ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਆਜ਼ਾਦ ਕੌਂਸਲਰ ਸੁਰੇਂਦਰ ਮਨਹਾਸ ਨੂੰ ਕਾਂਗਰਸ ਵਿੱਚ ਕੀਤਾ ਸਾਮਲ


ਸੁਜਾਨਪੁਰ 19 ਫਰਵਰੀ(ਰਜਿੰਦਰ ਸਿੰਘ ਰਾਜਨ / ਅਵਿਨਾਸ਼ ਸ਼ਰਮਾ ) : ਸੁਜਾਨਪੁਰ ਦੀ ਨਗਰ ਕੌਂਸਲ ਚੋਣ ਵਿੱਚ ਭਾਰਤੀ ਜਨਤਾ ਪਾਰਟੀ ਤੋਂ ਬਾਗੀ ਵਾਰਡ ਨੰਬਰ 12 ਤੋਂ ਚੋਣ ਜਿੱਤਣ ਵਾਲੇ ਸੁਰੇਂਦਰ ਮਨਹਾਸ ਨੇ ਅੱਜ ਐਡਵੋਕੇਟ ਭਾਨੂ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕੀਤੀ। ਸੁਨੀਲ ਜਾਖੜ ਨੇ ਇਸ ਮੌਕੇ ਸੁਜਾਨਪੁਰ ਵਿਚ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ‘ਤੇ ਪਾਰਟੀ ਨੇਤਾਵਾਂ ਨੂੰ ਵਧਾਈ ਦਿੱਤੀ । ਇਸ ਮੌਕੇ ਸੁਨੀਲ ਜਾਖੜ ਨੇ ਕੌਂਸਲਰ ਸੁਰੇਂਦਰ ਮਨਹਾਸ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਕੀਤਾ। , ਇਸ ਮੌਕੇ ਕੌਂਸਲਰ ਸੁਰੇਂਦਰ ਮਨਹਾਸ ਨੇ ਕਿਹਾ ਕਿ ਉਹ ਠਾਕੁਰ ਭਾਨੂ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਹਲਕੇ ਸੁਜਾਨਪੁਰ ਵਿੱਚ ਕਾਂਗਰਸ ਪਾਰਟੀ ਦੇ ਸੰਗਠਨ ਨੂੰ ਮਜਬੂਤ ਕਰਨਾ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਪਾਰਟੀ ਦੀਆਂ ਨੀਤੀਆਂ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।, ਇਸੇ ਤਰ੍ਹਾਂ ਕਾਂਗਰਸ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸੁਜਾਨਪੁਰ ਵਿਧਾਨ ਸਭਾ ਹਲਕੇ ਤੋਂ ਜਿੱਤੇਗੀ।, ਇਸ ਮੌਕੇ ਕੈਪਟਨ ਸੰਦੀਪ ਸੰਧੂ, ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਜ਼ਿਲ੍ਹਾ ਪ੍ਰਧਾਨ ਐਕਸ ਸੰਜੀਵ ਬੈਂਸ, ਐਡਵੋਕੇਟ ਠਾਕੁਰ ਭਾਨੂ ਪ੍ਰਤਾਪ ਸਿੰਘ ,, ਠਾਕੁਰ ਸਾਹਿਬ ਸਿੰਘ ਸਾਬਾ, ਕੌਂਸਲਰ ਮਹਿੰਦਰ ਬਾਲੀ, ਸਰਪੰਚ ਭਰਤ ਸਲਾਰੀਆ, ਕੌਂਸਲਰ ਤਰਸੇਮ, ਮਨੀਸ਼ ਬਜਾਜ, ਪੁਨੀਤ ਕੁਮਾਰ, ਅਸ਼ੋਕ ਸ਼ਰਮਾ ਹਾਜਰ ਸਨ।

Related posts

Leave a Reply