ਪੰਜਾਬ ਪੁਲਿਸ ਪਠਾਨਕੋਟ ਨੇ ਕੀਤਾ ਸ਼ਹੀਦਾਂ ਨੂੰ ਯਾਦ

ਸਾਰੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਇਮਾਨਦਾਰੀ ਤੇ ਲਗਨ ਨਾਲ ਕਰਨੀ ਚਾਹੀਦੀ : ਐਸ. ਐਸ.ਪੀ

ਪੰਜਾਬ ਪੁਲਿਸ ਪਠਾਨਕੋਟ ਵੱਲੋਂ ਸ਼ਹੀਦਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਕੀਤਾ ਸਨਮਾਨਤ

ਪਠਾਨਕੋਟ,21 ਅਕਤੂਬਰ(ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੁਲਿਸ ਸ਼ਹੀਦੀ ਦਿਵਸ ਪੁਲਿਸ ਲਾਈਨ ਪਠਾਨਕੋਟ ਵਿਖੇ ਗੁਲਨੀਤ ਸਿੰਘ ਖੁਰਾਣਾ(ਆਈ.ਪੀ.ਐਸ) ਸੀਨੀਅਰ ਪੁਲਿਸ ਕਪਤਾਨ ਪਠਾਨਕੋਟ ਦੀ ਪ੍ਰਧਾਨਗੀ ਹੇਠਮਨਾਇਆ ਗਿਆ। ਇਸ ਮੋਕੇ ਤੇ ਸਭ ਤੋਂ ਪਹਿਲਾ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਕੀਤਾ ਗਿਆ।ਸਮਾਰੋਹ ਵਿੱਚ ਹਾਜ਼ਰ ਗੁਲਨੀਤ ਸਿੰਘ ਖੁਰਾਣਾ(ਆਈ.ਪੀ.ਐਸ)ਸੀਨੀਅਰ ਪੁਲਿਸ ਕਪਤਾਨ ਪਠਾਨਕੋਟ ਵੱਲੋਂ ਦੀਪਕ ਰੋਸ਼ਨ ਕਰ ਕੇ ਅਤੇ ਸਰਧਾ ਦੇ ਫੁੱਲ ਭੇਂਟ ਕਰ ਕੇ ਸ਼ਹੀਦਾ ਨੂੰ ਨਮਨ ਕੀਤਾ ਗਿਆ ਅਤੇ ਪੰਜਾਬ ਪੁਲਿਸ ਵੱਲੋਂ ਸਲਾਮੀ ਦਿੱਤੀ ਗਈ।

ਇਸ ਮਗਰੋਂ ਸਰਵਸ੍ਰੀ ਮਨੋਜ ਕੁਮਾਰ ਐਸ.ਪੀ.(ਹੈਡ ਕੁਆਟਰ), ਪ੍ਰਭਜੋਤ ਸਿੰਘ ਵਿਰਕ ਐਸ.ਪੀ. (ਡੀ.),ਰਮਨੀਸ ਚੋਧਰੀ ਐਸ.ਪੀ.(ਪੀ.ਬੀ.ਆਈ.),ਹੇਮ ਪੁੱਛਪ ਐਸ.ਪੀ (ਅੱਪਰੇਸ਼ਨ),ਆਦਿੱਤੀਆ (ਆਈ.ਪੀ.ਐਸ.) ਏ.ਐਸ. ਪੀ.ਆਰ,ਰਾਮ ਲੁਭਾਇਆ ਸੂਚਨਾ ਤੇ ਲੋਕ ਸੰਪਰਕ ਅਫਸ਼ਰ ਪਠਾਨਕੋਟ,ਕਨਵਰ ਰਵਿੰਦਰ ਵਿੱਕੀ ਸਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸਦ ਦੇ ਸਕੱਤਰ ਅਤੇ  ਹੋਰ ਪੁਲਿਸ ਅਧਿਕਾਰੀਆਂ ਵੱਲੋਂ ਪੰਜਾਬ ਪੁਲਿਸ ਦੇ ਸਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੋਕੇ ਤੇ ਜਿਲਾ ਪਠਾਨਕੋਟ ਦੇ ਸ਼ਹੀਦ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਵਿਸ਼ੇਸ ਰੂਪ ਵਿੱਚ ਸਨਮਾਨਤ ਕੀਤਾ ਗਿਆ। ਸਮਾਰੋਹ ਵਿੱਚ ਜਿਲ•ਾ ਪਠਾਨਕੋਟ ਦੇ ਕੁਲ 12 ਸ਼ਹੀਦ ਕਰਮਚਾਰੀਆਂ ਦੇ ਪਰਿਵਾਰ ਅਤੇ ਜਿਲ੍ਹਾ ਪਠਾਨਕੋਟ ਦੇ ਸਾਰੇ ਪੁਲਿਸ ਥਾਨਿਆਂ ਦੇ ਇੰਚਾਰਜ ਵੀ ਹਾਜ਼ਰ ਸਨ। ਇਸ ਮੋਕੇ ਤੇ ਰਮਨੀਸ ਚੋਧਰੀ ਐਸ.ਪੀ.(ਪੀ.ਬੀ.ਆਈ.) ਵੱਲੋਂ ਪੰਜਾਬ ਪੁਲਿਸ ਦੇ ਸਹੀਦ ਹੋਏ ਕਰਮਚਾਰੀਆਂ ਦੇ ਨਾਮ ਪੜ ਕੇ ਸੁਨਾਏ ਗਏ।

