ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਮਾਣਹਾਨੀ ਮਾਮਲੇ ’ਚ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਖ਼ਿਲਾਫ਼ ਵਧੀਕ ਮੁੱਖ ਨਿਆਂਇਕ ਮੈਜਿਸਟਰੇਟ ਹਰਸਿਮਰਨਜੀਤ ਸਿੰਘ ਦੀ ਅਦਾਲਤ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦਾ ਹੁਕਮ ਦਿੱਤਾ ਹੈ। ਇਸ ਮਾਮਲੇ ’ਚ ਸੰਜੇ ਸਿੰਘ ਵੱਲੋਂ ਵਾਰ-ਵਾਰ ਅਦਾਲਤ ’ਚ ਪੇਸ਼ ਨਾ ਹੋਣ ਕਾਰਨ ਇਹ ਆਦੇਸ਼ ਦਿੱਤੇ ਗਏ ਹਨ।
The court issued arrest warrants against AAP leader and Rajya Sabha member Sanjay Singh
ਮਜੀਠੀਆ ਵੱਲੋਂ ਗਵਾਹ ਮਹੇਸ਼ਇੰਦਰ ਸਿੰਘ ਗਰੇਵਾਲ ਤੋਂ ਇਲਾਵਾ ਇਕ ਅਖ਼ਬਾਰ ਦਾ ਇਕ ਅਧਿਕਾਰੀ ਵੀ ਮੌਜੂਦ ਸੀ, ਜਿਸ ਨੂੰ ਸੰਜੇ ਸਿੰਘ ਦੇ ਵਕੀਲ ਵੱਲੋਂ ਬਤੌਰ ਗਵਾਹ ਅਖ਼ਬਾਰ ਦੇ ਨਾਲ ਬੁਲਾਇਆ ਗਿਆ ਸੀ। ਪਰ ਗਵਾਹ ਨਾਲ ਬਹਿਸ ਲਈ ਨਾ ਤਾਂ ਮੁਲਜ਼ਮ ਅਦਾਲਤ ’ਚ ਆਇਆ ਅਤੇ ਨਾ ਹੀ ਉਸ ਦਾ ਵਕੀਲ ਹਾਜ਼ਰ ਹੋਇਆ। ਹਾਲਾਂਕਿ ਇਕ ਵਕੀਲ ਨੇ ਮੁਲਾਜ਼ਮ ਵੱਲੋਂ ਇਸ ਦਲੀਲ ਦੇ ਨਾਲ ਛੋਟ ਦੀ ਅਰਜ਼ੀ ਦਿੱਤੀ ਕਿ ਉਹ ਆਮ ਆਦਮੀ ਪਾਰਟੀ ਦੀਆਂ ਬੈਠਕਾਂ ’ਚ ਰੁੱਝੇ ਹੋਏ ਹਨ। ਇਸ ਲਈ, ਅੱਜ ਲਈ ਉਨ੍ਹਾਂ ਦੀ ਨਿੱਜੀ ਹਾਜ਼ਰੀ ਤੋਂ ਛੋਟ ਦਿੱਤੀ ਜਾਵੇ।
ਮਜੀਠੀਆ ਦੇ ਵਕੀਲ ਡੀਐੱਸ ਸੋਬਤੀ ਨੇ ਛੋਟ ਦੀ ਅਰਜ਼ੀ ਦਾ ਇਸ ਦਲੀਲ ਦੇ ਨਾਲ ਸਖ਼ਤ ਵਿਰੋਧ ਕੀਤਾ ਕਿ ਉਹ ਅਦਾਲਤ ਦੀ ਕਾਰਵਾਈ ਨੂੰ ਬਹੁਤ ਹਲਕੇ ’ਚ ਲੈ ਰਹੇ ਹਨ ਅਤੇ ਜਾਣਬੁੱਝ ਕੇ ਹਾਜ਼ਰੀ ਮਾਫ਼ੀ ਦੀ ਅਰਜ਼ੀ ਵਾਰ-ਵਾਰ ਦਾਖਲ ਕਰਕੇ ਕੇਸ ਨੂੰ ਲਟਕਾ ਰਹੇ ਹਨ। ਇਸ ਤੋਂ ਬਾਅਦ, ਆਦਲਤ ਨੇ ਸ਼ਾਮ ਚਾਰ ਵਜੇ ਹਾਜ਼ਰੀ ਮਾਫ਼ੀ ਦੀ ਅਰਜ਼ੀ ਨੂੰ ਇਸ ਟਿੱਪਣੀ ਨਾਲ ਖ਼ਾਰਜ ਕਰ ਦਿੱਤਾ ਕਿ ਮਾਮਲੇ ’ਚ ਲਗਪਗ 71 ਵਾਰ ਸੁਣਵਾਈ ’ਚ, ਮੁਲਜ਼ਮ ਸਿਰਫ਼ 4-5 ਵਾਰ ਆਦਲਤ ਦੀ ਕਾਰਵਾਈ ’ਚ ਸ਼ਾਮਲ ਹੋਇਆ ਹੈ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp