ਅੱਜ ਹੋਵੇਗੀ ਗੁਰਦਾਸਪੁਰ ਮੁਲਾਜ਼ਮ ਮੋਰਚੇ ਦੀ ਮੀਟਿੰਗ
ਗੁਰਦਾਸਪੁਰ 31 ਅਗਸਤ ( ਅਸ਼ਵਨੀ ) : ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਗੁਰਦਾਸਪੁਰ ਵਲੋਂ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੇ ਸੱਦੇ ਤੇ ਪੰਜਾਬ ਅਤੇ ਯੂ ਟੀ ਮੁਲਾਜ਼ਮ ਸੰਘਰਸ਼ ਮੋਰਚੇ ਵਲੋਂ ਉਲੀਕੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਹਰਜਿੰਦਰ ਸਿੰਘ ਵਡਾਲਾ ਬਾਂਗਰ ਅਤੇ ਜਰਨਲ ਸਕੱਤਰ ਅਮਰਜੀਤ ਸ਼ਾਸਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਵਰਗਿਸ ਸਲਾਮਤ ਅਤੇ ਜਮੀਤ ਰਾਜ ਪ੍ਰੈਸ ਸਕੱਤਰ ਨੇ ਕਿਹਾ ਕਿ ਡੀ ਐਮ ਐਫ ਪੰਜਾਬ ਗੁਰਦਾਸਪੁਰ ਵਲੋਂ ਮੁਲਾਜ਼ਮ ਸੰਘਰਸ਼ ਮੋਰਚੇ ਦੀ ਮੀਟਿੰਗ ਵਿੱਚ ਸ਼ਾਮਲ ਹੋ ਕੇ ਜ਼ਿਲਾ ਪੱਧਰੀ ਰੈਲੀ ਦੀ ਤਾਰੀਖ਼ ਦਾ ਐਲਾਨ ਕੀਤਾ ਜਾਵੇਗਾ।
ਡੀ ਐਮ ਐਫ ਪੰਜਾਬ ਗੁਰਦਾਸਪੁਰ ਦੀ ਮੀਟਿੰਗ ਵਿੱਚ ਮੁਲਾਜ਼ਮ ਮੰਗਾਂ ਦੇ ਹੱਕ ‘ਚ ਅਤੇ ਕੇਂਦਰ ਤੇ ਪੰਜਾਬ ਸਰਕਾਰਾਂ ਵੱਲੋਂ ਕਰੋਨਾ ਲਾਗ ਦੀ ਆੜ ਵਿੱਚ ਲੋਕਾਂ ‘ਤੇ ਵਿੱਢੇ ਹਮਲੇ ਖਿਲਾਫ ਕੀਤੇ ਜਾ ਰਹੇ ਸੰਘਰਸ਼ ਨੂੰ ਹੋਰ ਤੇਜ ਕਰਨ ਦਾ ਫੈਸਲਾ ਕੀਤਾ ਗਿਆ। ਸੂਬਾ ਪੱਧਰੀ ਮੀਟਿੰਗ ਦੇ ਫੈਸਲੇ ਅਨੁਸਾਰ 1 ਤੋਂ 10 ਸਤੰਬਰ 2020 ਤੱਕ ਜ਼ਿਲ੍ਹਾ ਪੱਧਰੀ ਰੈਲੀਆਂ ਕਰਕੇ ਸ਼ਹਿਰਾਂ ਵਿੱਚ ਰੋਸ ਮਾਰਚ ਕਰਨ, 15 ਸਤੰਬਰ ਨੂੰ ਮੋਰਚੇ ਦੀ ਸੂਬਾ ਕਮੇਟੀ ਅਤੇ ਜ਼ਿਲ੍ਹਾ ਕਮੇਟੀਆਂ ਦੇ 250 ਮੈਂਬਰਾਂ ਦੇ ਸਮੂਹਿਕ ਵਫ਼ਦ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦੇਣ ਲੲੀ ਮੋਤੀ ਮਹਿਲ ਪਟਿਆਲਾ ਵਿਖੇ ਜਾਣ ਦੇ ਜੱਥੇਬੰਦਕ ਪ੍ਰੋਗਰਾਮਾਂ ‘ਚ ਭਰਵੀ ਸ਼ਮੂਲੀਅਤ ਕਰਨ ਸਮੇਤ ਭਵਿੱਖ ਦੇ ਸੰਭਾਵੀਂ ਖੇਤਰੀ ਅਤੇ ਸੂਬਾਈ ਸੰਘਰਸ਼ਾਂ ਲਈ ਵੀ ਬੱਝਵੀਂ ਤਿਆਰੀ ਵਿੱਢੀ ਜਾਵੇਗੀ।
ਡੀ.ਐਮ.ਐਫ ਦੀ ਜਿਲਾ ਕਮੇਟੀ ਮੈਂਬਰ ਅਨੇਕ ਚੰਦ ਪਾਹੜਾ,ਉਪਕਾਰ ਸਿੰਘ ਵਡਾਲਾ ਬਾਂਗਰ,ਨਿਰਮਲ ਸਿੰਘ ਸਰਵਾਲੀ,ਹਰਦੇਵ ਸਿੰਘ ਬਟਾਲਾ,ਰਾਜਵਿੰਦਰ ਕੌਰ ,ਬਲਵਿੰਦਰ ਕੌਰ ਅਲੀ ਸ਼ੇਰ,ਅਮਰਜੀਤ ਕੌਰ ਗੁਰਦਾਸਪੁਰ ਅਤੇ ਗੁਰਵਿੰਦਰ ਕੌਰ ਬਹਿਰਾਮਪੁਰ ਨੇ ਕਿਹਾ ਕਿ ਸੂਬਾਈ ਮੁਲਾਜ਼ਮਾਂ ਦਾ ਤਨਖਾਹ ਕਮਿਸ਼ਨ 31 ਦਸੰਬਰ 2020 ਤੱਕ ਅੱਗੇ ਪਾ ਦਿੱਤਾ ਗਿਆ ਹੈ ਅਤੇ ਕੇਂਦਰੀ ਤਨਖਾਹ ਸਕੇਲਾਂ ਤੋਂ ਵਧੇਰੇ ਸਕੇਲ ਦੇਣ ‘ਤੇ ਰੋਕ ਲਗਾ ਦਿੱਤੀ ਹੈਂ। ਇਸੇ ਤਰ੍ਹਾਂ ਜਨਵਰੀ 2018 ਤੋਂ ਡੀ.ਏ ਜਾਮ ਹੈ ਅਤੇ 158 ਮਹੀਨਿਅਆਂ ਦਾ ਬਕਾਇਆ ਦੱਬਿਆ ਹੋਿੲਆ ਹੈ। ਮਜ਼ਦੂਰਾਂ ਦੀ ਘੱਟੋ ਘੱਟ ਉਜ਼ਰਤਾਂ ਦੇ ਵਾਧੇ ਵਾਲੇ ਕਿਰਤ ਵਿਭਾਗ ਦੇ ਪੱਤਰ ਨੂੰ ਰੱਦ ਕਰ ਦਿੱਤਾ ਹੈ। ਹਜ਼ਾਰਾਂ ਕੱਚੇ, ਕੰਟਰੈਕਟ ਅਤੇ ਸੁਸਾਇਟੀਆਂ ਦੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ। ਮਿਡ ਡੇ ਮੀਲ ਅਤੇ ਆਸ਼ਾ ਵਰਕਰਾਂ ਕੋਲੋਂ ਨਿਗੂਣੇ ਭੱਤਿਆਂ ‘ਤੇ ਕੰਮ ਕਰਵਾਾਇਆ ਜਾ ਰਿਹਾ ਹੈ।
