ਵੱਡੀ ਖ਼ਬਰ :#PUNJAB_POLICE : ਅਰਸ਼ ਡੱਲਾ ਗੈਂਗ ਮੁਲਜ਼ਮਾਂ ਤੋਂ ਕੁੱਲ 9 ਪਿਸਤੌਲ ਕੋਲੋਂ  ਬਰਾਮਦ

ਫਤਹਿਗੜ੍ਹ ਸਾਹਿਬ ਪੁਲਿਸ ਨੇ ਅਰਸ਼ ਡੱਲਾ ਗੈਂਗ ਨਾਲ ਸਬੰਧਤ ਮੁਲਜ਼ਮਾਂ ਤੋਂ 4 ਹੋਰ ਨਜਾਇਜ਼ ਪਿਸਤੌਲ ਕੋਲੋਂ  ਬਰਾਮਦ

ਫਤਹਿਗੜ੍ਹ ਸਾਹਿਬ (CDT NEWS) ਪੁਲਿਸ ਨੇ ਅਰਸ਼ ਡੱਲਾ ਗੈਂਗ ਨਾਲ ਜੁੜੇ ਮੁਲਜ਼ਮਾਂ ਤੋਂ 4 ਹੋਰ ਨਜਾਇਜ਼ ਪਿਸਤੌਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਨਾਲ, ਇਸ ਮਾਮਲੇ ਵਿੱਚ ਮੁਲਜ਼ਮਾਂ ਤੋਂ ਕੁੱਲ 9 ਕੰਟਰੀ ਮੇਡ ਪਿਸਤੌਲ (.32 ਬੋਰ) ਅਤੇ 5 ਰੌਂਦ ਬਰਾਮਦ ਕੀਤੇ ਜਾ ਚੁੱਕੇ ਹਨ। ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ 11 ਫਰਵਰੀ ਨੂੰ ਸੀਆਈਏ ਸਰਹਿੰਦ ਦੀ ਟੀਮ ਨੇ ਅੰਮ੍ਰਿਤਸਰ ਦੇ ਦੋ ਮੁਲਜ਼ਮਾਂ, ਸਾਹਿਲ ਅਤੇ ਗੁਰਕੀਰਤ ਸਿੰਘ, ਨੂੰ ਸਰਹਿੰਦ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਤੋਂ 5 ਦੇਸੀ ਪਿਸਤੌਲ ਅਤੇ 5 ਕਾਰਤੂਸਾਂ ਬਰਾਮਦ ਕੀਤੇ ਗਏ ਸਨ।


ਪਟਿਆਲਾ ਜੇਲ੍ਹ ਵਿੱਚ ਬੰਦ ਮੁਲਜ਼ਮ ਤੋਂ ਪੁੱਛਗਿੱਛ

ਪੁਲਿਸ ਦੇ ਅਨੁਸਾਰ, ਇਹ ਦੋਵੇਂ ਮੁਲਜ਼ਮ ਪਟਿਆਲਾ ਜੇਲ੍ਹ ਵਿੱਚ ਬੰਦ ਤੇਜਬੀਰ ਸਿੰਘ ਉਰਫ਼ ਸਾਬੂ ਦੇ ਸੰਪਰਕ ਵਿੱਚ ਸਨ। ਤੇਜਬੀਰ ਸਿੰਘ ਕਤਲ ਅਤੇ ਨਾਜਾਇਜ਼ ਅਸਲੇ ਦੇ ਮਾਮਲਿਆਂ ਵਿੱਚ ਜੇਲ੍ਹ ਵਿੱਚ ਬੰਦ ਹੈ ਅਤੇ ਗੈਂਗਸਟਰ ਅਰਸ਼ ਡੱਲੇ ਦਾ ਸਾਥੀ ਹੈ। ਅੰਮ੍ਰਿਤਸਰ ਵਿੱਚ ਕਤਲ ਅਤੇ ਹੋਰ ਵੱਡੀਆਂ ਵਾਰਦਾਤਾਂ ਤੋਂ ਬਾਅਦ, ਤੇਜਬੀਰ ਸਿੰਘ ਨੇ ਮੁਲਜ਼ਮਾਂ ਨੂੰ ਇਹ ਹਥਿਆਰ ਮੁਹੱਈਆ ਕਰਵਾਏ ਸਨ।

ਤਫ਼ਤੀਸ਼ ਦੌਰਾਨ, 12 ਫਰਵਰੀ ਨੂੰ ਪਟਿਆਲਾ ਜੇਲ੍ਹ ਵਿੱਚ ਬੰਦ ਤੇਜਬੀਰ ਸਿੰਘ ਨੂੰ ਜੇਲ੍ਹ ਵਿੱਚੋਂ ਲਿਆ ਕੇ ਪੁੱਛਗਿੱਛ ਕੀਤੀ ਗਈ। ਉਸ ਨੇ ਦੱਸਿਆ ਕਿ ਉਸ ਨੇ 5 ਪਿਸਤੌਲ ਅਤੇ ਰੌਂਦ ਵਿਸ਼ਨੂੰ ਵਾਸੀ, ਮੱਧ ਪ੍ਰਦੇਸ਼ ਤੋਂ ਮੰਗਵਾਏ ਸਨ। ਇਸ ਮਾਮਲੇ ਵਿੱਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਅਤੇ ਹੋਰ ਤਫ਼ਤੀਸ਼ ਜਾਰੀ ਹੈ। 

  1.  #Fatehgarh Sahib Police
  2.  #Arsh Dalla Gang
  3.  #Country_INDIA-Made Pistols
  4.  #Patiala_ Jail
  5. #punjab_police
1000

Related posts

Leave a Reply