ਇਸ ਮੋਕੇ ਤੇ ਸੰਬੋਧਨ ਕਰਦਿਆਂ ਸ੍ਰੀ ਗੁਲਨੀਤ ਸਿੰਘ ਖੁਰਾਣਾ (ਆਈ.ਪੀ.ਐਸ.) ਸੀਨੀਅਰ ਪੁਲਿਸ ਕਪਤਾਨ ਪਠਾਨਕੋਟ ਨੇ ਕਿਹਾ ਕਿ ਸਾਨੂੰ ਸਹੀਦਾਂ ਦੀ ਸਹਾਦਤ ਨੂੰ ਨਮਨ ਕਰਨਾਂ ਚਾਹੀਦਾ ਹੈ ਉਨ•ਾ ਕਿਹਾ ਕਿ ਪੰਜਾਬ ਪੁਲਿਸ ਦੇ ਜਵਾਨਾਂ ਨੇ ਅਮਨ ਸਾਂਤੀ ਬਣਾਈ ਰੱਖਣ ਦੇ ਲਈ ਆਪਣੀ ਸਹਾਦਤ ਦਿੱਤੀ। ਹੋਰ ਵੀ ਪੁਲਿਸ ਜਵਾਨਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਵੀ ਇਨ੍ਹਾਂ ਸਹੀਦਾਂ ਤੋਂ ਸਿੱਖਿਆ ਲੈਣ ਅਤੇ ਜਿਵੇ ਇਨ੍ਹਾਂ ਸਹੀਦਾਂ ਨੇ ਜਿੰਦੇ ਰਹਿੰਦਿਆਂ ਆਪਣੀ ਡਿਊਟੀ ਪੂਰੀ ਈਮਾਨਦਾਰੀ ਨਾਲ ਨਿਭਾਈ ਹੈ,ਉਹ ਵੀ ਆਪਣੀ ਡਿਊਟੀ ਪੂਰੀ ਈਮਾਨਦਾਰੀ ਨਾਲ ਨਿਭਾਉਂਣ।

