LATEST NEWS: ਪੰਜਾਬ ਸਰਕਾਰ ਵਲੋਂ ਸਰਕਾਰੀ ਕਰਮਚਾਰੀਆਂ ਨੂੰ ਦੀਵਾਲੀ ਤੇ ਵੱਡਾ ਤੋਹਫ਼ਾ, ਨਵੀਂ ਸਕੀਮ ਲਾਂਚ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਦਫਤਰਾਂ ‘ਚ ਸੇਵਾਵਾਂ ਦੇਣ ਵਾਲੇ ਦਰਜਾ ਚਾਰ ਕਰਮਚਾਰੀਆਂ ਨੂੰ ਤਿਉਹਾਰ ਦੇ ਮੱਦੇਨਜ਼ਰ ਕਰਜ਼ ਸਕੀਮ ਦੇਣੀ ਸ਼ੁਰੂ ਕੀਤੀ ਗਈ ਹੈ ਤਾਂ ਜੋ ਕੋਵਿਡ-19 ਦੀ ਵਜ੍ਹਾ ਨਾਲ ਕਿਸੇ ਦਾ ਤਿਉਹਾਰ ਫਿੱਕਾ ਨਾ ਰਹੇ।

ਇਸ ਫੈਸਟੀਵਲ ਕਰਜ਼ ਸਕੀਮ ‘ਚ ਦਰਜਾ ਚਾਰ ਕਰਮਚਾਰੀ ਆਪਣੇ ਵਿਭਾਗ ਤੋਂ ਸੱਤ-ਸੱਤ ਹਜ਼ਾਰ ਰੁਪਏ ਦਾ ਕਰਜ਼ਾ ਲੈ ਸਕਦੇ ਹਨ। ਉਹ ਇਸ ਕਰਜ਼ ਨੂੰ ਪੰਜ ਕਿਸ਼ਤਾਂ ‘ਚ ਮੋੜ ਸਕਦੇ ਹਨ।

ਸਰਕਾਰ ਵੱਲੋਂ ਚਲਾਈ ਗਈ ਕਰਜ਼ ਸਕੀਮ ਨੂੰ 12 ਨਵੰਬਰ ਤਕ ਲਿਆ ਜਾ ਸਕਦਾ ਹੈ। ਇਸ ਦੀ ਵਸੂਲੀ ਦਸੰਬਰ ਮਹੀਨੇ ਦੀ ਤਨਖਾਹ ਨਾਲ ਪੰਜ ਬਰਾਬਰ ਕਿਸ਼ਤਾਂ ਦੇ ਹਿਸਾਬ ਨਾਲ ਕਟੌਤੀ ਕਰਨੀ ਸ਼ੁਰੂ ਕੀਤੀ ਜਾਵੇਗੀ।

ਕਰਜ਼ ਦੇਣ ਤੋਂ ਪਹਿਲਾਂ ਸਬੰਧਤ ਅਫਸਰ ਆਪਣੀ ਤਸੱਲੀ ਕਰਨ ਤੋਂ ਬਾਅਦ ਹੀ ਕਰਜ਼ ਜਾਰੀ ਕਰੇਗਾ। ਉਸ ਵੱਲੋਂ ਕਰਜ਼ਾ ਲੈਣ ਵਾਲੇ ਦਾ ਸਾਰਾ ਰਿਕਾਰਡ ਰੱਖਿਆ ਜਾਵੇਗਾ।

Related posts

Leave a Reply