PUNJAB SAD NEWS : ਸ਼੍ਰੀ ਮਨੀਮਹੇਸ਼ ਦੀ ਯਾਤਰਾ ਤੋਂ ਵਾਪਿਸ ਪਰਤਦੇ, ਕਾਰ ਬੇਕਾਬੂ ਹੋ ਕੇ ਰਾਵੀ ਦਰਿਆ ਵਿੱਚ ਡਿੱਗੀ, 2 ਮੌਤਾਂ

ਪਠਾਨਕੋਟ : ਇਕ ਧਾਰਮਿਕ ਅਸਥਾਨ  ਦੇ ਦਰਸ਼ਨਾਂ ਤੋਂ ਬਾਅਦ ਵਾਪਸ ਪਰਤਦੇ ਸਮੇਂ ਪਠਾਨਕੋਟ ਦੇ ਇੱਕ ਜੁੱਤੀਆਂ ਦੇ ਕਾਰੋਬਾਰੀ ਤੇ ਉਸਦੇ ਡਰਾਈਵਰ ਦੀ ਮੌਤ ਹੋਣ ਦੀ ਖ਼ਬਰ ਹੈ।   ਉਨ੍ਹਾਂ ਦੀ ਕਾਰ ਭਰਮੌਰ-ਪਠਾਨਕੋਟ ਹਾਈਵੇ ‘ਤੇ ਸਿੰਧੂਆ ਨਾਮਕ ਸਥਾਨ ‘ਤੇ ਬੇਕਾਬੂ ਹੋ ਕੇ ਰਾਵੀ ਦਰਿਆ ਵਿੱਚ ਡਿੱਗ ਗਈ।

 

 ਮਿਰਤਕਾਂ  ਦੀ ਪਹਿਚਾਣ  ਸੁਦੇਸ਼ ਸੂਰੀ ਵਾਸੀ ਸ਼ਾਸਤਰੀ ਨਗਰ, ਭਦਰੋਆ ਰੋਡ ਅਤੇ ਡਰਾਈਵਰ ਚਰਨਜੀਤ ਵਾਸੀ ਜਸੂਰ, ਹਿਮਾਚਲ ਦੇ ਰੂਪ ਵੱਜੋਂ ਹੋਈ। ਸੁਦੇਸ਼ ਸੂਰੀ ਆਪਣੇ ਡਰਾਈਵਰ ਚਰਨਜੀਤ ਨਾਲ ਕਾਰ ‘ਤੇ ਸਵਾਰ ਹੋ ਕੇ ਸ਼੍ਰੀ ਮਨੀਮਹੇਸ਼ ਦੀ ਯਾਤਰਾ ‘ਤੇ ਗਿਆ ਸੀ। ਦੋਵਾਂ ਸ਼ਨੀਵਾਰ ਨੂੰ ਸ਼੍ਰੀ ਮਨੀਮਹੇਸ਼ ਦੇ ਦਰਸ਼ਨ ਕੀਤੇ ਅਤੇ ਪੈਦਲ ਹੀ ਹੇਠਾਂ ਪਹੁੰਚੇ।

 

ਸੁਦੇਸ਼ ਸੂਰੀ ਆਪਣੇ ਡਰਾਈਵਰ ਚਰਨਜੀਤ ਨਾਲ ਹਡਸਰ ਤੋਂ ਪਠਾਨਕੋਟ ਵੱਲ ਰਵਾਨਾ ਹੋ ਗਏ ।ਸ਼ਾਮ 7.30 ਵਜੇ ਭਰਮੌਰ-ਪਠਾਨਕੋਟ ਹਾਈਵੇ ‘ਤੇ ਸਿੰਧੂਆ ਨਾਮਕ ਸਥਾਨ ‘ਤੇ ਕਾਰ ਬੇਕਾਬੂ ਹੋ ਕੇ ਰਾਵੀ ਦਰਿਆ ‘ਚ ਜਾ ਡਿੱਗੀ।  ਜਦੋਂ ਆਸ-ਪਾਸ ਦੇ ਲੋਕਾਂ ਨੇ ਕਾਰ ਨੂੰ ਰਾਵੀ ਦਰਿਆ ਵਿੱਚ ਡਿੱਗਦੇ ਦੇਖਿਆ ਤਾਂ ਉਹ ਹੇਠਾਂ ਉਤਰੇ ਅਤੇ ਕਾਰ ਸਿੱਧੀ ਕੀਤੀ ਪਰ ਕਾਰ ਵਿੱਚ ਸਵਾਰ ਜੁੱਤੀਆਂ ਦੇ ਕਾਰੋਬਾਰੀ ਅਤੇ ਉਸਦੇ ਡਰਾਈਵਰ ਦੀ ਮੌਤ ਹੋ ਚੁੱਕੀ ਸੀ। ਹਿਮਾਚਲ ਪ੍ਰਦੇਸ਼ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਦੋਵਾਂ ਲਾਸ਼ਾਂ ਦੀ ਪਛਾਣ ਕਰਕੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ ।

Related posts

Leave a Reply