ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਵਚਨਬੱਧ : ਸ.ਸੰਗਤ ਸਿੰਘ ਗਿਲਜੀਆਂ

ਪਿੰਡ ਦੇ ਵਿਕਾਸ ਲਈ 4 ਲੱਖ 40 ਹਜਾਰ ਰੁਪਏ ਦੀ ਗ੍ਰਾਂਟ ਦੇਣ ਦਾ ਕੀਤਾ ਐਲਾਨ

ਗੜ੍ਹਦੀਵਾਲਾ 23 ਦਸੰਬਰ (ਚੌਧਰੀ) : ਪੰਜਾਬ ਸਰਕਾਰ ਸਮੂਹ ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦੇਵੇਗੀ। ਇਹ ਵਿਚਾਰ ਮੁੱਖ ਸਲਾਹਕਾਰ ਮੁੱਖ ਮੰਤਰੀ ਪੰਜਾਬ ਅਤੇ ਹਲਕਾ ਵਿਧਾਇਕ ਐਮ ਐਲ ਏ ਸ. ਸੰਗਤ ਸਿੰਘ ਨੇ ਪਿੰਡ ਕਟੋਹੜ ‘ਚ ਸਮਾਗਮ ਦੌਰਾਨ ਸਮੂਹ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ । ਉਨਾਂ ਕਿਹਾ ਕਿ ਪੰਜਾਬ ਸਰਕਾਰ ਵਿਕਾਾ ਦੇ ਕੰਮਾਂ ਚ ਹੋਰ ਤੇਜੀ ਲਿਆਉਣ ਲਈ ਅਤੇ ਲੋਕਾਾਂ ਲਈ ਨਵੀਂਆਂ ਯੋਜਨਾਵਾਂ ਲਿਆਉਣ ਲਈ ਕਈ ਉਪਰਾਲੇ ਕਰ ਰਹੀ ਹੈ।

(ਸਮਾਗਮ ਦੌਰਾਨ ਹਾਜਰ ਪਿੰਡ ਕਟੋਹੜ ਦੇ ਲੋਕ)

ਇਸ ਮੌਕੇ ਉਨ੍ਹਾਂ ਨੇ ਪਿੰਡ ਦੇ ਵਿਕਾਸ ਲਈ 4 ਲੱਖ 40 ਹਜਾਰ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਪਿੰਡ ਦੇ ਲੋਕਾਂ ਨੇ ਪਿੰਡ ਕਟੋਹੜ ਤੋਂ ਕਕਰਾਲੀ ਤੱਕ ਦੀ ਸੜਕ ਬਣਾਉਣ ਅਤੇ ਸਿੰਚਾਈ ਲਈ ਪਾਣੀ ਦਾ ਬੋਰ ਕਰਵਾਉਣ ਤੇ ਸ ਸੰਗਤ ਸਿੰਘ ਗਿਲਜੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਂਗਰਸ ਦੀ ਕੋਰ ਕਮੇਟੀ ਮੈਂਬਰ ਜੋਗਿੰਦਰ ਸਿੰਘ ਗਿਲਜੀਆਂ, ਬਲਾਕ ਪ੍ਰਧਾਨ ਕੈਪਟਨ ਬਹਾਦਰ ਸਿੰਘ,ਸਾਬਕਾ ਸਰਪੰਚ ਨਿਰਮਲਾ ਦੇਵੀ,ਜਗੀਰ ਸਿੰਘ,ਸਤਨਾਮ ਸਿੰਘ ,ਨੰਬਰਦਾਰ ਜਰਨੈਲ ਸਿੰਘ ਸਮੇਤ ਭਾਰੀ ਗਿਣਤੀ ਵਿਚ ਲੋਕ ਹਾਜਰ ਸਨ। 

Related posts

Leave a Reply