜਾਬ ਦਾ ਸਮੁੱਚਾ ਮੁਲਾਜ਼ਮ ਸੰਕਲਪ ਦਿਵਸ ਮਨਾਏਗਾ ਤੇ ਸਰਕਾਰ ਵਿਰੁੱਧ ਫੈਸਲਾਕੁਨ ਸੰਘਰਸ਼ ਵਿੱਢਆ ਜਾਵੇਗਾ ਜਿਸ ਦੀ ਜਿੰਮੇਵਾਰੀ ਸਰਕਾਰ ਸਿਰ ਹੋਵੇਗੀ I ਇਸ ਸਮੇਂ ਮੁਲਾਜ਼ਮ ਆਗੂ ਅਮਰੀਕ ਸਿੰਘ, ਸ਼ਾਮ ਸੁੰਦਰ ਕਪੂਰ, ਨਰੇਸ਼ ਕੁਮਾਰ ਭੰਮੀਆਂ, ਨਿਰਭੈਲ ਸਿੰਘ, ਸੁੱਚਾ ਸਿੰਘ, ਪਰਮਿੰਦਰ ਪੱਖੋਵਾਲ, ਜੀਤ ਸਿੰਘ, ਸ਼ਰਮੀਲਾ ਰਾਣੀ, ਕੁਲਵਿੰਦਰ ਸਿੰਘ, ਪਵਨ ਕੁਮਾਰ, ਸੁਰਜੀਤ ਕਾਲਾ, ਜਗਦੀਸ਼ ਰਾਮ, ਨਰੇਸ਼ ਕਪੂਰ, ਮੱਖਣ ਲੰਗੇਰੀ, ਸੋਹਣ ਸਿੰਘ ਪੈਨਸ਼ਨਰ ਆਗੂ ਸਰੂਪ ਚੰਦ , ਬਲਵੰਤ ਰਾਮ, ਸ਼ਿੰਗਾਰਾ ਰਾਮ ਹਾਜ਼ਰ ਸਨ

Related posts

Leave a Reply