ਐਨ.ਪੀ.ਐਸ. ਲਾਗੂ ਕਰਕੇ ਜਨਵਰੀ 2004 ਤੋਂ ਬਾਅਦ ਵਾਲੇ ਮੁਲਾਜ਼ਮਾਂ ਦੀ ਪੈਨਸ਼ਨ ਖੋਹੀ ਜਾ ਚੁੱਕੀ ਹੈ। ਮੋਨਟੇਕ ਸਿੰਘ ਆਹਲੂਵਾਲੀਆ ਕਮੇਟੀ ਦੀ ਸਾਜਿਸ਼ੀ ਰਿਪੋਰਟ ਰਾਹੀਂ ਨਿੱਜੀਕਰਨ ਪੱਖੀ ਅਤੇ ਮੁਲਾਜ਼ਮਾਂ,ਕਿਸਾਨਾਂ ਤੇ ਹੋਰ ਵਰਗਾਂ ਦੇ ਵਿਰੋਧ ਵਿੱਚ ਸਿਫਾਰਸ਼ਾਂ ਕਰਵਾਈਆਂ ਜਾ ਰਹੀਆਂ ਹਨ। ਪੰਜਾਬ ਦੇ ਮੁਲਾਜ਼ਮਾਂ ਨੂੰ ਮਿਲਦਾ ਨਿਗੂਣਾ ਮੋਬਾਿੲਲ ਭੱਤਾ ਅੱਧਾ ਕਰ ਦਿੱਤਾ ਗਿਅਾ ਹੈ। ਪੁਨਰਗਠਨ ਦੇ ਨਾਂ ਹੇਠ ਵਿਭਾਗਾਂ ਦੀਆਂ ਹਜ਼ਾਰਾਂ ਪੋਸਟਾਂ ਖ਼ਤਮ ਕੀਤੀਆਂ ਜਾ ਰਹੀਆਂ ਹਨ। ਗੁਰੂ ਨਾਨਕ ਥਰਮਲ ਪਲਾਂਟ ਬਠਿੰਡਾ ਅਤੇ ਹੋਰ ਜਨਤਕ ਅਦਾਰੇ ਧੜਾ ਧੜ ਵੇਚੇ ਜਾ ਰਹੇ ਹਨ। ਨਵੀਂ ਸਿੱਖਿਆ ਨੀਤੀ ਰਾਹੀਂ ਸਿੱਖਿਆ ਦੇ ਨਿੱਜੀਕਰਨ ਅਤੇ ਭਗਵੇਂਕਰਨ ਨੂੰ ਸਮਾਜ ‘ਤੇ ਥੋਪਣ ਦਾ ਕੋਝਾ ਯਤਨ ਕੀਤਾ ਗਿਆ ਹੈ।
ਮੀਟਿੰਗ ਦੌਰਾਨ ਯੂ.ਟੀ ਤੇ ਪੰਜਾਬ ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ ‘ਪੰਜਾਬ ਤੇ ਯੂ.ਟੀ. ਮੁਲਾਜ਼ਮ/ਪੈਨਸ਼ਨਰਜ਼ ਸੰਘਰਸ਼ ਕਮੇਟੀ’ ਨੂੰ ਪੰਜਾਬ ਸਰਕਾਰ ਦੇ ਮਾਰੂ ਹਮਲਿਆਂ ਵਿਰੁੱਧ ਮੁਲਾਜ਼ਮਾਂ ਦਾ ਇੱਕ ਸਾਂਝਾ ਥੜਾ ਉਸਾਰ ਕੇ ਸਾਂਝੇ ਸੰਘਰਸ਼ ਲੜਨ ਵਾਲੇ ਰਾਹ ਪੈਣ ਲਈ ਅਪੀਲ ਕਰਨ ਦੇ ਨਾਲ ਨਾਲ ਹੋਰ ਸੁਹਿਰਦ ਯਤਨ ਕਰਨ ਦਾ ਸਵਾਗਤ ਕਰਦਿਆਂ ਸੰਘਰਸ਼ ਦੇ ਨਾਲ ਨਾਲ ਏਕਤਾ ਲਈ ਯਤਨ ਜਾਰੀ ਰੱਖਣ ਦਾ ਸੁਨੇਹਾ ਜਾਰੀ ਕੀਤਾ ਗਿਆ ਇਸ ਮੌਕੇ ਜਮੀਤ ਰਾਜ ,ਹਰਦੀਪ ਸਿੰਘ,ਮਨੋਹਰ ਲਾਲ ਸੋਹਲ,ਮਨੋਹਰ ਭੋਪੁਰ ਸੈਦਾ ,ਪਰਮਜੀਤ ਕੌਰ ਬਾਠਾਂ ਵਾਲਾ,ਕਮਲੇਸ਼ ਕੁਮਾਰੀ,ਬਬੀਤਾ ਅਤੇ ਅੰਜੂ ਹਾਜ਼ਰ ਸਨ।
- ਡੋਨਾਲਡ ਟਰੰਪ ਵੱਲੋਂ ਕੈਨੇਡਾ ‘ਤੇ ਲਗਾਏ ਟੈਰਿਫ ਤੋਂ ਬਾਦ ਟਰੂਡੋ ਨੇ ਕੀਤਾ ਇਹ ਐਲਾਨ, ਮੈਕਸੀਕੋ ਨੇ ਵੀ ਦਿੱਤੀ ਪ੍ਰਤੀਕਿਰਿਆ
- ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਦੁਆਰਾ ‘EAGLE GROUP’ ਦਾ ਗਠਨ ਇੱਕ ਸਰਗਰਮ ਕਦਮ, ਵੋਟਰ ਲਿਸਟ ਵਿੱਚ ਗੜਬੜੀ ਦੀ ਜਾਂਚ ਕਰਨ ਲਈ ਵਿਸ਼ੇਸ਼ ਟੀਮ ਬਣਾਈ
- 5 ਫਰਵਰੀ ਨੂੰ ਛੁੱਟੀ ਸਰਕਾਰੀ ਛੁੱਟੀ ਘੋਸ਼ਿਤ
- ਜ਼ਮੀਨੀ ਕਬਜ਼ੇ ਨੂੰ ਲੈ ਕੇ ਝਗੜਾ: ਦੋ ਧਿਰਾਂ ਵਿਚਕਾਰ ਗੋਲੀਬਾਰੀ, ਤਿੰਨ ਜ਼ਖ਼ਮੀ
- ਪੰਜਾਬ ਸਰਕਾਰ ਨੇ ਬੁਢਾਪਾ ਸਕੀਮ ਵਾਸਤੇ 4000 ਕਰੋੜ ਰੁਪਏ ਦਾ ਰੱਖਿਆ ਬਜਟ
- Punjab Police Promotions : 727 Personnel Elevated by DIG Sidhu
- ਡੋਨਾਲਡ ਟਰੰਪ ਵੱਲੋਂ ਕੈਨੇਡਾ ‘ਤੇ ਲਗਾਏ ਟੈਰਿਫ ਤੋਂ ਬਾਦ ਟਰੂਡੋ ਨੇ ਕੀਤਾ ਇਹ ਐਲਾਨ, ਮੈਕਸੀਕੋ ਨੇ ਵੀ ਦਿੱਤੀ ਪ੍ਰਤੀਕਿਰਿਆ
- ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਦੁਆਰਾ ‘EAGLE GROUP’ ਦਾ ਗਠਨ ਇੱਕ ਸਰਗਰਮ ਕਦਮ, ਵੋਟਰ ਲਿਸਟ ਵਿੱਚ ਗੜਬੜੀ ਦੀ ਜਾਂਚ ਕਰਨ ਲਈ ਵਿਸ਼ੇਸ਼ ਟੀਮ ਬਣਾਈ
- 5 ਫਰਵਰੀ ਨੂੰ ਛੁੱਟੀ ਸਰਕਾਰੀ ਛੁੱਟੀ ਘੋਸ਼ਿਤ
- ਜ਼ਮੀਨੀ ਕਬਜ਼ੇ ਨੂੰ ਲੈ ਕੇ ਝਗੜਾ: ਦੋ ਧਿਰਾਂ ਵਿਚਕਾਰ ਗੋਲੀਬਾਰੀ, ਤਿੰਨ ਜ਼ਖ਼ਮੀ
- ਪੰਜਾਬ ਸਰਕਾਰ ਨੇ ਬੁਢਾਪਾ ਸਕੀਮ ਵਾਸਤੇ 4000 ਕਰੋੜ ਰੁਪਏ ਦਾ ਰੱਖਿਆ ਬਜਟ
EDITOR
CANADIAN DOABA TIMES
Email: editor@doabatimes.com
Mob:. 98146-40032 whtsapp