#PUNJAB_POLICE_TRANSFERS : ਐਸਐਸਪੀ ਜਲੰਧਰ ਸਮੇਤ 9 ਆਈਪੀਐਸ/ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ

ਚੰਡੀਗੜ੍ਹ :

ਪੰਜਾਬ ਸਰਕਾਰ (Punjab Government) ਨੇ ਐਸਐਸਪੀ ਜਲੰਧਰ (ਦਿਹਾਤੀ) ਸਮੇਤ 9 ਆਈਪੀਐਸ/ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਵਿੱਚ ਡੀਸੀਪੀ ਹੈੱਡਕੁਆਰਟਰ ਜਲੰਧਰ, ਆਈਪੀਐਸ ਵਤਸਲਾ ਗੁਪਤਾ ਤੇ ਹੋਰ 8 ਪੀਪੀਐਸ ਅਧਿਕਾਰੀ ਸ਼ਾਮਲ ਹਨ।

 ਖਾਲਿਸਤਾਨ ਪੱਖੀ ਅੰਮ੍ਰਿਤਪਾਲ ਸਿੰਘ ਵਿਰੁੱਧ ਕਾਰਵਾਈ ਮਗਰੋਂ ਜਲੰਧਰ ਪੁਲਿਸ ਚਰਚਾ ਵਿੱਚ ਹੈ। ਜਲੰਧਰ ਦਿਹਾਤੀ ਇਲਾਕੇ ’ਚੋਂ ਹੀ ਅੰਮ੍ਰਿਤਪਾਲ ਸਿੰਘ ਫ਼ਰਾਰ ਹੋਇਆ ਸੀ। ਚਰਚਾ ਹੈ ਕਿ ਜਲੰਧਰ ਦਿਹਾਤੀ ਦੇ ਐਸਐਸਪੀ (SSP) ਸਮੇਤ ਜ਼ਿਲ੍ਹੇ ਦੇ ਹੋਰ ਉੱਚ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਇਸ ਘਟਨਾ ਨਾਲ ਹੀ ਜੁੜੇ ਹੋਏ ਹਨ।

ਪੰਜਾਬ ਸਰਕਾਰ ਵੱਲੋਂ 9 ਆਈਪੀਐੱਸ ਤੇ ਪੀਪੀਐੱਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। SSP ਜਲੰਧਰ (ਦਿਹਾਤੀ) ਸਣੇ 9 IPS/PPS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।

 ਆਈਪੀਐਸ ਅਧਿਕਾਰੀ ਵਤਸਲਾ ਗੁਪਤਾ ਜੋ ਮੌਜੂਦਾ ਸਮੇਂ ਡੀਸੀਪੀ ਜਲੰਧਰ ਸਨ, ਨੂੰ ਡੀਸੀਪੀ ਹੈੱਡਕੁਆਰਟਰ ਅੰਮ੍ਰਿਤਸਰ ਲਾਇਆ ਗਿਆ ਹੈ।

ਐਸਐਸਪੀ ਜਲੰਧਰ ਦਿਹਾਤੀ ਸਵਰਨਦੀਪ ਸਿੰਘ ਨੂੰ ਡੀਸੀਪੀ ਇਨਵੈਸਟੀਗੇਸ਼ਨ, ਅੰਮ੍ਰਿਤਸਰ ਲਾਇਆ ਗਿਆ ਹੈ। ਮੁਖਵਿੰਦਰ ਸਿੰਘ, ਡੀਸੀਪੀ ਇਨਵੈਸਟੀਗੇਸ਼ਨ ਨੂੰ ਐਸਐਸਪੀ ਜਲੰਧਰ ਦਿਹਾਤੀ ਲਾਇਆ ਗਿਆ ਹੈ। ਮਨਜੀਤ ਕੌਰ ਨੂੰ ਐਸਪੀ ਹੈੱਡਕੁਆਰਟਰ ਜਲੰਧਰ ਦਿਹਾਤੀ ਨੂੰ ਐਸਪੀ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਕਪੂਰਥਲਾ ਲਗਾਇਆ ਗਿਆ ਹੈ। ਜਗਜਤੀ ਸਿੰਘ ਸਰੋਆ ਨੂੰ ਏਡੀਸੀਪੀ ਹੈੱਡਕੁਆਰਟਰ ਜਲੰਧਰ ਵਿਖੇ ਐਸਪੀ ਅਪਰੇਸ਼ਨ ਗੁਰਦਾਸਪੁਰ ਤਾਇਨਾਤ ਕੀਤਾ ਗਿਆ ਹੈ। ਸਰਬਜੀਤ ਸਿੰਘ ਨੂੰ ਐਸਪੀ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਤੋਂ ਐਸਪੀ ਇਨਵੈਸਟੀਗੇਸ਼ਨ ਹੁਸ਼ਿਆਰਪੁਰ ਤਾਇਨਾਤ ਕੀਤਾ ਗਿਆ ਹੈ।

ਮਨਪ੍ਰੀਤ ਸਿੰਘ ਐਸਪੀ ਇਨਵੈਸਟੀਗੇਸ਼ਨ, ਹੁਸ਼ਿਆਰਪੁਰ ਨੂੰ ਐਸਪੀ ਇਨਵੈਸਟੀਗੇਸ਼ਨ ਜਲੰਧਰ ਦੇਹਾਤੀ ਲਗਾਇਆ ਗਿਆ ਹੈ।ਰਵਚਰਨ ਸਿੰਘ ਬਰਾੜ, ਜੁਆਇੰਟ ਕਮਿਸ਼ਨਰ, ਲਾਅ ਐਂਡ ਆਰਡਰ, ਲੁਧਿਆਣਾ ਨੂੰ ਜੁਆਇੰਟ ਕਮਿਸ਼ਨਰ, ਹੈੱਡਕੁਆਰਟਰ, ਜਲੰਧਰ ਲਗਾਇਆ ਗਿਆ ਹੈ। ਜਸਕਿਰਨਜੀਤ ਸਿੰਘ ਤੇਜਾ, ਡੀਸੀਪੀ ਇਨਵੈਸਟੀਗੇਸ਼ਨ, ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਜਲੰਧਰ ਨੂੰ ਡੀਸੀਪੀ ਦਿਹਾਤੀ, ਲੁਧਿਆਣਾ ਲਾਇਆ ਗਿਆ ਹੈ।

Related posts

Leave a Reply