UPDATE PUNJAB WETHER : ਠੰਡ ਦਾ ਕਹਿਰ, ਦੇਰ ਰਾਤ ਤੋਂ ਮੌਸਮ ਨੇ ਮੁੜ ਬਦਲੀ ਕਰਵਟ

ਚੰਡੀਗੜ੍ਹ : – ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਮੀਂਹ ਅਤੇ ਬਰਫ਼ਬਾਰੀ ਤੋਂ ਬਾਅਦ ਮੌਸਮ ਇੱਕ ਵਾਰ ਫਿਰ ਕਰਵਟ ਲੈਣ ਲਈ ਤਿਆਰ ਹੈ। ਭਾਵੇਂ ਅੱਜ ਜ਼ਿਆਦਾਤਰ ਸ਼ਹਿਰਾਂ ਵਿੱਚ ਲੋਕਾਂ ਨੇ ਧੁੱਪ ਦਾ ਆਨੰਦ ਲਿਆ ਪਰ ਅੱਜ ਦੇਰ ਰਾਤ ਤੋਂ ਮੌਸਮ ਦੇ ਮੁੜ ਤੋਂ ਬਦਲ ਜਾਣ ਦੇ ਆਸਾਰ ਹਨ।

ਪੱਛਮੀ ਗੜਬੜੀ ਦੀ ਗਤੀਵਿਧੀ ਦੇ ਕਾਰਨ, ਸ਼ਨੀਵਾਰ ਤੋਂ ਸੋਮਵਾਰ ਤੱਕ ਉੱਤਰੀ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ, ਬਰਫਬਾਰੀ ਅਤੇ ਧੁੰਦ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਦੇਰ ਰਾਤ ਤੋਂ ਮੌਸਮ ‘ਚ ਬਦਲਾਅ ਹੋਵੇਗਾ।

ਵਿਭਾਗ ਦੇ ਅਨੁਮਾਨ ਮੁਤਾਬਕ ਪੱਛਮੀ ਅਤੇ ਉੱਤਰੀ ਹਿਮਾਲੀਅਨ ਖੇਤਰ ‘ਚ ਪੱਛਮੀ ਗੜਬੜੀ ਦੀ ਸਰਗਰਮੀ ਕਾਰਨ ਇਹ ਮੌਸਮ ਖਰਾਬ ਹੋ ਸਕਦਾ ਹੈ। ਮੌਸਮ ਵਿਗਿਆਨੀਕਹਿਣਾ ਹੈ ਕਿ ਖਰਾਬ ਮੌਸਮ ਕਾਰਨ ਬਰਫਬਾਰੀ, ਮੀਂਹ, ਗੜੇਮਾਰੀ ਅਤੇ ਧੁੰਦ ਇਕ ਵਾਰ ਫਿਰ ਪੈ ਸਕਦੀ ਹੈ। ਇਸ ਦੌਰਾਨ ਪੰਜਾਬ , ਜੰਮੂ-ਕਸ਼ਮੀਰ, ਹਿਮਾਚਲ, ਉੱਤਰਾਖੰਡ ਅਤੇ ਉੱਤਰ ਪੂਰਬ ਦੇ ਪਹਾੜਾਂ ‘ਚ ਹੋਰ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ।

Related posts

Leave a Reply