ਕੇਂਦਰ ਸਰਕਾਰ ਦੇ ਤਿੰਨ ਆਰਡੀਨੈਂਸ ਤੇ ਬਿਜਲੀ ਬਿੱਲ 2020 ਨੂੰ ਪੰਜਾਬ ਸਰਕਾਰ ਰੱਦ ਕਰੇ : ਮੱਟੂ

ਗੜਸ਼ੰਕਰ  26 ਅਗਸਤ (ਅਸ਼ਵਨੀ ਸ਼ਰਮਾ) : ਸੀ ਪੀ ਆਈ ਐਮ ਕੇਂਦਰੀ ਕਮੇਟੀ ਦੇ ਸੱਦੇ ਤੇ ਗੜਸ਼ੰਕਰ ਤਹਿਸੀਲ ਵਿੱਚ ਪਿੰਡ ਪੁਰਖੋਵਾਲ,ਹਾਜੀਪੁਰ, ਦੁੱਗਰੀ ਵਿਖੇ ਵਿਸ਼ਾਲ ਮੀਟਿੰਗਾਂ ਕੀਤੀਆਂ ਗਈਆਂ।ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਦਰਸ਼ਨ ਸਿੰਘ ਮੱਟੂ ਜਿਲਾ ਸਕੱਤਰ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ  ਵਲੋਂ ਜਾਰੀ ਕੀਤੇ ਤਿੰਨ ਆਰਡੀਨੈਂਸ ਖੁੱਲੀ ਮੰਡੀ,ਲਾਹੇਵੰਦ ਭਾਅ ਤੋਂ ਭੱਜਣਾ,ਖੁਰਾਕ ਸੁਰੱਖਿਆ ਕਾਨੂੰਨ ਖੱਤਮ ਕਰਨਾ ਜਿਸ ਨਾਲ ਜਖੀਰੇਬਾਜਾਂ ਦੀ ਪੌਂ ਬਾਰਾਂ ਹੋ ਜਾਵੇਗੀ।ਬਿਜਲੀ ਬਿੱਲ 2020 ਰੱਦ ਕਰਨ ਲਈ ਵਿਧਾਨ ਵਿੱਚ ਮੱਤਾ ਪਾਸ ਕੀਤਾ  ਜਾਵੇ। 7500 ਰੁਪਏ ਤੇ10 ਕਿਲੋ  ਅਨਾਜ 14ਵਸਤਾਂ ਸਮੇਤ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਛੇ ਮਹੀਨੇ ਤਕ ਦਿੱਤਾ ਜਾਵੇ ਜੋ ਇਨਕਮ ਟੈਕਸ ਦੇ ਘੇਰੇ ਤੋਂ ਬਾਹਰ ਹਨ।

ਇਸ ਮੌਕੇ ਕਾਮਰੇਡ ਗੁਰਨੇਕ ਸਿੰਘ ਭੱਜਲ ਜਿਲਾ ਸਕੱਤਰੇਤ ਮੈਂਬਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੱਟੇ ਨੀਲੇ ਕਾਰਡ ਬਹਾਲ ਕੀਤੇ ਜਾਣ ਅਤੇ ਰਹਿੰਦੇ ਕਾਰਡ ਬਣਾਏ ਜਾਣ। ਕਿਸਾਨ  ਮਜਦੂਰਾਂ ਦਾ ਕਰਜਾ ਮੁਆਫ ਕੀਤਾ ਜਾਵੇ। ਕੰਢੀ ਨਹਿਰ ਦੀ ਮੁਰੰਮਤ ਕਰਕੇ ਤੁਰੰਤ ਪਾਣੀ ਛੱਡਿਆ ਜਾਵੇ ਅਤੇ ਨਹਿਰ ਉਸਾਰੀ ਵਿੱਚ ਭਰਿਸ਼ਟਾਚਾਰ ਕਰਨ ਵਾਲਿਆ ਨੂੰ ਸਜਾਵਾਂ ਦਿੱਤੀਆਂ ਜਾਣ। ਪੁਰਖੋਵਾਲ ਸਮੇਤ ਜਿਹੜੇ ਪਿੰਡਾਂ ਦੇ ਛੱਪੜਾਂ ਦਾ ਪਾਣੀ ਗੱਦੀਆਂ, ਨਾਲੀਆਂ ਵਿੱਚ ਖੜਾ ਹੈ, ਦਾ ਹੱਲ ਕੀਤਾ ਜਾਵੇ।ਪੁਰਖੋਵਾਲ ਦੇ ਖੇਡ ਦੇ ਮੈਦਾਨ ਵਿੱਚ ਪੈਦਾ ਪਾਣੀ ਬੰਦ ਕੀਤਾ ਜਾਵੇ। ਇਸ ਮੌਕੇ ਜੀਤ ਸਿੰਘ, ਮਹਿੰਦਰ ਸਿੰਘ, ਸੋਮਾ,ਲੇਖ ਰਾਜ, ਸੇਵਾ ਸਿੰਘ, ਕਾਲੂ, ਮੋਹਨ ਲਾਲ ਸਾਬਕਾ ਸਰਪੰਚ, ਕੈਪਟਨ ਕਰਨੈਲ ਸਿੰਘ, ਤਰਸੇਮ ਲਾਲ, ਗੁਰਮੇਲ ਸਿੰਘ ਕਲਸੀ, ਜੀਤ ਸਿੰਘ ਤੇ ਹੋਰ ਹਾਜਰ ਸੀ।

Related posts

Leave a Reply