ਪੰਜਾਬ- ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਵਿੱਤ ਮੰਤਰੀ ਦੀ ਗਲਤ ਬਿਆਨਬਾਜ਼ੀ ਕੀਤੀ ਨਿਖੇਧੀ ਅਤੇ ਫਰਵਰੀ ਦੇ ਦੂਜੇ ਹਫ਼ਤੇ ਮਹਾਂ ਰੈਲੀ ਦਾ ਐਲਾਨ

ਹੁਸ਼ਿਆਰਪੁਰ 10 ਜਨਵਰੀ (ਚੌਧਰੀ ) : ਪੰਜਾਬ- ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਮੀਟਿੰਗ ਸਾਥੀ ਸੱਜਣ ਸਿੰਘ ਕਨਵੀਨਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਫੈਸਲੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਂਝਾ ਫਰੰਟ ਦੇ ਕਨਵੀਨਰ ਕਮ ਕੋਆਰਡੀਨੇਟਰ ਸਤੀਸ਼ ਰਾਣਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਿਛਲੇ ਦਿਨੀਂ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਦੇ ਮੁਲਾਜ਼ਮਾਂ ਨੂੰ ਦਿੱਤੀਆਂ ਜਾ ਰਹੀਆਂ ਵੱਧ ਤਨਖ਼ਾਹਾਂ, ਤਨਖਾਹ ਕਮਿਸ਼ਨ ਦੀ ਰਿਪੋਰਟ ਅੱਗੇ ਪਾਉੁਣ ਅਤੇ ਸਾਂਝਾ ਫਰੰਟ ਨਾਲ ਹੋਈਆਂ ਮੀਟਿੰਗਾਂ ਵਿੱਚ ਕੀਤੇ ਫ਼ੈਸਲਿਆਂ ਨੂੰ ਲਾਗੂ ਨਾ ਕਰਕੇ ਕੀਤੀ ਵਾਅਦਾ ਖਿਲਾਫੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ । ਸਾਂਝਾ ਫਰੰਟ ਦੇ ਕਨਵੀਨਰਾਂ ਕਰਮ ਸਿੰਘ ਧਨੋਆ ,ਠਾਕੁੁਰ ਸਿੰਘ ,ਸਾਂਝਾ ਮੁਲਾਜ਼ਮ ਮੰਚ ਦੇ ਕਨਵੀਨਰ ਪਰਵਿੰਦਰ ਸਿੰਘ ਖੰਗੂੜਾ, ਰਣਵੀਰ ਸਿੰਘ ਢਿੱਲੋਂ ,ਮੋਹਨ ਸਿੰਘ ਅਤੇ ਮਨਜੀਤ ਸਿੰਘ ਸੈਣੀ ਨੇ ਆਖਿਆ ਕਿ ਵਿੱਤ ਮੰਤਰੀ ਬਿਲਕੁਲ ਝੂਠ ਬੋਲ ਰਿਹਾ ਹੈ , ਜਦੋਂ ਕਿ ਪੰਜਾਬ ਅੰਦਰ ਨਵੇਂ ਭਰਤੀ / ਨਿਯੁਕਤ ਕੀਤੇ ਜਾ ਰਹੇ ਮੁਲਾਜ਼ਮਾਂ ਨੂੰ ਕੇਂਦਰ ਨਾਲੋਂ ਵੀ ਘੱਟ ਤਨਖ਼ਾਹ ਸਕੇਲ ਦਿੱਤੇ ਜਾ ਰਹੇ ਹਨ ਅਤੇ ਤਿੰਨ ਸਾਲ ਮਾਮੂਲੀ ਮੁਢਲੀ ਤਨਖਾਹ ਦੇ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਆਗੂਆਂ ਆਖਿਆ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਵੱਧ ਤਨਖਾਹ ਦੇਣਾ ਤਾਂ ਦੂਰ ਦੀ ਗੱਲ ਇਸ ਸਮੇਂ ਪੰਜਾਬ ਦਾ ਸਮੁੱਚਾ ਮੁਲਾਜ਼ਮ ਕੇਂਦਰ ਦੇ ਮੁਲਾਜ਼ਮਾਂ ਨਾਲੋਂ 40 ਪ੍ਰਤੀਸ਼ਤ ਘੱਟ ਤਨਖ਼ਾਹ ਲੈ ਰਿਹਾ ਹੈ।ਆਗੂਆਂ ਆਖਿਆ ਕਿ ਪੰਜਾਬ ਦਾ ਵਿੱਤ ਮੰਤਰੀ ਤਾਂ ਅਜੇ ਪੰਜਾਬ ਅੰਦਰ ਕੰਮ ਕਰਦੇ ਸਕੀਮ ਵਰਕਰਾਂ (ਮਿਡ-ਡੇ- ਮੀਲ / ਆਸ਼ਾ ਵਰਕਰਾਂ )  ਨੂੰ ਹਰਿਆਣਾ ਪੈਟਰਨ ਵੀ ਦੇਣ ਵਾਸਤੇ ਤਿਆਰ ਨਹੀਂ, ਜੋ ਹੋਰ ਸੂਬੇ ਹਰਿਆਣਾ ਤੋਂ ਵੀ ਵੱਧ ਦੇ ਰਹੇ ਹਨ ਉਹ ਦੇਣਾ ਤਾਂ ਦੂਰ ਦੀ ਗੱਲ ।ਆਗੂਆਂ ਆਖਿਆ ਕਿ ਪੱਛਮੀ ਬੰਗਾਲ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇ ਰਹੀ ਹੈ ,ਕੇਂਦਰ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਬੋਨਸ ਅਤੇ ਸਿੱਖਿਆ ਭੱਤਾ ਦੇ ਰਹੀ  ਹੈ, ਹਿਮਾਚਲ ਸਰਕਾਰ ਹਰ ਤਿੰਨ ਸਾਲ ਬਾਅਦ ਆਪਣੇ ਮੁਲਾਜ਼ਮਾਂ ਨੂੰ ਪੱਕੇ ਕਰ ਰਹੀ ਹੈ ਜਦੋਂ ਕਿ ਪੰਜਾਬ ਅੰਦਰ 20-20 ਸਾਲ ਤੋਂ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਿਆਂ ਨਹੀਂ ਕੀਤਾ ਜਾ ਰਿਹਾ ।ਆਗੂਆਂ ਆਖਿਆ ਕਿ ਵਿੱਤ ਮੰਤਰੀ ਝੂਠ ਦੇ ਅੰਕੜੇ ਪੇਸ਼ ਕਰਕੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰ ਰਿਹਾ ਹੈ,ਦੂਜੇ ਪਾਸੇ ਮੁਲਾਜ਼ਮਾਂ ਦੇ ਸੰਘਰਸ਼ ਨੂੰ ਵਾਜਬ ਦੱਸ ਰਿਹਾ ਹੈ।ਆਗੂਆਂ ਅੱਗੇ ਆਖਿਆ ਕਿ ਜੀ.ਐੱਸ.ਟੀ. ਦਾ ਪੈਸਾ ਕੇਂਦਰ ਤੋਂ ਆਉਣ ਦੇ ਬਾਵਜੂਦ ਪੰਜਾਬ ਦੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਉਸ ਦੇ ਬਕਾਏ ਨਹੀਂ ਦਿੱਤੇ ਜਾ ਰਹੇ ।ਆਗੂਆਂ ਆਖਿਆ ਕਿ ਮੰਗ ਪੱਤਰ ਵਿਚ ਦਰਜ ਸਮੁੱਚੀਆਂ ਮੰਗਾਂ ਨੂੰ ਮਨਵਾਉਣ ਵਾਸਤੇ ਫਰਵਰੀ ਦੇ ਦੂਜੇ ਹਫ਼ਤੇ ਸੂਬਾ ਪੱਧਰੀ ਮਹਾ ਰੈਲੀ ਮੁਹਾਲੀ ਵਿਖੇ ਕੀਤੀ ਜਾਵੇਗੀ ਜਿਸ ਦੀ ਮਿਤੀ ਦਾ ਐਲਾਨ 16 ਜਨਵਰੀ ਨੂੰ ਲੁਧਿਆਣਾ ਵਿਖੇ ਵੱਡੀ  ਮੀਟਿੰਗ ਕਰ ਕੇ ਕੀਤਾ ਜਾਵੇਗਾ ਅਤੇ ਇਸ ਮਹਾਂ ਰੈਲੀ ਤੋਂ ਪਹਿਲਾਂ ਕਾਂਗਰਸ ਦੇ ਸਮੁੱਚੇ ਐਮ.ਐਲ.ਏ / ਮੰਤਰੀਆਂ ਦੇ ਅਲੀਸ਼ਾਨ ਮਹਿਲਾਂ ਵੱਲ ਮਾਰਚ ਕਰਕੇ ਯਾਦ ਪੱਤਰ ਸੌਂਪੇ ਜਾਣਗੇ । ਇਸ ਮੌਕੇ ਉਕਤ ਆਗੂਆਂ ਤੋਂ ਇਲਾਵਾ ਸਾਂਝਾ ਫਰੰਟ ਦੇ ਕਨਵੀਨਰਜ਼ ਸੁਖਚੈਨ ਸਿੰਘ ਖਹਿਰਾ, ਮੇਘ ਸਿੰਘ ਸਿੱਧੂ , ਬਖਸ਼ੀਸ਼ ਸਿੰਘ, ਅਵਿਨਾਸ਼ ਚੰਦਰ ਸ਼ਰਮਾ ਅਤੇ ਪ੍ਰੇਮ ਸਾਗਰ ਸ਼ਰਮਾ ਤੋਂ ਇਲਾਵਾ ਸਾਂਝਾ ਫਰੰਟ ਤੇ ਮੈਂਬਰਾਨ ਐਨ.ਕੇ.ਕਲਸੀ, ਰਾਮ ਰਾਜ, ਜਗਦੀਸ਼ ਸਿੰਘ ਸਰਾਓ ਪਰਮਜੀਤ ਸਿੰਘ ਬੈਨੀਪਾਲ ,ਕੁਲਦੀਪ ਸਿੰਘ ਮੰਡੇਰ, ਕੁਲਦੀਪ ਸਿੰਘ ਖੰਨਾ, ਕਰਮ ਚੰਦ ਭਾਰਦਵਾਜ ਆਦਿ ਆਗੂ ਹਾਜ਼ਰ ਸਨ।

Related posts

Leave a Reply