ਪੰਜਾਬ ਦੇ ਲੋਕ ਨਾਚਾਂ ਦੇ ਸਰਟੀਫਿਕੇਟਾਂ ਦੀ ਗ੍ਰੇਡੇਸ਼ਨ ਅੱਜ ਤੱਕ ਨਹੀਂ ਹੋ ਸਕੀ : ਜੈਕਬ ਤੇਜਾ ਸਰਜੇਚੱਕ


ਗੁਰਦਾਸਪੁਰ 10 ਦਸੰਬਰ ( ਅਸ਼ਵਨੀ ) : ਖੁਰ ਰਹੀ ਵਿਰਾਸਤ ਵਿੱਸਰ ਰਿਹਾ ਸੱਭਿਆਚਾਰ ਟੁੱਟ ਰਹੀਆਂ ਸਾਂਝਾਂ ਨੂੰ ਜੋੜਨ ਦਾ ਯਤਨ ਕਰ ਰਿਹਾ ਲੋਕ ਸੱਭਿਆਚਾਰਕ ਪਿੜ ਰਜਿਸਟਰ ਗੁਰਦਾਸਪੁਰ ਦੇ ਬਾਨੀ ਤੇ ਭੰਗੜਾ ਕੋਚ ਸ੍ਰੀ ਜੈਕਬ ਤੇਜਾ ਨੇ ਆਖਿਆ ਕਿ ਭਾਰਤ ਦੀ ਵੰਡ ਤੋਂ ਬਾਅਦ ਪੰਜਾਬ ਦੇ ਲੋਕ ਨਾਚ ਬਹੁਤ ਉੱਚੀਆਂ ਬੁਲੰਦੀਆਂ ਨੂੰ ਛੂਹ ਚੁੱਕੇ ਹਨ।ਪਰ ਇਸ ਦੇ ਬਾਵਜੂਦ ਵੀ ਅੱਜ ਤਕ ਪੰਜਾਬ ਦੇ ਕਿਸੇ ਵੀ ਲੋਕ ਨਾਚ ਦੇ ਸਰਟੀਫਿਕੇਟ ਦੀ ਗ੍ਰੇਡੇਸ਼ਨ ਨਹੀਂ ਹੁੰਦੀ।ਪੰਜਾਬ ਦੇ  ਲੋਕ ਨਾਚ ਵਰਲਡ ਲੈਵਲ ਤੇ ਆਪਣੀ ਪਛਾਣ ਬਣਾਉਣ ਦੇ ਬਾਅਦ ਵੀ ਗ੍ਰੇਡੇਸ਼ਨ ਤੋਂ ਵਾਂਝੇ ਹਨ।ਪੰਜਾਬ ਦੇ ਨਾਚ ਸੱਭਿਆਚਾਰ ਦੀ ਝੂਠੀ ਸਿਆਸਤ ਦਾ ਸ਼ਿਕਾਰ ਹੋ ਰਹੇ ਹਨ।ਜੈਕਬ ਤੇਜਾ ਨੇ ਪੰਜਾਬ ਸਰਕਾਰ ,ਸੱਭਿਆਚਾਰਕ ਵਿਭਾਗ, ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੋਂ ਮੰਗ ਕੀਤੀ ਹੈ ਕਿ ਜਲਦ ਹੀ ਇਸ ਦਾ ਕੋਈ ਹੱਲ ਕੱਢਿਆ ਜਾਵੇ।ਇਨ੍ਹਾਂ ਲੋਕ ਨਾਚਾਂ ਦੇ ਸਰਟੀਫਿਕੇਟ ਦੀ ਗਰੇਡੇਸ਼ਨ ਕੀਤੀ ਜਾਵੇ ਤਾਂ ਜੋ ਵੱਧ ਤੋਂ ਵੱਧ ਪੰਜਾਬੀ ਨੌਜਵਾਨ ਕੁੜੀਆਂ-ਮੁੰਡਿਆਂ ਦਾ ਲੋਕ ਨਾਚਾਂ ਵੱਲ ਰੁਝਾਨ ਵਧ ਸਕੇ।ਸਰਟੀਫਿਕੇਟ ਸਿਰਫ ਲਿਫ਼ਾਫ਼ੇ ਭਰਨ ਤੱਕ ਹੀ ਸੀਮਤ ਨਾ ਰਹਿ ਜਾਣ।ਨਾਚਾਂ ਦੀ ਸਿਖਲਾਈ ਲੈਣ ਵਾਲਿਆਂ ਨੂੰ ਇਸ ਦਾ ਕੋਈ ਲਾਭ ਹੋ ਸਕੇ।ਤੇਜਾ ਨੇ ਪੰਜਾਬ ਦੇ ਪੁਰਾਣੇ ਅਤੇ ਨਵੇਂ ਕੋਚ ਸਾਹਿਬਾਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਵੀ ਸਰਟੀਫਿਕੇਟਾਂ ਦੀ ਗ੍ਰੇਡੇਸ਼ਨ ਲਈ ਹੰਭਲਾ ਮਾਰਨ ਤਾਂ ਕਿ ਸਿਖਲਾਈ ਲੈਣ ਵਾਲਿਆਂ ਨੂੰ ਅਸੀਂ ਸਰਟੀਫਿਕੇਟ ਦੀ ਮਹੱਤਤਾ ਬਾਰੇ ਜਾਣੂ ਕਰਵਾ ਸਕੀਏ।ਲੋਕ ਨਾਚ ਏਨੇ ਉੱਚੇ ਸਥਾਨ ਤੇ ਜਾਣ ਮਗਰੋਂ ਵੀ ਸਰਟੀਫਿਕੇਟ ਪੱਖੋਂ ਅਧੂਰੇ ਹਨ।ਨਾਚਾਂ  ਨੂੰ ਵੀ ਬਾਕੀ ਖੇਡਾਂ ਵਾਂਗ ਬਰਾਬਰ ਦਾ ਦਰਜਾ ਅਤੇ ਰਾਖਵਾਂਕਰਨ ਮਿਲਣਾ ਚਾਹੀਦਾ ਹੈ।

Related posts

Leave a Reply