ਉਨਾਂ ਕਿਹਾ ਕਿ ਪੁਲਿਸ ਦੀ ਵਰਦੀ ਦੇਖ ਕੇ ਆਮ ਲੋਕਾਂ ਨੂੰ ਇਕ ਸੁਰੱਖਿਆ ਦੀ ਕਿਰਨ ਨਜਰ ਆਉਂਦੀ ਹੈ ਸਾਨੂੰ ਇਸੇ ਹੀ ਤਰ੍ਹਾਂ ਲੋਕਾਂ ਦਾ ਵਿਸਵਾਸ ਬਣਾਈ ਰੱਖਣਾ ਹੈ । ਉਨਾਂ ਕਿਹਾ ਕਿ ਮੁਸੀਬਤ ਵਿੱਚ ਲੋਕਾਂ ਨੂੰ ਪ੍ਰਮਾਤਮਾ ਤੋਂ ਬਾਅਦ ਅਗਰ ਕੋਈ ਯਾਦ ਆਉਂਦਾ ਹੈ ਤਾਂ ਉਹ ਪੁਲਿਸ ਹੈ। ਉਨਾਂ ਪੁਲਿਸ ਅਧਿਕਾਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਵੀ ਉਨ੍ਹਾਂ ਸਹੀਦਾਂ ਦੀ ਤਰ੍ਹਾਂ ਆਪਣੇ ਵਿਸਵਾਸ ਨੂੰ ਲੋਕਾਂ ਵਿੱਚ ਬਣਾਈ ਰੱਖਣਾ ਹੈ। ਸਮਾਰੋਹ ਦੋਰਾਨ ਜਿਲਾ ਪਠਾਨਕੋਟ ਦੇ 12 ਸ਼ਹੀਦ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਵਿਸ਼ੇਸ ਰੂਪ ਵਿੱਚ ਸਨਮਾਨਤ ਕੀਤਾ ਗਿਆ।

ਇਸ ਮੋਕੇ ਤੇ ਸ੍ਰੀ ਕਨਵਰ ਰਵਿੰਦਰ ਵਿੱਕੀ ਸਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸਦ ਦੇ ਸਕੱਤਰ ਨੇ ਵੀ ਦੇਸ ਭਗਤਾ ਨੂੰ ਯਾਂਦ ਕੀਤਾ ਅਤੇ ਕਿਹਾ ਕਿ ਸਹੀਦ ਕਿਸੇ ਕੋਮ , ਮਿਸੇ ਮਜਹਬ ਜਾ ਕਿਸੇ ਜਾਤੀ ਦੇ ਲਈ ਸਹੀਦ ਨਹੀਂ ਹੁੰਦੇ ਭਾਰਤ ਮਾਤਾ ਦੀ ਰੱਖਿਆਂ ਕਰਦਿਆ ਆਪਣੀਆਂ ਜਾਨਾਂ ਕੁਰਬਾਨ ਕਰ ਦਿੰਦੇ ਹਨ, ਸਾਡਾ ਫਰਜ ਬਣਦਾ ਹੈ ਕਿ ਅਸੀਂ ਸਹੀਦਾ ਦਾ ਸਨਮਾਨ ਕਰੀਏ ਅਤੇ ਭਾਰਤ ਮਾਤਾ ਦੀ ਸੁਰੱਖਿਆ ਲਈ ਹਮੇਸਾ ਸਹਿਯੋਗ ਦੇਣ ਲਈ ਤਿਆਰ ਰਹੀਏ।

ਇਸ ਮੌਕੇ ਸਮਾਰੋਹ ਦੇ ਅੰਤ ਵਿੱਚ ਸ੍ਰੀ ਗੁਲਨੀਤ ਸਿੰਘ( ਐਸ.ਐਸ.ਪੀ) ਪਠਾਨਕੋਟ ਵੱਲੋਂ ਸਹੀਦ ਪਰਿਵਾਰਾਂ ਨਾਲ ਇੱਕ ਮੀਟਿੰਗ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।ਇਸ ਦੇ ਨਾਲ ਹੀ ਹਰੇਕ ਪਰਿਵਾਰ ਦੀ ਜੋ ਵੀ ਸਮੱਸਿਆ ਸੀ ਉਸ ਲਈ ਵੱਖ ਵੱਖ ਉੱਚ ਅਧਿਕਾਰੀਆਂ ਦੀਆਂ ਡਿਉਟੀਆਂ ਲਗਾਈਆਂ ਗਈਆਂ ਅਤੇ ਜਲਦੀ ਤੋਂ ਜਲਦੀ ਸਮੱਸਿਆਵਾਂ ਨੂੰ ਹੱਲ ਕਰਨ ਦੇ ਆਦੇਸ ਦਿੱਤੇ।  

Related posts

Leave a Reply